Mohali News : ਮੁਹਾਲੀ ਦੇ ਸਟੇਟ ਆਪ੍ਰੇਸ਼ਨ ਸੈੱਲ ਨੇ 3 ਏਜੰਟਾਂ ਨੂੰ ਕੀਤਾ ਗ੍ਰਿਫ਼ਤਾਰ

By : BALJINDERK

Published : May 21, 2024, 12:57 pm IST
Updated : May 21, 2024, 12:57 pm IST
SHARE ARTICLE
ਫੜੇ ਗਏ ਮੁਲਜ਼ਮ
ਫੜੇ ਗਏ ਮੁਲਜ਼ਮ

Mohali News : 20 ਅਪਰਾਧੀ ਨੂੰ ਫ਼ਰਜ਼ੀ ਵੀਜ਼ੇ ਦੇ ਕੇ ਭੇਜਿਆ ਵਿਦੇਸ਼, 3 ਦਿਨਾਂ ਦੇ ਰਿਮਾਂਡ 'ਤੇ

Mohali News : ਮੁਹਾਲੀ ਦੇ ਸਟੇਟ ਆਪ੍ਰੇਸ਼ਨ ਸੈੱਲ ਐਸ.ਓ.ਸੀ ਨੇ ਗੈਂਗਸਟਰਾਂ ਅਤੇ ਅਪਰਾਧੀਆਂ ਦੇ ਜਾਅਲੀ ਸ਼ਨਾਖ਼ਤੀ ਕਾਰਡ, ਪਾਸਪੋਰਟ ਅਤੇ ਵੀਜ਼ਾ ਬਣਾ ਕੇ ਭਾਰਤ ਤੋਂ ਵਿਦੇਸ਼ ਭੇਜਣ ਵਾਲੇ 3 ਇਮੀਗ੍ਰੇਸ਼ਨ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਤਲ, ਜ਼ਬਰੀ ਵਸੂਲੀ ਅਤੇ ਹੋਰ ਅਪਰਾਧਿਕ ਮਾਮਲਿਆਂ ’ਚ ਸ਼ਾਮਲ ਸਨ। ਜਿਸ ਤੋਂ ਬਾਅਦ ਤਿੰਨੋਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ।
ਇਸ ਮੌਕੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ ਉਰਫ ਜੀਤਾ ਉਰਫ ਸੋਨੂੰ ਵਾਸੀ ਅਰਬਨ ਅਸਟੇਟ ਫੇਜ਼ 01 ਥਾਣਾ ਡਵੀਜ਼ਨ ਜਲੰਧਰ, ਮੁਹੰਮਦ ਸ਼ਾਜ਼ੇਬ ਆਬਿਦ ਉਰਫ਼ ਸ਼ਾਜ਼ੇਬ ਉਰਫ਼ ਸਾਜਿਦ ਅਤੇ ਮੁਹੰਮਦ ਕੈਫ ਵਾਸੀ ਡੀ 89 ਡੀਡੀਏ ਫਲੈਟ ਨੇੜੇ ਰਣਜੀਤ ਸਿੰਘ ਫ਼ਲਾਈਓਵਰ , ਦਿੱਲੀ ਵਜੋਂ ਹੋਈ ਹੈ। ਇਸ ਮਾਮਲੇ ’ਚ ਕਾਰਵਾਈ ਕਰਦਿਆਂ ਸਟੇਟ ਆਪ੍ਰੇਸ਼ਨ ਸੈੱਲ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 467, 468, 471, 120 ਬੀ ਆਈਪੀਸੀ ਅਤੇ 12 ਪਾਸਪੋਰਟ ਐਕਟ, 1967 ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜੋ:Jagbir Singh Brar joined BJP : 'ਆਪ' ਨੂੰ ਵੱਡਾ ਝਟਕਾ, ਜਲੰਧਰ ਤੋਂ ਸਾਬਕਾ ਵਿਧਾਇਕ ਭਾਜਪਾ 'ਚ ਹੋਏ ਸ਼ਾਮਲ

