
ਸੋਸ਼ਲ ਮੀਡੀਆ 'ਤੇ ਦਿਲਜੀਤ ਦੀ ਨਵੀਂ ਲੁੱਕ ਦੀਆਂ ਤਸਵੀਰਾਂ ਹੋ ਰਹੀਆਂ ਵਾਇਰਲ
ਜਲੰਧਰ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਏ ਦਿਨ ਅਪਣਏ ਫ਼ੈਨਸ ਨੂੰ ਖੁਸ਼ਖ਼ਬਰੀ ਦਿੰਦੇ ਰਹਿੰਦੇ ਹਨ। ਹਾਲ ਹੀ 'ਚ ਉਹਨਾਂ ਨੇ ਇਕ ਵਾਰ ਫਿਰ ਅਪਣੇ ਫੈਨਸ ਨੂੰ ਖੁਸ਼ਖ਼ਬਰੀ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਦਿਲਜੀਤ ਦੋਸਾਂਝ ਦੀ ਇੱਕ ਨਵੀਂ ਲੁੱਕ ਵਾਲੀ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ ਦਿਲਜੀਤ ਦੋਸਾਂਝ ਨੇ ਇਮਤਿਆਜ਼ ਅਲੀ ਨਾਲ ਆਪਣੇ ਆਉਣ ਵਾਲੇ ਨਵੇਂ ਪ੍ਰਾਜੈਕਟ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ।
ਦਿਲਜੀਤ ਦੋਸਾਂਝ ਅਤੇ ਇਮਤਿਆਜ਼ ਅਲੀ ਮਸ਼ਹੂਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ 'ਤੇ ਇਕੱਠੇ ਕੰਮ ਕਰਨ ਲਈ ਸੁਰਖੀਆਂ 'ਚ ਬਣਏ ਹੋਏ ਹਨ। ਦਿਲਜੀਤ ਦੋਸਾਂਝ ਨੇ ਹੁਣ ਆਪਣੀ ਆਉਣ ਵਾਲੀ ਫ਼ਿਲਮ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ ਅਤੇ ਖ਼ੁਲਾਸਾ ਕੀਤਾ ਹੈ ਕਿ ਇਸ ਦੀ ਸ਼ੂਟਿੰਗ ਹਾਲ ਹੀ 'ਚ ਸ਼ੁਰੂ ਹੋਈ ਹੈ।