
ਉਨ੍ਹਾਂ ਕਿਹਾ ਕਿ ਸਾਰੀਆਂ ਸਬੰਧਤ ਧਿਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਚੋਣ ਬਾਂਡ ਨੂੰ ਕਿਸੇ ਨਾ ਕਿਸੇ ਰੂਪ 'ਚ ਵਾਪਸ ਲਿਆਂਦਾ ਜਾਵੇਗਾ।
Electoral Bonds News: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਹਿੰਦੁਸਤਾਨ ਟਾਈਮਜ਼ ਨੂੰ ਦਿਤੇ ਇਕ ਇੰਟਰਵਿਊ ਵਿਚ ਕਿਹਾ ਕਿ ਜੇਕਰ ਅਸੀਂ ਸੱਤਾ ਵਿਚ ਆਉਂਦੇ ਹਾਂ ਤਾਂ ਅਸੀਂ ਚੋਣ ਬਾਂਡ ਸਕੀਮ ਨੂੰ ਵਾਪਸ ਲਿਆਵਾਂਗੇ। ਇਸ ਦੇ ਲਈ ਪਹਿਲਾਂ ਵੱਡੇ ਪੱਧਰ 'ਤੇ ਸੁਝਾਅ ਲਏ ਜਾਣਗੇ। ਉਨ੍ਹਾਂ ਕਿਹਾ ਕਿ ਸਾਰੀਆਂ ਸਬੰਧਤ ਧਿਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਚੋਣ ਬਾਂਡ ਨੂੰ ਕਿਸੇ ਨਾ ਕਿਸੇ ਰੂਪ 'ਚ ਵਾਪਸ ਲਿਆਂਦਾ ਜਾਵੇਗਾ।
ਸਰਕਾਰ ਵਲੋਂ ਮੁੜ ਚੋਣ ਬਾਂਡ ਲਿਆਉਣ ਦੇ ਮੁੱਦੇ 'ਤੇ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਉਹ ਅੱਗੇ ਵੀ ਇਸ ਲੁੱਟ ਨੂੰ ਜਾਰੀ ਰੱਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ, "ਕਲਪਨਾ ਕਰੋ, ਜੇਕਰ ਉਹ ਜਿੱਤ ਕੇ ਚੋਣ ਬਾਂਡ ਬਹਾਲ ਕਰ ਲੈਂਦੇ ਹਨ, ਤਾਂ ਉਹ ਇਸ ਵਾਰ ਕਿੰਨਾ ਲੁੱਟਣਗੇ? ਇਹ ਸਾਡੇ ਜੀਵਨ ਕਾਲ ਵਿਚ ਭਾਰਤ ਦੀ ਸੱਭ ਤੋਂ ਮਹੱਤਵਪੂਰਨ ਚੋਣ ਹੈ। ਸ਼ੁਕਰ ਹੈ ਕਿ ਇਹ 'ਭ੍ਰਿਸ਼ਟ ਬ੍ਰਿਗੇਡ' ਸੱਤਾ ਤੋਂ ਬਾਹਰ ਹੋ ਰਹੀ ਹੈ, ਇਹ ਜ਼ਮੀਨੀ ਪੱਧਰ ਦੀਆਂ ਖ਼ਬਰਾਂ ਤੋਂ ਸਾਫ਼ ਦਿਖਾਈ ਦੇ ਰਿਹਾ ਹੈ।"
ਇਸ ਤੋਂ ਪਹਿਲਾਂ 15 ਫਰਵਰੀ ਨੂੰ ਸੁਪਰੀਮ ਕੋਰਟ ਨੇ ਸਿਆਸੀ ਫੰਡਿੰਗ ਲਈ ਚੋਣ ਬਾਂਡ ਸਕੀਮ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿਤੀ ਸੀ। ਸੁਪਰੀਮ ਕੋਰਟ ਨੇ ਕਿਹਾ ਸੀ- ਇਹ ਸਕੀਮ ਗੈਰ-ਸੰਵਿਧਾਨਕ ਹੈ। ਬਾਂਡ ਦੀ ਗੁਪਤਤਾ ਨੂੰ ਕਾਇਮ ਰੱਖਣਾ ਗੈਰ-ਸੰਵਿਧਾਨਕ ਹੈ। ਇਹ ਸਕੀਮ ਸੂਚਨਾ ਦੇ ਅਧਿਕਾਰ ਦੀ ਉਲੰਘਣਾ ਹੈ।
(For more Punjabi news apart from Nirmala Sitharaman on electoral bonds, stay tuned to Rozana Spokesman)