CableOne OTT: ਦਰਸ਼ਕਾਂ ਲਈ ਇੱਕ ਨਵਾਂ OTT ਪਲੇਟਫਾਰਮ ਤਿਆਰ, ਸਿਰਫ ਫ਼ਿਲਮੀ ਕੰਟੈਂਟ ਹੀ ਨਹੀਂ ਹੋਰ ਸੇਵਾਵਾਂ ਵੀ ਮੌਜੂਦ
Published : Jul 22, 2024, 3:32 pm IST
Updated : Jul 22, 2024, 3:32 pm IST
SHARE ARTICLE
A new OTT CableOne platform for viewers News
A new OTT CableOne platform for viewers News

CableOne OTT: ਪੰਜਾਬੀ ਮਿਊਜ਼ਿਕ, ਫ਼ਿਲਮਾਂ ਅਤੇ ਵੈੱਬ ਸੀਰੀਜ਼ ਦਾ ਅਗਲਾ ਦੌਰ; ਕੇਬਲਵਨ ਜਲਦੀ ਹੀ ਸ਼ੁਰੂ ਹੋ ਰਿਹਾ ਹੈ । ਪੰਜਾਬੀ ਹਰ ਜਗ੍ਹਾ ਟ੍ਰੈਂਡ ਕਰ ਰਹੀ ਹੈ।

A New OTT CableOne Platform For Viewers News : ਡਿਜ਼ੀਟਲ ਦੁਨੀਆਂ ਵਿਚ ਇਕ ਨਵਾਂ ਵਿਕਾਸ ਆ ਰਿਹਾ ਹੈ, ਇਕ ਨਵੇਂ OTT ਪਲੇਟਫਾਰਮ ਦੀ ਸ਼ੁਰੂਆਤ ਹੋ ਰਹੀ ਹੈ। ਇਸ ਦਾ ਨਾਮ ਕੇਬਲਵਨ ਹੈ ਅਤੇ ਇਹ ਪਲੇਟਫਾਰਮ ਡਿਜ਼ੀਟਲ ਦੁਨੀਆ ਵਿਚ ਆਪਣੀ ਮੌਜੂਦਗੀ ਦਰਜ ਕਰਨ ਲਈ ਤਿਆਰ ਹੈ। ਕੇਬਲਵਨ ਐਪਲੀਕੇਸ਼ਨ ਜਿਸ ਵਿਚ VOD, ਡਿਜ਼ੀਟਲ ਲੀਨੀਅਰ ਟੀਵੀ, ਅਤੇ 24x7 ਡਿਜ਼ੀਟਲ ਰੇਡੀਓ ਸ਼ਾਮਲ ਹੈ।

ਪੰਜਾਬ ਦੇ ਸਭ ਤੋਂ ਵੱਡੇ ਸਟੂਡੀਓ, ਸਾਗਾ ਸਟੂਡੀਓਜ਼ ਅਤੇ ਫਿਲਮ ਇੰਡਸਟਰੀ ਦੇ ਹੋਰ ਪ੍ਰਸਿੱਧ ਪ੍ਰੋਡਕਸ਼ਨ ਸਟੂਡੀਓ ਮਿਲ ਕੇ ਪੰਜਾਬ ਦੀਆਂ ਕਹਾਣੀਆਂ ਕੇਬਲਵਨ 'ਤੇ ਲਿਆ ਰਹੇ ਹਨ। ਕੇਬਲਵਨ ਦੀ ਖਾਸੀਅਤ ਹੈ ਕਿ ਇਸ ਦੇ ਪੈਕੇਜ ਵਿਚ ਸਿਰਫ ਫ਼ਿਲਮੀ ਕੰਟੈਂਟ ਹੀ ਨਹੀਂ ਹੋਰ ਸੇਵਾਵਾਂ ਵੀ ਹਨ। ਦਰਸ਼ਕਾਂ ਨੇ ਦੇਖਣ ਲਈ ਕੀ ਚੁਣਨਾ ਹੈ ਇਹ ਕੇਬਲਵਨ ਚੰਗੀ ਤਰ੍ਹਾਂ ਜਾਣਦਾ ਹੈ, ਇਹ ਐਪ VOD ਸੈਕਸ਼ਨ ਦੇ ਨਾਲ ਲੀਨੀਅਰ ਚੈਨਲ ਲਿਆਵੇਗਾ।

ਜਿੱਥੇ ਦਰਸ਼ਕਾਂ ਨੂੰ ਫਿਲਮਾਂ ਦਾ ਮਜ਼ਾ ਆਵੇਗਾ। ਇਸ ਵਿਚ ਨਾ ਸਿਰਫ ਫਿਲਮਾਂ ਅਤੇ ਸਿਨੇਮਾ ਨਾਲ ਜੁੜਿਆ ਕੰਟੈਂਟ ਹੋਏਗਾ ਬਲਕਿ ਦਰਸ਼ਕਾਂ ਲਈ ਵੱਖਰੇ ਤਰ੍ਹਾਂ ਦਾ ਐਂਟਰਟੇਨਮੈਂਟ ਇਸ ਪਲੇਟਫਾਰਮ 'ਤੇ ਹੋਵੇਗਾ। ਜਿਸ ਵਿਚ ਗਲੋਬਲ ਡਿਜ਼ੀਟਲ ਰੇਡੀਓ ਚੈਨਲ ਇਸ ਐਪ ਦਾ ਇਕ ਕ੍ਰਾਂਤੀਕਾਰੀ ਕਦਮ ਹੈ। ਇਹ ਡਿਜ਼ੀਟਲ ਰੇਡੀਓ ਚੈਨਲ ਹਰ ਸੁਣਨ ਵਾਲੇ ਨੂੰ ਇਹ ਆਜ਼ਾਦੀ ਦਿੰਦਾ ਹੈ ਕਿ ਸਰੋਤਾ ਚਾਹੇ ਦੁਨੀਆ 'ਚ ਕਿਤੇ ਵੀ ਹੋਵੇ, ਉਹ ਆਪਣੇ ਮਨਪਸੰਦ ਸ਼ੋਅਜ ਨੂੰ ਬਿਨ੍ਹਾਂ ਫ੍ਰੀਕਵੈਂਸੀ ਦੇ ਬਦਲੇ ਸੁਣ ਸਕਦੇ ਹਨ।

ਕੇਬਲਵਨ ਦੇ CTO,  ਦਿਲਜੀਤ ਸਿੰਘ ਨੇ ਇਸ ਬਾਰੇ ਗੱਲਬਾਤ ਕਰਦੇ ਹੋਏ ਕਿਹਾ, “ਇਹ ਐਪ ਖਾਸ ਤੌਰ ਤੇ ਦੁਨੀਆ ਭਰ ਵਿੱਚ ਫੈਲੇ ਪੰਜਾਬੀ ਦਰਸ਼ਕਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤੀ ਗਈ ਹੈ। ਡਿਜ਼ਾਈਨ ਕਰਦਿਆਂ, ਅਸੀਂ ਇਹ ਯਕੀਨੀ ਬਣਾਇਆ ਹੈ ਕਿ ਇਹ ਐਪ ਸਾਰੇ ਉਮਰ ਤੇ ਵਰਗ ਲਈ ਹੈ। ਅਸੀਂ ਸਾਗਾ ਸਟੂਡੀਓਜ਼, ਜੋ ਕਿ ਇੱਕ ਪੰਜਾਬੀ ਫਿਲਮ ਸਟੂਡੀਓ ਹੈ, ਉਸ ਨਾਲ ਟਾਈਅਪ ਕੀਤਾ ਹੈ। ਇਸ ਐਪ ਵਿੱਚ ਵੱਡਾ ਅਤੇ ਪ੍ਰੀਮੀਅਮ ਪੰਜਾਬੀ ਫ਼ਿਲਮਾਂ ਦਾ ਕੈਟਾਲਾਗ ਹੈ। ਇਸ ਐਪ ਦਾ ਬੀਟਾ ਵਰਜਨ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਟੈਸਟਿੰਗ ਫੇਜ਼ ਵਿੱਚ ਹੈ।”

ਕੇਬਲਵਨ ਦੇ CEO ਸਿਮਰਜੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਕੇਬਲਵਨ ਇਕ ਕਿਸਮ ਦਾ OTT ਪਲੇਟਫਾਰਮ ਹੈ ਜੋ ਦੁਨੀਆ ਭਰ ਦੇ ਦਰਸ਼ਕਾਂ ਲਈ ਪੰਜਾਬ ਅਤੇ ਇਸ ਦੀਆਂ ਕਹਾਣੀਆਂ ਲਿਆਉਣ ਦੇ ਵਿਜ਼ਨ ਨਾਲ ਬਣਾਇਆ ਗਿਆ ਹੈ। ਅਸੀਂ ਪੰਜਾਬ ਅਤੇ ਪੰਜਾਬੀ ਸੰਬੰਧਿਤ ਕਹਾਣੀਆਂ ਨੂੰ ਦੁਨੀਆਂ ਤੱਕ ਲਿਆਉਣ ਵੱਲ ਕੰਮ ਕਰ ਰਹੇ ਹਾਂ। ਇਹ ਐਪ ਸਾਡੀ ਸਖ਼ਤ ਮਿਹਨਤ ਦਾ ਫਲ ਹੈ ਅਤੇ ਅਸੀਂ ਆਪਣੇ ਦਰਸ਼ਕਾਂ ਨੂੰ ਇਕ ਅਲੱਗ ਅਨੁਭਵ ਦੇਣ ਦਾ ਯਤਨ ਕਰਾਂਗੇ।”

ਐਪ ਦਾ ਬੀਟਾ ਵਰਜਨ ਡਾਊਨਲੋਡ ਅਤੇ ਸਬਸਕ੍ਰਿਪਸ਼ਨ ਲਈ IOS ਅਤੇ Android ਫੋਨਾਂ ਲਈ ਉਪਲਬਧ ਹੈ। ਇਹ ਸੈਂਮਸੰਗ, ਐਲ.ਜੀ, ਅਤੇ ਹੋਰ ਬਹੁਤ ਸਾਰੇ ਪਲੇਟਫਾਰਮਾਂ ਵਿੱਚ ਵੀ ਮੌਜੂਦ ਹੈ। ਕੇਬਲਵਨ ਪਲੇਟਫਾਰਮ ਅਜੇ ਟੈਸਟਿੰਗ ਫੇਜ਼ ਵਿੱਚ ਹੈ,  ਇਹ ਐਪ ਸਟੋਰ 'ਤੇ ਲਾਈਵ ਕੀਤਾ ਜਾ ਚੁੱਕਾ ਹੈ ਪਰ ਅਜੇ ਤੱਕ ਕਮਰਸ਼ੀਅਲ ਲਾਉਂਚ ਦੀ ਅਨਾਉਂਸਮੇਂਟ ਨਹੀਂ ਕੀਤੀ ਗਈ। ਜੋ ਜ਼ਿਆਦਾ ਦੂਰ ਨਹੀਂ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਐਪ ਪੰਜਾਬ ਦੀਆਂ ਕਹਾਣੀਆਂ ਲੋਕਾਂ ਤੱਕ ਲੈ ਕੇ ਆਏਗਾ ਤੇ  ਦਰਸ਼ਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਖ਼ਰਾ ਉਤਰੇਗਾ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement