4-5 ਘੰਟਿਆਂ ਵਿੱਚ 10-ਗਾਣਿਆਂ ਦੀ EP: ਨਿੰਜਾ ਨੇ ਸਿੱਧੂ ਮੂਸੇਵਾਲਾ ਨਾਲ ਆਪਣੀ ਮੁਲਾਕਾਤ ਦੌਰਾਨ ਤਿਆਰ ਕੀਤੀ EP ਬਾਰੇ ਕੀਤਾ ਖੁਲਾਸਾ 
Published : Jul 21, 2023, 5:02 pm IST
Updated : Jul 21, 2023, 5:03 pm IST
SHARE ARTICLE
photo
photo

ਸਿੱਧੂ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਨਿੰਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮੂਸੇਵਾਲਾ ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ,

 

ਚੰਡੀਗੜ੍ਹ(ਮੁਸਕਾਨ ਢਿਲੋਂ): ਸਿੱਧੂ ਮੂਸੇਵਾਲਾ ਨੇ ਆਪਣੇ ਸਿੰਗਿੰਗ ਕੈਰੀਅਰ ਵਿਚ ਕਈ ਕਲਾਕਾਰਾਂ ਨਾਲ ਕੰਮ ਕੀਤਾ। ਅੱਜ ਵੀ ਸਿੱਧੂ ਦੇ ਕਰੀਬੀ ਉਨ੍ਹਾਂ ਨੂੰ ਆਪਣੇ ਨੇੜੇ ਮਹਿਸੂਸ ਕਰਦੇ ਹਨ। ਸਿੱਧੂ ਇਕੱਲਾ ਇੱਕ ਗਾਇਕ ਨਹੀਂ ਸੀ ਸਗੋਂ ਸਿੱਧੂ ਇਕ ਜਜ਼ਬਾ ਸੀ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਲਾਇਸੈਂਸ ਗੀਤ ਤੋਂ ਕੀਤੀ ਸੀ, ਜਿਸ ਨੂੰ ਮਸ਼ਹੂਰ ਪੰਜਾਬੀ ਗਾਇਕ ਨਿੰਜਾ ਨੇ ਆਪਣੀ ਆਵਾਜ਼ ਦਿਤੀ ਸੀ। 29 ਮਈ, 2022 ਨੂੰ ਸਿੱਧੂ ਮੂਸੇਵਾਲਾ ਦਾ ਸ਼ਰੀਰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ।ਸਿੱਧੂ ਦੀ ਮੌਤ ਤੋਂ ਬਾਅਦ ਹੁਣ ਗਾਇਕ ਨਿੰਜਾ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਖੁਲਾਸਾ ਕੀਤਾ ਕਿ ਉਹ ਆਖ਼ਿਰੀ ਵਾਰ ਕਿਥੇ ਮਿਲੇ ਅਤੇ ਕਿਵੇਂ ਉਨ੍ਹਾਂ ਨੇ ਕੁਝ ਘੰਟਿਆਂ ਵਿੱਚ 10-ਗਾਣੇ ਦਾ EP ਬਣਾਇਆ।

ਨਿੰਜਾ ਨੇ ਦੱਸਿਆ ਕਿ ਉਨ੍ਹਾਂ ਦੀ ਸਿੱਧੂ ਨਾਲ ਮੁਲਾਕਾਤ ਮੋਹਾਲੀ ਵਿੱਚ ਹੋਈ ਸੀ। ਸਿੱਧੂ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਮਿਲ ਕੇ ਕੁਝ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਦੋਵੇਂ ਰਾਤ ਕਰੀਬ 9 ਵਜੇ ਸਟੂਡੀਓ ਵਿਚ ਗਏ। ਨਿੰਜਾ ਨੇ ਦੱਸਿਆ ਕਿ ਉਨ੍ਹਾਂ ਨੇ 9 ਵਜੇ ਤੋਂ 1:30 ਵਜੇ ਤੱਕ 10 ਗੀਤਾਂ ਦੀ ਐਲਬਮ ਤਿਆਰ ਕਰ ਲਈ ਸੀ।
ਸਿੱਧੂ ਦੁਆਰਾ ਲਿਖੇ ਲਾਇਸੈਂਸ ਗੀਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਇਹ ਗੀਤ ਵੀ ਉਸੇ ਤਰ੍ਹਾਂ ਤਿਆਰ ਹੋ ਗਏ ਜਿਵੇਂ ਲਾਇਸੈਂਸ ਬਣਿਆ ਸੀ।

ਗਾਇਕ ਨੇ ਇਹ ਵੀ ਕਿਹਾ ਕਿ ਜਦੋਂ ਵੀ ਉਹ ਉਸ ਐਲਬਮ ਨੂੰ ਸੁਣਦਾ ਹੈ ਤਾਂ ਉਹ ਹਮੇਸ਼ਾ ਭਾਵੁਕ ਹੋ ਜਾਂਦਾ ਹੈ। "ਹਰ ਚੀਜ਼ ਵਪਾਰ ਨਹੀਂ ਹੈ", ਨਿੰਜਾ ਨੇ ਭਾਵੁਕ ਹੋਕੇ ਕਿਹਾ ਕਿ ਉਹ ਅਧੂਰਾਪਨ ਮਹਿਸੂਸ ਕਰਦੇ ਹਨ। ਨਿੰਜਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਮੁਲਾਕਾਤ ਦੀ ਸਭ ਤੋਂ ਖੂਬਸੂਰਤ ਗੱਲ ਇਹ ਸੀ ਕਿ ਉਹ ਦੋਵੇਂ ਉਸੇ ਊਰਜਾ, ਉਸੇ ਭਾਵਨਾ ਅਤੇ ਰਿਸਪੈਕਟ ਨਾਲ ਮਿਲੇ ਸਨ ਜੋ ਉਨ੍ਹਾਂ ਨੇ ਸਾਲ 2016 ਵਿਚ ਪਹਿਲਾਂ ਗੀਤ ਲਾਇਸੈਂਸ ਬਣਾਉਣ ਦੌਰਾਨ ਕੀਤਾ ਸੀ। 

ਸਿੱਧੂ ਦੇ ਫੈਨਸ ਨੇ ਇਹ ਖ਼ਬਰ ਸੁਣਦਿਆਂ ਸਾਰ ਹੀ ਕੰਮੈਂਟ ਸੈਕਸ਼ਨ ਵਿਚ EP ਦੀ ਰਿਲੀਜ਼ ਨੂੰ ਲੈ ਕੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ।ਇਕ ਪ੍ਰਸ਼ੰਸ਼ਕ ਨੇ ਲਿਖਿਆ ਕਿ ਇਹ EP ਵੀ ਸਿੱਧੂ ਦੇ ਸਾਰੇ ਗਾਣਿਆਂ ਵਾਂਗੂ ਹਿੱਟ ਹੀ ਹੋਊਗੀ। ਹਾਲਾਂਕਿ, ਗਾਇਕ ਨੇ ਐਲਬਮ ਦੀ ਰਿਲੀਜ਼ ਨੂੰ ਲੈਕੇ ਕੋਈ ਵੀ ਖੁਲਾਸਾ ਨਹੀਂ ਕੀਤਾ। 

ਸਿੱਧੂ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਨਿੰਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮੂਸੇਵਾਲਾ ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਦੋਵੇਂ ਇਕੱਠੇ ਪੋਜ਼ ਦਿੰਦੇ ਨਜ਼ਰ ਆ ਰਹੇ ਸਨ। ਨਿੰਜਾ ਨੇ ਤਸਵੀਰ ਦੇ ਕੈਪਸ਼ਨ 'ਚ 'ਯਾਰ' ਲਿਖਿਆ ਸੀ.ਸਿੱਧੂ ਨੇ ਇਸ ਪੋਸਟ ਦਾ ਜਵਾਬ ਦਿਲ ਅਤੇ ਹੱਥ ਜੋੜਣ ਵਾਲੇ ਇਮੋਜੀਸ ਤੋਂ ਦਿੱਤਾ।

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement