
ਬੰਬੂਕਾਟ”, “ਰੱਬ ਦਾ ਰੇਡੀਓ” ਅਤੇ “ਦਾਣਾ ਪਾਣੀ” ਵਰਗੀਆਂ ਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਜੱਸ ਗਰੇਵਾਲ ਇਕ ਵਾਰੀ ਫਿਰ ਲੈ ਕੇ ਆ ਰਹੇ ਹਨ ਮਨੋਰੰਜਨ ਭਰਪੂਰ ਫਿਲਮ।
Tut Peni English ne punjab movie News in punjabi : ਪੰਜਾਬੀ ਸਿਨੇਮਾ ਹਾਸੇ ਤੇ ਡਰਾਮੇ ਦੀ ਇੱਕ ਨਵੀਂ ਲਹਿਰ ਦਾ ਸਵਾਗਤ ਆਉਣ ਵਾਲੀ ਫ਼ਿਲਮ “ਟੁੱਟ ਪੈਣੀ ਇੰਗਲਿਸ਼ ਨੇ' ਨਾਲ ਕਰਨ ਜਾ ਰਿਹਾ ਹੈ !” ਰੱਬ ਦਾ ਰੇਡੀਓ" “ਬੰਬੂਕਾਟ” ਅਤੇ “ਦਾਣਾ ਪਾਣੀ” ਵਰਗੀਆਂ ਸੁਪਰਹਿੱਟ ਫ਼ਿਲਮਾਂ ਦੇ ਲੇਖਕ ਜੱਸ ਗਰੇਵਾਲ ਇਸ ਵਾਰੀ ਵੀ ਦਰਸ਼ਕਾਂ ਲਈ ਲੈ ਕੇ ਆ ਰਹੇ ਹਨ ਇਕ ਕਹਾਣੀ ਜਿਸ ਵਿੱਚ ਹਾਸਾ ਵੀ ਹੈ, ਦਿਲ ਨੂੰ ਛੂਹਣ ਵਾਲੇ ਜਜ਼ਬਾਤ ਵੀ ਹਨ।
ਫ਼ਿਲਮ ਵਿੱਚ ਸਿੰਮੀ ਚਾਹਲ ਅਤੇ ਮੈਂਡੀ ਟੱਖਰ ਮੁੜ ਇਕੱਠੀਆਂ ਨਜ਼ਰ ਆਉਣਗੀਆਂ, ਜੋ ਕਿ ਪਹਿਲਾਂ ਵੀ "ਰੱਬ ਦਾ ਰੇਡੀਓ" ਵਿੱਚ ਆਪਣੇ ਕਿਰਦਾਰਾਂ ਨਾਲ ਦਰਸ਼ਕਾਂ ਦੇ ਦਿਲ ਜਿੱਤ ਚੁੱਕੀਆਂ ਹਨ। ਇਨ੍ਹਾਂ ਦੇ ਨਾਲ ਸਤਵਿੰਦਰ ਸਿੰਘ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਵਰਿੰਦਰ ਸ਼ਰਮਾ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਹਾਸੇ ਤੇ ਡਰਾਮੇ ਦਾ ਬੇਹਤਰੀਨ ਮਿਲਾਪ ਹੋਵੇਗੀ ਜੋ ਸ਼ੁਰੂ ਤੋਂ ਅਖੀਰ ਤੱਕ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਕੇ ਰੱਖੇਗੀ।
2026 ਵਿੱਚ ਰਿਲੀਜ਼ ਹੋਣ ਜਾ ਰਹੀ “ਟੁੱਟ ਪੈਣੀ ਇੰਗਲਿਸ਼ ਨੇ!” ਪੰਜਾਬੀ ਕਹਾਣੀਕਾਰੀਆਂ ਦੀ ਖੂਬਸੂਰਤੀ ਨੂੰ ਮੁੜ ਵੱਡੇ ਪਰਦੇ ‘ਤੇ ਚਮਕਾਏਗੀ। ਦਰਸ਼ਕਾਂ ਨੂੰ ਇਸ ਵਿੱਚ ਮਨੋਰੰਜਨ, ਭਾਵਨਾਵਾਂ ਅਤੇ ਯਾਦਗਾਰ ਪਲਾਂ ਨਾਲ ਭਰਪੂਰ ਇੱਕ ਸ਼ਾਨਦਾਰ ਸਿਨੇਮੈਟਿਕ ਤਜਰਬਾ ਮਿਲੇਗਾ।