
Singer Singga: ''93 ਗਾਇਕ ਹੋਰ ਨੇ ਜਿੰਨ੍ਹਾਂ ਵਿਚੋਂ ਗੈਰੀ ਸੰਧੂ ਤੇ ਬਾਕੀ ਕਲਾਕਾਰਾਂ ਦੇ ਨਾਂ ਲੈ ਕੇ ਮੈਨੂੰ ਬਲੈਕਮੇਲ ਕਰਨ ਦਾ ਕੋਸ਼ਿਸ਼ ਕੀਤੀ''।
Singer Singga blackmail latest news in Punjabi Punjab: ਪੰਜਾਬੀ ਗਾਇਕ ਸਿੰਗਾ ਨੇ ਆਪਣੀ ਗਾਇਕੀ ਨਾਲ ਦੇਸ਼ਾਂ ਵਿਦੇਸ਼ਾਂ ਵਿਚ ਆਪਣਾ ਸਿੱਕਾ ਜਮਾਇਆ ਹੈ ਪਰ ਉਸ ਨੇ ਕੱਲ੍ਹ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝਾ ਕੀਤਾ ਸੀ। ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿਤਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਹ ਵੀ ਪੜ੍ਹੋ: Indian Student died in America: ਅਮਰੀਕਾ 'ਚ 22 ਸਾਲਾ ਭਾਰਤੀ ਵਿਦਿਆਰਥਣ ਦੀ ਸੜਕ ਹਾਦਸੇ 'ਚ ਮੌਤ
ਦੱਸ ਦੇਈਏ ਕਿ ਵੀਡੀਓ ਤੋਂ ਬਾਅਦ ਪੰਜਾਬੀ ਗਾਇਕ ਸਿੰਗੇ ਨੇ ਇਕ ਹੋਰ ਹੋਸ਼ ਉਡਾਊ ਖੁਲਾਸਾ ਕੀਤਾ ਹੈ। ਸਿੰਗੇ ਨੇ ਇੰਸਟਾਗ੍ਰਾਮ 'ਤੇ ਪੋਸਟ ਸਾਂਝਾ ਕੀਤਾ, ਜਿਸ ਵਿਚ ਉਸ ਨੇ ਗੈਰੀ ਸੰਧੂ ਦਾ ਨਾਂ ਲਿਆ। ਉਸ ਨੇ ਪੋਸਟ ਵਿਚ ਲਿਖਿਆ ਕਿ 93 ਗਾਇਕ ਹੋਰ ਨੇ ਜਿੰਨ੍ਹਾਂ ਵਿਚੋਂ ਗੈਰੀ ਸੰਧੂ ਤੇ ਬਾਕੀ ਕਲਾਕਾਰਾਂ ਦੇ ਨਾਂ ਲੈ ਕੇ ਮੈਨੂੰ ਬਲੈਕਮੇਲ ਕਰਨ ਦਾ ਕੋਸ਼ਿਸ਼ ਕੀਤੀ।
Punjabi singer Singga intsagram post
ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਦਰਗਾਹ ਦੇ ਮੁੱਖ ਸੇਵਾਦਾਰ ਦਾ ਕੀਤਾ ਕਤਲ
ਇਸ ਪੋਸਟ ਨੇ ਸਾਰੇ ਪਾਸੇ ਭਾਜੜਾਂ ਪਵਾ ਦਿਤੀਆਂ। ਦੱਸ ਦੇਈਏ ਕਿ ਬੀਤੇ ਦਿਨੀਂ ਸਿੰਗੇ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝਾ ਕੀਤਾ। ਜਿਸ ਵਿਚ ਉਸ ਨੇ ਕਿਹਾ ਸੀ ਕਿ ਉਸ 'ਤੇ ਪਰਚੇ ਦਰਜ ਕਰਕੇ 10 ਲੱਖ ਰੁਪਏ ਮੰਗੇ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ।