
ਆਡੀਓ ਵਿਚ ਦਿਲਜੀਤ ਦੁਸਾਂਝ ਕਹਿ ਰਹੇ ਹਨ, "ਹੇ ਰੱਬ, ਮੈਨੂੰ ਤੁਹਾਡੇ ਨਾਲ ਕੁਝ ਸਾਂਝਾ ਕਰਨਾ ਹੈ।"
ਨਵੀਂ ਦਿੱਲੀ: ਅਦਾਕਾਰ ਕੰਗਨਾ ਰਣੌਤ ਅਤੇ ਦਿਲਜੀਤ ਦੁਸਾਂਝ ਹਾਲ ਹੀ ਵਿੱਚ ਕਿਸਾਨੀ ਅੰਦੋਲਨ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਆਈ ਸੀ। ਇਸ ਦੌਰਾਨ ਹੁਣ ਇਕ ਵਾਰ ਫਿਰ ਕੰਗਨਾ ਅਤੇ ਦਿਲਜੀਤ ਦੋਸਾਂਝ ਨੇ ਬਹਿਸ ਛੇੜ ਦਿੱਤੀ ਹੈ। ਦਰਅਸਲ, ਹਾਲ ਹੀ ਵਿੱਚ ਦਿਲਜੀਤ ਦੁਸਾਂਝ ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਆਡੀਓ ਕਲਿੱਪ ਸਾਂਝੀ ਕੀਤੀ ਹੈ।
ਇਸ ਆਡੀਓ ਵਿਚ ਦਿਲਜੀਤ ਕੰਗਨਾ ਰਨੌਤ ਦਾ ਮਜ਼ਾਕ ਉਡਾਉਂਦੇ ਦਿਖਾਈ ਦੇ ਰਹੇ ਹਨ। ਆਡੀਓ ਵਿਚ ਦਿਲਜੀਤ ਦੁਸਾਂਝ ਕਹਿ ਰਹੇ ਹਨ, "ਹੇ ਰੱਬ, ਮੈਨੂੰ ਤੁਹਾਡੇ ਨਾਲ ਕੁਝ ਸਾਂਝਾ ਕਰਨਾ ਹੈ।"ਇੱਥੇ ਦੋ ਜਾਂ ਤਿੰਨ ਲੜਕੀਆਂ ਹਨ, ਜਦੋਂ ਤੱਕ ਮੇਰਾ ਨਾਮ ਨਹੀਂ ਜਪਦੀਆਂ ਉਨ੍ਹਾਂ ਦਾ ਭੋਜਨ ਹਜ਼ਮ ਨਹੀਂ ਹੁੰਦਾ।"
Ek Funny Gal Share Karni c ????
— DILJIT DOSANJH (@diljitdosanjh) December 19, 2020
Mitran Da Naam BLOOD PRESSURE Di Goli Varga Ek Vaari Lagg Jave.. Fer kithey hatda..
Tera ni Kasoor... ???? pic.twitter.com/5fMyn2oGoB
ਇਕ ਹੋਰ ਟਵੀਟ ਵਿਚ ਦਿਲਜੀਤ ਦੁਸਾਂਝ ਨੇ ਕੰਗਣਾ ਰਨੌਤ ਨੂੰ ਨਫ਼ਰਤ ਫੈਲਾਉਣ ਤੋਂ ਮਨ੍ਹਾ ਕਰ ਦਿੱਤਾ। ਦਿਲਜੀਤ ਦੁਸਾਂਝ ਨੇ ਲਿਖਿਆ, "ਨਫ਼ਰਤ ਨਾ ਫੈਲਾਓ। ਕਰਮ ਇਕ ਬਹੁਤ ਜ਼ਰੂਰੀ ਚੀਜ਼ ਹੈ। ਹਿੰਦੂ, ਮੁਸਲਿਮ, ਸਿੱਖ, ਇਸਾਈ, ਜੈਨ, ਬੋਧੀ। ਅਸੀਂ ਸਾਰੇ ਇਕ ਹਾਂ। ਇਹ ਬਚਪਨ ਵਿਚ ਵੀ ਸਾਨੂੰ ਸਿਖਾਇਆ ਜਾਂਦਾ ਹੈ। ਅੱਜ ਵੀ ਵੱਖ ਵੱਖ ਧਰਮਾਂ ਵਿਚ ਵਿਸ਼ਵਾਸ ਰੱਖਣ ਵਾਲੇ ਲੋਕ ਪਰਿਵਾਰ ਵਾਂਗ ਹੀ ਫਿਲਮ ਦੇ ਸੈੱਟ 'ਤੇ ਇਕੱਠੇ ਕੰਮ ਕਰਦੇ ਹਨ। ਕੁਝ ਲੋਕ ਦੁਨੀਆਂ ਨੂੰ ਜਲਦਾ ਵੇਖਣਾ ਚਾਹੁੰਦੇ ਹਨ। "