ਦਿਲੋਂ ਬੋਲਣ ਵਾਲੇ ਦੁਨੀਆਂ ’ਤੇ ਘੱਟ ਮਿਲਦੇ ਨੇ ਬੱਬੂ ਮਾਨ ਉਨ੍ਹਾਂ ਵਿਚੋਂ ਇੱਕ ਨੇ: ਗਿੱਪੀ ਗਰੇਵਾਲ
Published : Mar 23, 2021, 1:04 pm IST
Updated : Mar 23, 2021, 1:08 pm IST
SHARE ARTICLE
Babbu Maan and Gippy Grewal
Babbu Maan and Gippy Grewal

ਜਿੱਥੇ ਕਿਸਾਨਾਂ ਅਤੇ ਪੰਜਾਬੀ ਮਾਂ ਬੋਲੀ ਦੇ ਹੱਕ ਵਿਚ ਆਪਣੀ ਬੇਬਾਕ ਰਾਏ ਰੱਖਣ ਵਾਲੇ...

ਚੰਡੀਗੜ੍ਹ: ਜਿੱਥੇ ਕਿਸਾਨਾਂ ਅਤੇ ਪੰਜਾਬੀ ਮਾਂ ਬੋਲੀ ਦੇ ਹੱਕ ਵਿਚ ਆਪਣੀ ਬੇਬਾਕ ਰਾਏ ਰੱਖਣ ਵਾਲੇ ਉੱਘੇ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ ਵਿਚ ਖੁੱਲ੍ਹ ਕੇ ਆਵਾਜ਼ ਬੁਲੰਦ ਕੀਤੀ ਹੈ। ਬੱਬੂ ਮਾਨ ਦੀ ਇਕ ਝਲਕ ਪਾਉਣ ਲਈ ਫੈਨਜ਼ ਅਤੇ ਲੋਕ ਬਹੁਤ ਉਤਾਵਲੇ ਹੁੰਦੇ ਹਨ।

Gippy Grewal PostGippy Grewal Post

ਉਥੇ ਹੀ ਪੰਜਾਬੀ ਇੰਡਸਟਰੀ ਦੇ ਗਾਇਕ ਵੀ ਉਨ੍ਹਾਂ ਨੂੰ ਖਿੜੇ ਮੱਥੇ ਮਿਲਦੇ ਹਨ, ਅਤੇ ਦਿਲੋਂ ਪਿਆਰ ਕਰਦੇ ਹਨ। ਬੱਬੂ ਮਾਨ ਅਤੇ ਗਿੱਪੀ ਗਰੇਵਾਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀਆਂ ਹਨ। ਜਿਸ ਵਿਚ ਬੱਬੂ ਮਾਨ ਅਤੇ ਮੁਨੀਸ਼ ਸ਼ਰਮਾ, ਗਿੱਪੀ ਗਰੇਵਾਲ, ਅਤੇ ਕਈਂ ਹੋਰ ਵੀ ਤਸਵੀਰਾਂ ਵਿਚ ਦਿਖਾਈ ਦੇ ਰਹੇ ਹਨ।

Babbu MaanBabbu Maan

ਉਥੇ ਹੀ ਅੱਜ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉਤੇ ਲਿਖਿਆ ਹੈ, “ਦਿਲ ਤੋਂ ਬੋਲਣ ਵਾਲੇ ਇਸ ਦੁਨੀਆ ਵਿਚ ਘੱਟ ਮਿਲਦੇ ਹਨ ਪਰ ਬੱਬੂ ਮਾਨ ਬਾਈ ਉਨ੍ਹਾਂ ਵਿਚੋਂ ਇੱਕ ਹਨ। ਕਾਫ਼ੀ ਸਮੇਂ ਬਾਅਦ ਮਿਲੇ ਪਰ ਰੱਜ ਕੇ ਗੱਲਾਂ ਕੀਤੀਆਂ।

Munish, Maan, Gippy PicMunish, Maan, Gippy Pic

ਮੁਨੀਸ਼ ਸ਼ਰਮਾ ਨਾਲ ਮੈਂ ਬਹੁਤ ਸਮਾਂ ਅਪਣੇ ਸੰਘਰਸ਼ ਵਾਲਾ ਸਮਾਂ ਬਤੀਤ ਕੀਤਾ। ਉਨ੍ਹਾਂ ਨੂੰ ਪਤਾ ਮੈਂ ਕਿੱਥੇ-ਕਿੱਥੇ ਧੱਕੇ ਖਾਏ ਤੇ ਅੱਜ ਕਿਸੇ ਤਰ੍ਹਾਂ ਇੱਥੇ ਤੱਕ ਪਹੁੰਚੇ ਹਾਂ। ਬਹੁਤ ਪੁਰਾਣਾ ਤੇ ਘੈਂਟ ਯਾਰ ਹੈ ਸਾਡਾ ਮੁਨੀਸ਼ ਸ਼ਰਮਾ”।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement