Nirmal Rishi News: ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਕਲਾ ਦੇ ਖੇਤਰ ਵਿਚ ਯੋਗਦਾਨ ਲਈ ਮਿਲਿਆ ਪਦਮ ਸ਼੍ਰੀ ਅਵਾਰਡ
Published : Apr 22, 2024, 7:37 pm IST
Updated : Apr 22, 2024, 7:37 pm IST
SHARE ARTICLE
Punjabi actress Nirmal Rishi received Padma Shri Award
Punjabi actress Nirmal Rishi received Padma Shri Award

ਨਿਰਮਲ ਰਿਸ਼ੀ ਨੇ 6 ਦਹਾਕਿਆਂ ਤੋਂ 60 ਤੋਂ ਵੱਧ ਫਿਲਮਾਂ ਵਿਚ ਕੰਮ ਕੀਤਾ ਹੈ।

Nirmal Rishi : ਪੰਜਾਬੀ ਮਨੋਰੰਜਨ ਜਗਤ ਦੀ ਮਸ਼ਹੂਰ ਹਸਤੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਕਲਾ ਦੇ ਖੇਤਰ ਵਿਚ ਯੋਗਦਾਨ ਲਈ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਨਮਾਨਿਤ ਕੀਤਾ।

ਨਿਰਮਲ ਰਿਸ਼ੀ ਨੇ ਗੁਲਾਬੋ ਮਾਸੀ ਤੋਂ ਲੈ ਕੇ ਪੰਜਾਬੀ ਫ਼ਿਲਮਾਂ ਦੀ ਬੇਬੇ ਤਕ ਅਤੇ ਰੰਗ-ਮੰਚ ਦੇ ਇਕ ਅਦਾਕਾਰ ਤੋਂ ਲੈ ਕੇ ਪਦਮ ਸ੍ਰੀ ਹਾਸਲ ਕਰਨ ਦਾ ਸ਼ਾਨਦਾਰ ਸਫਰ ਤੈਅ ਕੀਤਾ ਹੈ। ਨਿਰਮਲ ਰਿਸ਼ੀ ਨੇ 6 ਦਹਾਕਿਆਂ ਤੋਂ 60 ਤੋਂ ਵੱਧ ਫਿਲਮਾਂ ਵਿਚ ਕੰਮ ਕੀਤਾ ਹੈ। ਪੰਜਾਬੀ ਮਨੋਰੰਜਨ ਸਨਅਤ ਵਿਚ ਕਰੀਬ 6 ਦਹਾਕਿਆਂ ਤੋਂ ਵੱਧ ਸਮੇਂ ਬਾਅਦ ਵੀ ਉਨ੍ਹਾਂ ਦੀ ਅਦਾਕਾਰੀ ਦਾ ਜਲਵਾ ਇਸ ਤਰ੍ਹਾਂ ਬਰਕਰਾਰ ਹੈ ਕਿ ਪੰਜਾਬੀ ਫ਼ਿਲਮਾਂ ਨਿਰਮਲ ਰਿਸ਼ੀ ਦੇ ਕਿਰਦਾਰ ਤੋਂ ਬਿਨ੍ਹਾਂ ਅਧੂਰੀਆਂ ਜਾਪਦੀਆਂ ਹਨ।

ਨਿਰਮਲ ਰਿਸ਼ੀ ਮਾਨਸਾ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਹਨ, ਉਨ੍ਹਾਂ ਦੇ ਪਿਤਾ ਦਾ ਨਾਮ ਬਲਦੇਵ ਰਿਸ਼ੀ ਸੀ ਅਤੇ ਮਾਤਾ ਦਾ ਨਾਮ ਬਚਨੀ ਦੇਵੀ ਸੀ। ਉਨ੍ਹਾਂ ਦੇ ਪਿਤਾ ਪਿੰਡ ਦੇ ਸਰਪੰਚ ਸਨ। ਪੰਜਾਬੀ ਰੰਗਮੰਚ ਤੋਂ ਸਿਨੇਮਾ ਵੱਲ ਆਏ ਨਿਰਮਲ ਰਿਸ਼ੀ ਨੇ ਅਪਣੇ ਫ਼ਿਲਮੀ ਸਫ਼ਰ ਦਾ ਆਗ਼ਾਜ਼ ਨਾਟਕਕਾਰ ਹਰਪਾਲ ਟਿਵਾਣਾ ਦੀ ਮਸ਼ਹੂਰ ਪੰਜਾਬੀ ਫ਼ਿਲਮ 'ਲੌਂਗ ਦਾ ਲਿਸ਼ਕਾਰਾ' (1983) ਤੋਂ ਕੀਤਾ ਸੀ।

‘ਅੰਗਰੇਜ਼’, 'ਨਿੱਕਾ ਜ਼ੈਲਦਾਰ' ਵਰਗੀਆਂ ਫ਼ਿਲਮਾਂ ਨੇ ਉਨ੍ਹਾਂ ਨੂੰ ਇਕ ਨਵੀਂ ਪਛਾਣ ਦਿਤੀ। ਉਨ੍ਹਾਂ ਨੂੰ ਸਾਲ 2012 ਵਿਚ ਸੰਗੀਤ ਨਾਟਕ ਅਕਾਦਮੀ ਅਵਾਰਡ ਵੀ ਮਿਲ ਚੁੱਕਿਆ ਹੈ। ਨਿਰਮਲ ਰਿਸ਼ੀ ਅਕਸਰ ਫ਼ਿਲਮਾਂ ਦਾ ਮਿਹਨਤਾਨਾ ਨਾ ਮਿਲਣ ਬਾਰੇ ਵੀ ਖੁੱਲ੍ਹ ਕੇ ਬੋਲਦੇ ਰਹੇ ਹਨ। ਉਹ ਕਹਿੰਦੇ ਹਨ ਕਿ ਮੁੱਖ ਭੂਮਿਕਾ ਨਿਭਾਉਣ ਵਾਲੇ ਅਦਾਕਾਰਾਂ ਜਾਂ ਵੱਡੇ ਨਾਮਾਂ ਤੋਂ ਇਲਾਵਾ ਬਾਕੀ ਕਲਾਕਾਰਾਂ ਨੂੰ ਬਹੁਤੇ ਪੈਸੇ ਨਹੀਂ ਮਿਲਦੇ।

ਨਿਰਮਲ ਰਿਸ਼ੀ ਹੁਰਾਂ ਨੇ ਲੁਧਿਆਣਾ ਦੇ ਖ਼ਾਲਸਾ ਕਾਲਜ (ਕੁੜੀਆਂ) ਵਿਚ ਫਿਜ਼ੀਕਲ ਐਜੁਕੇਸ਼ਨ ਦੇ ਲੈਕਚਰਾਰ ਵਜੋਂ ਵੀ ਨੌਕਰੀ ਕੀਤੀ ਹੈ। ਨਿਰਮਲ ਰਿਸ਼ੀ ਨੇ ਵਿਆਹ ਨਾ ਕਰਵਾਉਣ ਦਾ ਫ਼ੈਸਲਾ ਲਿਆ। ਉਹ ਅਕਸਰ ਕਹਿੰਦੇ ਹਨ ਕਿ ਉਹ ਹਮੇਸ਼ਾ ਤੋਂ ਇਕੱਲੇ ਰਹਿਣਾ ਚਾਹੁੰਦੇ ਸੀ ਅਤੇ ਅਪਣੀ ਜ਼ਿੰਦਗੀ ਅਪਣੇ ਮੁਤਾਬਕ ਅਪਣੇ ਪੈਰਾਂ ‘ਤੇ ਖੜ੍ਹੇ ਹੋ ਕੇ ਜਿਉਣਾ ਚਾਹੁੰਦੇ ਸਨ।

(For more Punjabi news apart from Punjabi actress Nirmal Rishi received Padma Shri Award, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement