
ਜਦੋਂ ਉਹ ਸ਼ੂਟ ਤੇ ਜਾਂਦੇ ਸਨ ਤਾਂ ਉਹ ਵੀਡੀਓ ਡਾਇਰੈਕਟਰ...
ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਨੂੰ ਲੋਕਾਂ ਵੱਲੋਂ ਬਹੁਤ ਹੁੰਗਾਰਾ ਮਿਲ ਰਿਹਾ ਪਰ ਵੀਡੀਓਜ਼ ਨੂੰ ਵੀ ਲੋਕ ਖੂਬ ਪਸੰਦ ਕਰਦੇ ਹਨ। ਅੱਜ ਕੱਲ੍ਹ ਗੀਤ ਤਾਂ ਹੀ ਹਿੱਟ ਹੁੰਦਾ ਹੈ ਜੇ ਉਸ ਦੀ ਵੀਡੀਓ ਹਿੱਟ ਹੋਵੇ। ਰੋਜ਼ਾਨਾ ਸਪੋਕਸਮੈਨ ਤੇ ਵੀਡੀਓ ਡਾਇਰੈਕਟਰ ਜਿਹਨਾਂ ਦਾ ਨਾਮ ਹੈ ਨਵੀ ਲੁਬਾਣਾ। ਉਹਨਾਂ ਨੇ ਅਪਣਾ ਕਰੀਅਰ ਮੌਡਲਿੰਗ ਤੋਂ ਸ਼ੁਰੂ ਕੀਤਾ ਸੀ ਪਰ ਹੁਣ ਉਹ ਵੀਡੀਓ ਡਾਇਰੈਕਟਰ ਹਨ।
Navi Lubana
ਜਦੋਂ ਉਹ ਸ਼ੂਟ ਤੇ ਜਾਂਦੇ ਸਨ ਤਾਂ ਉਹ ਵੀਡੀਓ ਡਾਇਰੈਕਟਰ ਨੂੰ ਦੇਖਦੇ ਰਹਿੰਦੇ ਸਨ ਕਿ ਉਹਨਾਂ ਦਾ ਕੀ ਕੰਮ ਹੁੰਦਾ ਹੈ। ਉਹਨਾਂ ਨੂੰ ਵੀਡੀਓ ਡਾਇਰੈਕਟਰ ਦੀ ਨੌਕਰੀ ਵੀ ਵਧੀਆ ਲੱਗੀ। ਉਹਨਾਂ ਨੇ ਮੌਡਲਿੰਗ ਵਾਲੀ ਲਾਈਨ ਪੂਰੀ ਤਰ੍ਹਾਂ ਨਹੀਂ ਛੱਡੀ ਕਿਉਂ ਕਿ ਜਦੋਂ ਉਹਨਾਂ ਨੂੰ ਲਗਦਾ ਹੈ ਇਸ ਗੀਤ ਵਿਚ ਉਹਨਾਂ ਨੂੰ ਆਉਣਾ ਚਾਹੀਦਾ ਹੈ ਤਾਂ ਉਹ ਆਪ ਉਸ ਗੀਤ ਵਿਚ ਸ਼ੂਟਿੰਗ ਕਰਦੇ ਹਨ।
Navi Lubana
ਹਾਲ ਹੀ ਵਿਚ ਐਲੀ ਮਾਂਗਟ ਦਾ ਗੀਤ ਆਇਆ ਹੈ ਜਿਸ ਵਿਚ ਅਫ਼ਸਾਨਾ ਖਾਨ ਨੇ ਸਾਥ ਦਿੱਤਾ ਹੈ। ਇਸ ਨੂੰ ਯੂਟਿਊਬ ਤੇ ਬਿਲੀਅਨਰ ਬੋਇਜ਼ ਪ੍ਰੋਡਕਸ਼ਨ ਤੇ ਰਿਲੀਜ਼ ਕੀਤਾ ਗਿਆ ਹੈ। ਐਲੀ ਮਾਂਗਟ ਅਕਸਰ ਹੀ ਵਿਵਾਦਾਂ ਵਿਚ ਘਿਰੇ ਰਹਿੰਦੇ ਹਨ ਪਰ ਇਸ ਦਾ ਉਹਨਾਂ ਨਵੀ ਲੁਬਾਣਾ ਤੇ ਕੋਈ ਅਸਰ ਨਹੀਂ ਹੁੰਦਾ। ਉਹ ਸ਼ੂਟਿੰਗ ਲਈ ਆਉਂਦੇ ਹਨ ਤੇ ਉਸ ਸਮੇਂ ਸੈੱਟ ਤੇ ਅਜਿਹੀ ਕੋਈ ਗੱਲ ਨਹੀਂ ਕੀਤੀ ਜਾਂਦੀ।
Elly Manga
ਉਹ ਜਲੰਧਰ ਦੇ ਰਹਿਣ ਵਾਲੇ ਹਨ ਤੇ ਉਹਨਾਂ ਨੇ ਅਪਣੀ ਪੜ੍ਹਾਈ ਵਿਚ ਐਮਬੀਏ ਇੰਟਰਨੈਸ਼ਨਲ ਬਿਜ਼ਨੈਸ ਅਤੇ ਫਾਇਨੈਂਸ ਕੀਤੀ ਹੈ। ਇਹ ਪੜ੍ਹਾਈ ਉਹਨਾਂ ਨੇ ਕੈਲੀਫੋਰਨੀਆ ਵਿਚ ਸਟੇਟ ਯੂਨੀਵਰਸਿਟੀ ਤੋਂ ਕੀਤੀ ਹੈ। ਉਹਨਾਂ ਨੇ ਪਹਿਲਾ ਰੈਪ ਸ਼ੋਅ ਅਮਰੀਕਾ ਯੂਨੀਵਰਸਿਟੀ ਵਿਚ ਲਗਾਇਆ ਸੀ। ਫਿਰ ਉਹਨਾਂ ਨੇ ਫਾਇਨੈਂਨ ਵਿਚ ਸਾਢੇ 3 ਸਾਲ ਨੌਕਰੀ ਵੀ ਕੀਤੀ ਸੀ। ਇਸ ਕਰੀਅਰ ਵਿਚ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਬਹੁਤ ਪ੍ਰੋਤਸਾਹਿਤ ਕੀਤਾ ਹੈ।
Jassie gill
ਸ਼ੂਟਿੰਗ ਸਮੇਂ ਉਹਨਾਂ ਨੂੰ ਕਈ ਵਾਰ ਦਿੱਕਤਾਂ ਆਈਆਂ ਹਨ ਕਿ ਕਦੇ ਕੋਈ ਚੰਗੀ ਜਿਹੀ ਥਾਂ ਨਹੀਂ ਮਿਲਦੀ, ਕਦੇ ਸੈੱਟ ਪੂਰਾ ਨਹੀਂ ਹੁੰਦਾ। ਪਰ ਜੇ ਟੀਮ ਵਧੀਆ ਹੋਵੇ ਤਾਂ ਉਸ ਮਾੜੀ-ਮੋਟੀ ਥਾਂ ਨੂੰ ਵੀ ਵਧੀਆ ਦਿਖਾਇਆ ਜਾ ਸਕਦਾ ਹੈ। ਜੇ ਗੱਲ ਕੀਤੀ ਜਾਵੇ ਗੀਤਾਂ ਦੇ ਵਿਊਜ਼ ਦੀ ਤਾਂ ਉਹਨਾਂ ਦਾ ਕੰਮ ਹੁੰਦਾ ਹੈ ਵੀਡੀਓ ਬਣਾਉਣਾ। ਉਸ ਤੋਂ ਆਨਲਾਈਨ ਪ੍ਰਮੋਸ਼ਨ ਵਾਲਿਆਂ ਦਾ ਕੰਮ ਹੁੰਦਾ ਹੈ।
Shehnaz Gill
ਵੀਡੀਓ ਤੇ ਵਿਊਜ਼ ਕਿੰਨੇ ਤੇ ਕਿਵੇਂ ਆ ਸਕਦੇ ਹਨ ਇਹ ਸਭ ਕੁੱਝ ਉਹਨਾਂ ਦੇ ਹੀ ਹੱਥ ਹੁੰਦਾ ਹੈ। ਜਿਵੇਂ ਜਿਵੇਂ ਵਿਅਕਤੀ ਸਿੱਖਦਾ ਜਾਂਦਾ ਹੈ ਉਸ ਵਿਚ ਇਕ ਲਾਲਚ ਪੈਦਾ ਹੋ ਜਾਂਦਾ ਹੈ ਕਿ ਉਹ ਹੋਰ ਸਿੱਖੇ, ਹੋਰ ਅੱਗੇ ਜਾਵੇ। ਅੱਜ ਦੇ ਸਮੇਂ ਵਿਚ ਹਰ ਕੋਈ ਅਪਣੇ ਵੱਲੋਂ ਹਰ ਕੰਮ ਵਧੀਆ ਕਰ ਕੇ ਦੇ ਰਿਹਾ ਤੇ ਅੱਗੇ ਵੀ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਹੋਰ ਵਧੀਆ ਕਰੇ।
ਇਸ ਦੇ ਨਾਲ ਹੀ ਉਹਨਾਂ ਨੇ ਯੂਵਾ ਪੀੜ੍ਹੀ ਨੂੰ ਇਹੀ ਸੁਨੇਹਾ ਦਿੱਤਾ ਹੈ ਕਿ ਉਹ ਵੀ ਅਪਣੇ ਸੁਪਨੇ ਪੂਰੇ ਕਰਨ ਲਈ ਦਿਨ-ਰਾਤ ਮਿਹਨਤ ਕਰਨ ਤਾਂ ਜੋ ਉਹ ਵੀ ਚੰਗੇ ਮੁਕਾਮ ਤੇ ਪਹੁੰਚ ਸਕਣ ਤੇ ਅਪਣੇ ਮਾਪਿਆਂ ਦੀਆਂ ਖੁਸ਼ੀਆਂ ਨੂੰ ਕਦੇ ਨਾ ਭੁੱਲਣ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।