ਜ਼ਮੀਨ ਦੀ ਵੰਡ ਨੂੰ ਲੈ ਕੇ ਪੁੱਤ ਨੇ ਕੁਹਾੜੀ ਨਾਲ ਪਿਓ ਦਾ ਕੀਤਾ ਕਤਲ
Published : Feb 25, 2026, 8:12 am IST
Updated : Feb 25, 2026, 8:12 am IST
SHARE ARTICLE
Mansa Father murder News
Mansa Father murder News

ਛੋਟੇ ਭਰਾ ਤੇ ਮਾਂ ਨੂੰ ਕੀਤਾ ਜ਼ਖ਼ਮੀ, ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਰਾਏ ਸਿੰਘ ਫ਼ਰਾਰ

Mansa Father murder News : ਮਾਨਸਾ ਜ਼ਿਲ੍ਹੇ ਦੇ ਪਿੰਡ ਧਨਪੁਰਾ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਇਥੇ ਜ਼ਮੀਨ ਦੀ ਵੰਡ ਨੂੰ ਲੈ ਕੇ ਵੱਡੇ ਪੁੱਤਰ ਨੇ ਆਪਣੇ ਪਿਓ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਮੁਲਜ਼ਮ ਨੇ ਮਾਂ ਅਤੇ ਛੋਟੇ ਭਰਾ 'ਤੇ ਵੀ ਹਮਲਾ ਕੀਤਾ ਜਿਸ ਕਾਰਨ ਉਹ ਜ਼ਖ਼ਮੀ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਰਾਏ ਸਿੰਘ ਦਾ ਆਪਣੇ ਪਿਤਾ ਗੁਰਜੰਟ ਸਿੰਘ (65) ਨਾਲ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਬੀਤੀ ਰਾਤ ਮੁਲਜ਼ਮ ਰਾਏ ਸਿੰਘ ਨੇ ਛੋਟੇ ਭਰਾ ਸੁਖਪਾਲ ਸਿੰਘ ਦੇ ਘਰ ਦੀ ਕੰਧ ਟੱਪ ਕੇ ਪਿਤਾ 'ਤੇ ਕੁਹਾੜੀ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਗੁਰਜੰਟ ਸਿੰਘ ਕੋਲ 4 ਏਕੜ ਜ਼ਮੀਨ ਸੀ, ਜਿਸ ਦੀ ਵੰਡ ਨੂੰ ਲੈ ਕੇ ਅਕਸਰ ਘਰ ਦਾ ਵੱਡਾ ਪੁੱਤਰ ਝਗੜਾ ਕਰਦਾ ਸੀ ਤੇ ਜ਼ਮੀਨ ਦੀ ਵੰਡ ਵਿੱਚ ਦੋ ਏਕੜ ਜ਼ਮੀਨ ਲੈਣ ਲਈ ਲੜਦਾ ਸੀ।

ਉਸ ਨੇ ਆਪਣੀ ਮਾਂ ਅਤੇ ਛੋਟੇ ਭਰਾ ਸੁਖਪਾਲ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਮੁਲਜ਼ਮ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਫ਼ਰਾਰ ਹੋ ਗਿਆ। ਥਾਣਾ ਬਰੇਟਾ ਦੇ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਪ੍ਰਵਾਰ ਦੇ ਬਿਆਨ 'ਤੇ ਰਾਏ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਪਰ ਹਾਲੇ ਉਹ ਫ਼ਰਾਰ ਹੈ। 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement