ਗੁਰਨਾਮ ਭੁੱਲਰ ਦਾ ਆਪਣੇ ਸਰੋਤਿਆਂ ਲਈ ਇੱਕ ਹੋਰ ਤੋਹਫ਼ਾ, 'ਖਿਡਾਰੀ' ਫਿਲਮ ਦਾ ਸ਼ੂਟ ਹੋਇਆ ਸ਼ੁਰੂ
Published : May 22, 2022, 2:00 pm IST
Updated : May 22, 2022, 3:12 pm IST
SHARE ARTICLE
Gurnam Bhullar's New Movie
Gurnam Bhullar's New Movie

ਇੱਕ ਵੱਖਰੇ ਰੂਪ 'ਚ ਨਜ਼ਰ ਆਉਣਗੇ ਗੁਰਨਾਮ ਭੁੱਲਰ

 

ਮੁਹਾਲੀ: ਦਰਸ਼ਕਾਂ ਨੂੰ ਉਹਨਾਂ ਦੀਆਂ ਦਿੱਕਤਾਂ ਤੇ ਪ੍ਰੇਸ਼ਾਨੀਆਂ ਨੂੰ ਘਟਾਉਣ ਲਈ ਮਨੋਰੰਜਨ ਜ਼ਰੂਰ ਚਾਹੀਦਾ ਹੁੰਦਾ ਹੈ ਅਤੇ ਪੰਜਾਬੀ ਫਿਲਮ ਇੰਡਸਟਰੀ ਇਸ ਤਣਾਅ ਨੂੰ ਘਟਾਉਣ 'ਚ ਕਦੇ ਅਸਫ਼ਲ ਨਹੀਂ ਹੁੰਦੀ। ਆਏ ਦਿਨ ਨਵੀਂ ਫਿਲਮ ਦੀ ਘੋਸ਼ਣਾ ਹੁੰਦੀ ਹੈ ਤੇ ਦਰਸ਼ਕ ਉਸ ਫਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰਦੇ ਹਨ। ਫਿਲਮ ਦੀ ਘੋਸ਼ਣਾ ਤੋਂ ਲੈ ਕੇ ਫਿਲਮ ਦੀ ਰਿਲੀਜ਼ ਤੱਕ ਦਰਸ਼ਕਾਂ ਨੂੰ ਉਤਸੁਕ ਰੱਖਣ ਲਈ ਨਿਰਮਾਤਾ ਵੀ ਹਰ ਸੰਭਵ ਯਤਨ ਕਰਦੇ ਹਨ। ਹੁਣ ਬਾਕਮਾਲ ਕਲਾਕਾਰਾਂ ਵਿੱਚੋਂ ਇੱਕ, ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਨੇ ਆਪਣੀ ਫਿਲਮ 'ਕੋਕਾ' ਨਾਲ ਸਾਰਿਆਂ ਦਾ ਦਿਲ ਜਿੱਤਣ ਤੋਂ ਬਾਅਦ, ਆਪਣੀ ਅਗਲੀ ਪੰਜਾਬੀ ਫਿਲਮ 'ਖਿਡਾਰੀ' ਦਾ ਸ਼ੂਟ ਸ਼ੁਰੂ ਕਰ ਦਿੱਤਾ ਹੈ। 

 