ਜ਼ਿਕਰਯੋਗ ਹੈ ਕਿ ਐਸਓਸੀ ਦੇ ਡੀਐਸਪੀ ਗੁਰਚਰਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸਓਸੀ ਦੀ ਜਾਂਚ ’ਚ ਸਾਹਮਣੇ ਆਇਆ ਕਿ ਹੁਣ ਤੱਕ ਕਰੀਬ 20 ਅਪਰਾਧੀਆਂ ਨੂੰ ਵਿਦੇਸ਼ ਭੇਜਿਆ ਜਾ ਚੁੱਕਾ ਹੈ, ਜੋ ਕਿਸੇ ਨਾ ਕਿਸੇ ਅਪਰਾਧਿਕ ਮਾਮਲੇ ਵਿੱਚ ਜੇਲ੍ਹ ’ਚ ਬੰਦ ਹਨ। ਉਸ ਦੌਰਾਨ ਇਹ ਮੁਲਜ਼ਮ ਉਸ ਨਾਲ ਸੰਪਰਕ ਬਣਾਉਂਦੇ ਹਨ ਅਤੇ ਜਿਵੇਂ ਹੀ ਉਹ ਜ਼ਮਾਨਤ ਜਾਂ ਪੈਰੋਲ ’ਤੇ ਬਾਹਰ ਆਉਂਦਾ ਹੈ। ਉਹ ਇਨ੍ਹਾਂ ਫੜੇ ਗਏ ਮੁਲਜ਼ਮਾਂ ਨਾਲ ਸੰਪਰਕ ਕਰਦੇ ਹਨ, ਜਿਸ ਤੋਂ ਬਾਅਦ ਉਹ ਜਾਅਲੀ ਪਛਾਣ ਪੱਤਰ, ਪਾਸਪੋਰਟ ਅਤੇ ਵੀਜ਼ਾ ਬਣਾ ਕੇ ਬੰਗਲਾਦੇਸ਼ ਰਾਹੀਂ ਪੋਲੈਂਡ ਅਤੇ ਪੁਰਤਗਾਲ ਵਰਗੇ ਯੂਰਪੀ ਦੇਸ਼ਾਂ ਵਿਚ ਭੇਜ ਦਿੰਦੇ ਹਨ।

ਇਹ ਵੀ ਪੜੋ:Swati Maliwal case : ਸਵਾਤੀ ਮਾਲੀਵਾਲ ਮਾਮਲੇ ਦੀ ਜਾਂਚ ਲਈ SIT ਦਾ ਗਠਨ

ਇਸ ਸਬੰਧੀ ਐਸਓਸੀ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਪੋਲੈਂਡ ਅਤੇ ਪੁਰਤਗਾਲ ਵਰਗੇ ਯੂਰਪੀਅਨ ਦੇਸ਼ਾਂ ’ਚ ਵਿਅਕਤੀਆਂ ਦੀ ਤਸਕਰੀ ਲਈ ਬੰਗਲਾਦੇਸ਼ ਰਾਹੀਂ ਇੱਕ ਗੁਪਤ ਰਸਤਾ ਵਰਤ ਰਹੇ ਸਨ। ਜਲਦੀ ਹੀ ਪੁਲਿਸ ਦੀ ਟੀਮ ਫੜੇ ਗਏ ਦੋਸ਼ੀਆਂ ਦੇ ਨਾਲ ਉਸ ਜਗ੍ਹਾ 'ਤੇ ਵੀ ਜਾਵੇਗੀ, ਜਿਸ ਰਾਹੀਂ ਦੋਸ਼ੀਆਂ ਨੂੰ ਫੜਿਆ ਗਿਆ ਸੀ। ਦੋਸ਼ੀਆਂ ਨੂੰ ਵਿਦੇਸ਼ ਭੇਜਣ ’ਚ ਕਿਸ ਨੇ ਸਹਿਯੋਗ ਦਿੱਤਾ, ਇਸ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਪੁਲਿਸ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਕਿਹੜੇ-ਕਿਹੜੇ ਵਿਅਕਤੀਆਂ ਨੂੰ ਇਸ ਰਸਤੇ ਰਾਹੀਂ ਹੁਣ ਤੱਕ ਭੇਜਦੇ ਸਨ ਅਤੇ ਕਿੱਥੋਂ ਦੇ ਹਨ। ਹੁਣ ਤੱਕ ਮੁਲਜ਼ਮ 20 ਦੇ ਕਰੀਬ ਅਪਰਾਧੀਆਂ ਨੂੰ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਵਿਦੇਸ਼ ਭੇਜ ਚੁੱਕੇ ਹਨ। ਫੜੇ ਗਏ ਮੁਲਜ਼ਮਾਂ ਨੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਕਰੀਬੀ ਗੈਂਗਸਟਰ ਗੋਪੀ ਨਵਾਂਸ਼ਹਿਰ ਨੂੰ ਜਾਅਲੀ ਦਸਤਾਵੇਜ਼ ਬਣਾ ਕੇ ਵਿਦੇਸ਼ ਭੇਜਿਆ ਹੈ। ਬਲਾਚੌਰ ਦੇ ਪਿੰਡ ਗੜ੍ਹੀ ਨੇੜੇ ਰਤਨਦੀਪ ਸਿੰਘ ਬੱਬਰ ਖਾਲਸਾ ਟਾਈਗਰ ਫੋਰਸ ਦਾ ਮੈਂਬਰ ਸੀ। ਉਹ ਪੰਜ ਸਾਲ ਪਹਿਲਾਂ ਹੀ ਨਾਭਾ ਜੇਲ੍ਹ ’ਚੋਂ ਰਿਹਾਅ ਹੋ ਕੇ ਕਰਨਾਲ ਵਿੱਚ ਰਹਿ ਰਿਹਾ ਸੀ।

ਇਹ ਵੀ ਪੜੋ:Kerala News : ਕੇਰਲ 'ਚ ਮਰੀਜ਼ ਨੇ ਸਰਕਾਰੀ ਹਸਪਤਾਲ 'ਤੇ ਗ਼ਲਤ 'ਰਾਡ' ਪਾਉਣ ਦਾ ਦੋਸ਼ ਲਗਾਇਆ

ਨਵਾਂਸ਼ਹਿਰ ਦੇ ਗੈਂਗਸਟਰ ਗੋਪੀ ਨਵਾਂਸ਼ਹਿਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਰਤਨਦੀਪ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਗੋਪੀ ਨੇ ਪੋਸਟ ’ਚ ਲਿਖਿਆ ਸੀ ਕਿ ਉਹ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਕਈ ਮਾਵਾਂ ਦੇ ਪੁੱਤ ਮਾਰੇ ਹਨ ਅਤੇ ਕਈਆਂ ਨੂੰ ਠੱਗਿਆ ਹੈ। ਇਸੇ ਲਈ ਤੁਹਾਨੂੰ ਨਰਕ ’ਚ ਭੇਜਿਆ ਹੈ। ਹੁਣ ਤੁਹਾਡੇ ਦੋਸਤਾਂ ਦੀ ਵਾਰੀ ਹੈ। ਉਨ੍ਹਾਂ ਨੂੰ ਸੁਰੱਖਿਅਤ ਰਹਿਣ ਲਈ ਕਹੋ। ਜਦੋਂ ਵੀ ਅਸੀਂ ਮਿਲਾਂਗੇ, ਸਾਨੂੰ ਨਰਕ ’ਚ ਭੇਜ ਦਿੱਤਾ ਜਾਵੇਗਾ। ਗੈਂਗਸਟਰ ਗੋਪੀ ਸਾਲ 2022 'ਚ ਫ਼ਰਜ਼ੀ ਪਛਾਣ 'ਤੇ ਪੋਲੈਂਡ ਭੱਜ ਗਿਆ ਸੀ, ਇਸ ਤੋਂ ਇਲਾਵਾ ਸੰਗਰੂਰ (ਅਮਰੀਕਾ) ਦੇ ਸੁਖਜੀਤ ਸਿੰਘ ਉਰਫ਼ ਸੁੱਖਾ ਕਲੌਦੀ, ਲੁਧਿਆਣਾ (ਕੈਨੇਡਾ) ਦੇ ਗੁਰਪ੍ਰੀਤ ਸਿੰਘ ਉਰਫ਼ ਲਹਿੰਬਰ ਸਿੱਧਵਾਂ, ਜਿਨ੍ਹਾਂ ਦੇ ਨਾਂ 'ਤੇ ਦਰਜਨਾਂ ਅਪਰਾਧਿਕ ਮਾਮਲੇ ਭਾਰਤ ਦਰਜ ਹਨ। 

ਇਹ ਵੀ ਪੜੋ:Iran Helicopter Crash: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦਾ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ

ਗ੍ਰਿਫ਼ਤਾਰ ਕੀਤੇ ਗਏ ਤਿੰਨੇ ਦੋਸ਼ੀਆਂ ਨੇ ਅਪਰਾਧੀਆਂ ਨੂੰ ਵਿਦੇਸ਼ ਭੇਜਣ ਲਈ ਸਥਾਨਕ ਏਜੰਟਾਂ ਦੀ ਮਦਦ ਵੀ ਲਈ। ਜਿਨ੍ਹਾਂ ਦੀ ਮਦਦ ਨਾਲ ਭਾਰਤ-ਬੰਗਲਾਦੇਸ਼ ਦੀ ਸਰਹੱਦ ਨੂੰ ਜੰਗਲੀ ਰਸਤਿਆਂ ਰਾਹੀਂ ਪੱਛਮੀ ਬੰਗਾਲ ਦੇ ਸਿਲੀਗੁੜੀ ਰਾਹੀਂ ਪਾਰ ਕੀਤਾ ਗਿਆ। ਬੰਗਲਾਦੇਸ਼ ’ਚ ਸਫ਼ਲਤਾਪੂਰਵਕ ਦਾਖ਼ਲ ਹੋਣ ਤੋਂ ਬਾਅਦ, ਅਪਰਾਧੀ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਰੁਕ ਗਏ। ਇੱਥੇ ਹਾਂਗਕਾਂਗ ’ਚ ਦਾਖ਼ਲ ਹੋਣ ਤੋਂ ਪਹਿਲਾਂ ਲਗਭਗ ਇੱਕ ਤੋਂ ਤਿੰਨ ਮਹੀਨੇ ਰੁਕਣਾ ਪੈ ਸਕਦਾ ਹੈ ਅਤੇ ਫਿਰ ਹਾਂਗਕਾਂਗ ਤੋਂ ਲੋਕ ਪੋਲੈਂਡ ਅਤੇ ਪੁਰਤਗਾਲ ਵਰਗੇ ਯੂਰਪੀਅਨ ਦੇਸ਼ਾਂ ਵਿੱਚ ਪਹੁੰਚ ਜਾਂਦੇ ਹਨ।

(For more news apart from  State Operation Cell of Mohali arrested 3 agents News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੋਸ਼ਲ ਮੀਡੀਆ 'ਤੇ BSNL ਦੇ ਹੱਕ 'ਚ ਚੱਲੀ ਮੁਹਿੰਮ, ਅੰਬਾਨੀ ਸਣੇ ਬਾਕੀ ਮੋਬਾਇਲ ਨੈੱਟਵਰਕ ਕੰਪਨੀਆਂ ਨੂੰ ਛਿੜੀ ਚਿੰਤਾ

13 Jul 2024 3:32 PM

"ਸਿੱਖਾਂ ਨੂੰ ਹਮੇਸ਼ਾ ਦੇਸ਼ਧ੍ਰੋਹੀ ਕਹਿ ਕੇ ਜੇਲ੍ਹਾਂ 'ਚ ਡੱਕਿਆ ਗਿਆ - ਗਿਆਨੀ ਹਰਪ੍ਰੀਤ ਸਿੰਘ ਸਰਕਾਰ ਵੱਲੋਂ 25 ਜੂਨ ਨੂੰ

13 Jul 2024 3:26 PM

"ਸਿੱਖਾਂ ਨੂੰ ਹਮੇਸ਼ਾ ਦੇਸ਼ਧ੍ਰੋਹੀ ਕਹਿ ਕੇ ਜੇਲ੍ਹਾਂ 'ਚ ਡੱਕਿਆ ਗਿਆ - ਗਿਆਨੀ ਹਰਪ੍ਰੀਤ ਸਿੰਘ ਸਰਕਾਰ ਵੱਲੋਂ 25 ਜੂਨ ਨੂੰ

13 Jul 2024 3:24 PM

ਘਰ ਦੀ ਛੱਤ ’ਤੇ Solar Project, ਖੇਤਾਂ ’ਚ ਸੋਲਰ ਨਾਲ ਹੀ ਚੱਲਦੀਆਂ ਮੋਟਰਾਂ, ਕਾਰਾਂ CNG ਤੇ ਘਰ ’ਚ ਲਾਇਆ Rain......

11 Jul 2024 5:35 PM

ਹਰਿਆਣਾ 'ਚ ਭੁੱਬਾਂ ਮਾਰ-ਮਾਰ ਰੋ ਰਹੇ ਬੇਘਰ ਹੋਏ ਸਿੱਖ, ਦੇਖੋ ਪਿੰਡ ਅਮੂਪੁਰ ਤੋਂ ਰੋਜ਼ਾਨਾ ਸਪੋਕਸਮੈਨ ਦੀ Ground Repor

11 Jul 2024 4:21 PM
Advertisement