
Deepak Dhillon News: ਅੱਜ ਉਨ੍ਹਾਂ ਦੀ ਸ਼੍ਰੀ ਨਾਨਕਸਰ ਗੁਰਦੁਆਰਾ ਸਾਹਿਬ ਬੈਂਟਾਬਾਦ, ਗਿੱਦੜਬਾਹਾ ਵਿਖੇ ਹੋਵੇਗੀ ਅੰਤਿਮ ਅਰਦਾਸ
Famous Punjabi singer Deepak Dhillon's father death Newsਪੰਜਾਬ ਦੀ ਮਸ਼ਹੂਰ ਗਾਇਕਾ ਦੀਪਕ ਢਿੱਲੋਂ ਨੂੰ ਵੱਡਾ ਸਦਮਾ ਲੱਗਿਆ ਹੈ। ਗਾਇਕਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ, ਜਿਸ ਦੀ ਜਾਣਕਾਰੀ ਖੁਦ ਗਾਇਕਾ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਗਾਇਕਾ ਦੇ ਪਿਤਾ ਦਾ ਦਿਹਾਂਤ 14 ਨਵੰਬਰ ਨੂੰ ਹੋਇਆ ਸੀ ਅਤੇ 22 ਨਵੰਬਰ ਯਾਨੀ ਅੱਜ ਉਨ੍ਹਾਂ ਦੀ ਸ਼੍ਰੀ ਨਾਨਕਸਰ ਗੁਰਦੁਆਰਾ ਸਾਹਿਬ ਬੈਂਟਾਬਾਦ, ਗਿੱਦੜਬਾਹਾ ਵਿਖੇ ਅੰਤਿਮ ਅਰਦਾਸ ਹੋਵੇਗੀ।
Famous Punjabi singer Deepak Dhillon's father death News
ਗਿੱਦੜਬਾਹਾ ਨਾਲ ਸੰਬੰਧਤ ਇਸ ਹੋਣਹਾਰ ਗਾਇਕਾ ਦੀਪਕ ਢਿੱਲੋਂ ਨੇ ਆਪਣੀ ਗਾਇਕੀ ਨਾਲ ਦੇਸ਼ ਹੀ ਨੀ ਸਗੋਂ ਦੁਨੀਆ ਭਰ ਵਿੱਚ ਅਪਣੀ ਗਾਇਕੀ ਦਾ ਲੋਹਾ ਮੰਨਵਾਇਆ ਹੈ ਅਤੇ ਅੱਜ ਵੀ ਪੰਜਾਬ ਦੀਆਂ ਉੱਚਕੋਟੀ ਗਾਇਕਾਵਾਂ ਵਿੱਚ ਉਨਾਂ ਦੇ ਨਾਂਅ ਦੀ ਬੋਲ ਰਹੀ ਤੂਤੀ ਤੋਂ ਉਨਾਂ ਦੇ ਹਰਮਨ-ਪਿਆਰਤਾ ਦਾ ਅੰਦਾਜ਼ਾਂ ਬਾਖੂਬੀ ਲਗਾਇਆ ਜਾ ਸਕਦਾ ਹੈ।