 'Khidari' movie started shootingGurnam Bhullar's New Movie

ਗੁਰਨਾਮ ਭੁੱਲਰ ਨੇ ਹੁਣ ਤੱਕ ਆਪਣੇ ਰੁਮਾਂਟਿਕ ਕਿਰਦਾਰਾਂ ਨਾਲ ਦਰਸ਼ਕਾਂ ਦੇ ਦਿਲਾਂ 'ਚ ਖ਼ਾਸ ਥਾਂ ਬਣਾਈ ਹੈ ਤੇ ਆਪਣਾ ਹਰ ਕਿਰਦਾਰ ਬਾਖੂਬੀ ਨਿਭਾਇਆ ਹੈ, ਪਰ ਹੁਣ ਉਹ ਫਿਲਮ 'ਖਿਡਾਰੀ' 'ਚ ਇੱਕ ਵੱਖਰੇ ਰੂਪ 'ਚ ਨਜ਼ਰ ਆਉਣ ਵਾਲੇ ਹਨ। ਇਹ ਇੱਕ ਐਕਸ਼ਨ ਫਿਲਮ ਹੋਣ ਵਾਲੀ ਹੈ। ਗੁਰਨਾਮ ਭੁੱਲਰ ਐਕਸ਼ਨ ਕਰਦੇ ਕਿਹੋ ਜਿਹੇ ਲੱਗਣਗੇ ਤੇ ਕਿਹੜੀ ਖੇਡ ਖੇਡਦੇ ਨਜ਼ਰ ਆਉਣਗੇ ਇਸ ਦੀ ਫਿਲਹਾਲ ਅਸੀਂ ਕਲਪਨਾ ਕਰ ਸਕਦੇ ਹਾਂ, ਫਿਲਮ ਰਿਲੀਜ਼ ਹੋਣ ਦਾ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ। ਫਿਲਮ 'ਚ ਗੁਰਨਾਮ ਭੁੱਲਰ ਨਾਲ ਟੱਕਰ ਲੈਂਦੇ ਨਜ਼ਰ ਆਉਣਗੇ ਅਦਾਕਾਰ ਕਰਤਾਰ ਚੀਮਾ। 

 

 'Khidari' movie started shootingGurnam Bhullar's New Movie

ਫਿਲਮ ਖਿਡਾਰੀ 'ਚ ਗੁਰਨਾਮ ਭੁੱਲਰ ਦੇ ਨਾਲ ਸੁਰਭੀ ਜੋਤੀ ਮੁੱਖ ਅਦਾਕਾਰਾ ਵੱਜੋਂ ਨਜ਼ਰ ਆਉਣਗੇ। ਸੁਰਭੀ ਜੋਤੀ ਜਿਨ੍ਹਾਂ ਨੇ ਕਈ ਪੰਜਾਬੀ ਤੇ ਹਿੰਦੀ ਨਾਟਕਾਂ 'ਚ ਅਤੇ ਫਿਲਮਾਂ 'ਚ ਕੰਮ ਕੀਤਾ ਹੈ। ਜਿਵੇਂ ਕਿ ਨਾਗਿਨ 'ਚ ਬੇਲਾ ਸਹਿਗਲ, ਕਬੂਲ ਹੈ 'ਚ ਜ਼ੋਇਆ, ਕੋਈ ਲੌਟ ਕੇ ਆਇਆ ਹੈ 'ਚ ਗੀਤਾਂਜਲੀ ਦਾ ਕਿਰਦਾਰ ਨਿਭਾਇਆ ਹੈ। ਸੁਰਭੀ ਜੋਤੀ ਆਪਣੀ ਬਾਕਮਾਲ ਅਦਾਕਾਰੀ ਕਰਕੇ ਜਾਣੀ ਜਾਂਦੀ ਹੈ। ਫਿਲਮ ਦੀ ਮਸ਼ਹੂਰ ਸਟਾਰ ਕਾਸਟ 'ਚ ਪ੍ਰਭ ਗਰੇਵਾਲ, ਲਖਵਿੰਦਰ ਲੱਖਾ, ਨਵਦੀਪ ਕਲੇਰ, ਮਨਜੀਤ ਸਿੰਘ ਵਰਗੇ ਕਲਾਕਾਰ ਸ਼ਾਮਿਲ ਹਨ।

 'Khidari' movie started shootingGurnam Bhullar's New Movie

ਫਿਲਮ ਖਿਡਾਰੀ ਦਾ ਨਿਰਦੇਸ਼ਨ ਮਾਨਵ ਸ਼ਾਹ ਤੇ ਨਿਰਮਾਣ ਪਰਮਜੀਤ ਸਿੰਘ (ਗੈਂਗਸ ਆਫ ਫਿਲਮਮੇਕਰਜ਼) ਅਤੇ ਰਵੀਸ਼ਿੰਗ ਇੰਟਰਟੇਨਮੇਂਟ ਦੁਆਰਾ ਕੀਤਾ ਜਾਵੇਗਾ। ਫਿਲਮ ਨੂੰ ਲਿਖਿਆ ਹੈ ਧੀਰਜ ਕੇਦਾਰਨਾਥ ਰਤਨ ਨੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement