
ਜੇ ਉਸ ਨੂੰ ਹਥਿਆਰ ਚਲਾਉਣ ਦਾ ਇੰਨਾ ਹੀ ਸ਼ੌਂਕ ਹੈ ਤਾਂ ਉਹ ਸਰਹੱਦ ਤੇ...
ਚੰਡੀਗੜ੍ਹ: ਪੂਰੇ ਜੋਸ਼ ਨਾਲ ਸਿੱਧੂ ਮੂਸੇਵਾਲਾ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਬੱਚਿਆਂ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਹਨਾਂ ਨੇ ਮੂਸੇਵਾਲੇ ਦੇ ਗਾਣੇ ਨੂੰ ਲੈ ਕੇ ਸਵਾਲ ਚੁੱਕੇ ਹਨ। ਬੱਚਿਆਂ ਦਾ ਇਲਜ਼ਾਮ ਹੈ ਕਿ ਗਾਇਕ ਮੂਸੇਵਾਲਾ ਗੈਂਗਸਟਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਗਾਉਂਦਾ ਹੈ।
Viral Video
ਸਿਰਫ ਇੰਨਾ ਹੀ ਨਹੀਂ ਬੱਚਿਆਂ ਨੇ ਤਾਂ ਇਹ ਵੀ ਆਖ ਦਿੱਤਾ ਕਿ ਸਿੱਧੂ ਮੂਸੇਵਾਲਾ ਹਥਿਆਰਾਂ ਨਾਲ ਗੀਤ ਗਾਉਂਦਾ ਹੈ ਪਰ ਅਸਲ ’ਚ ਜੱਟ ਦਾ ਹਥਿਆਰ ਤੰਗਲੀ ਹੈ ਨਾ ਕਿ ਹਥਿਆਰ। ਜੱਟ ਦੇ ਰੂਪ ਵਿਚ ਉਹ ਕਿਸਾਨ ਦੁਨੀਆ ਸਾਹਮਣੇ ਲਿਆਂਦਾ ਜਾਵੇ ਜਿਹੜਾ ਕਿ ਕਰਜ਼ੇ ਤੇ ਮਹਿੰਗਾਈ ਦੀ ਮਾਰ ਹੇਠ ਦਬ ਕੇ ਰਹਿ ਗਿਆ ਹੈ। ਜਦੋਂ ਤਕ ਸਿੱਧੂ ਮੂਸੇਵਾਲੇ ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤਕ ਉਹ ਇਸੇ ਤਰੀਕੇ ਨਾਲ ਉਸ ਦਾ ਵਿਰੋਧ ਕਰਦੇ ਰਹਿਣਗੇ।
Sidhu Moosewala
ਸਿੱਧੂ ਮੂਸੇਵਾਲਾ ਇਹ ਕਹਿ ਰਿਹਾ ਹੈ ਕਿ ਜੱਟ ਦਾ ਹਥਿਆਰ ਰਫ਼ਲਾਂ ਹਨ ਤੇ ਉਹ ਫੇਸਬੁੱਕ ਤੇ ਲਾਈਵ ਹੋ ਕੇ ਕਹਿੰਦਾ ਹੈ ਕਿ ਉਹ ਮੀਡੀਆ ਦਾ ਜੁੱਲੀ ਬਿਸਤਰਾ ਗੋਲ ਕਰ ਦੇਵੇਗਾ ਤੇ ਇਸ ਤੋਂ ਇਲਾਵਾ ਉਸ ਨੇ ਹੋਰ ਭੱਦੀ ਸ਼ਬਦਾਵਲੀ ਵਰਤੀ ਹੈ। ਉਹ ਉਸ ਨੂੰ ਕਹਿਣਾ ਚਾਹੁੰਦੇ ਹਨ ਹੁਣ ਪੰਜਾਬ ਦੇ ਲੋਕ ਜਾਗ ਪਏ ਹਨ ਤੇ ਉਹ ਉਹਨਾਂ ਵਰਗਿਆਂ ਦੀ ਲੱਚਰ ਗਾਇਕੀ ਦੇ ਪੈਰ ਪੰਜਾਬ ਵਿਚ ਨਹੀਂ ਲੱਗਣ ਦੇਣਗੇ।
Viral Video
ਜੇ ਉਸ ਨੂੰ ਹਥਿਆਰ ਚਲਾਉਣ ਦਾ ਇੰਨਾ ਹੀ ਸ਼ੌਂਕ ਹੈ ਤਾਂ ਉਹ ਸਰਹੱਦ ਤੇ ਜਾ ਕੇ ਦੁਸ਼ਮਣਾ ਨਾਲ ਟਾਕਰਾ ਕਰੇ ਤੇ ਫੌਜੀ ਵੀਰਾਂ ਦਾ ਸਾਥ ਦੇਵੇ। ਦਸ ਦਈਏ ਕਿ ਸਿੱਧੂ ਮੂਸੇਵਾਲਾ 'ਤੇ ਵਿਵਾਦ ਬੀਤੇ ਕੁਝ ਸਮੇਂ ਤੋਂ ਇੱਕੋ ਰਾਹ 'ਤੇ ਚੱਲਦੇ ਦਿਖਾਈ ਦੇ ਰਹੇ ਹਨ।
Sidhu Moose Wala
ਸਿੱਧੂ ਮੂਸੇਵਾਲਾ ਵੱਲੋਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਪੱਤਰਕਾਰਾਂ ਵਿਰੁੱਧ ਭੱਦੀ ਸ਼ਬਦਾਵਲੀ ਵਰਤੀ ਗਈ ਸੀ। ਇਸ ਤੋਂ ਬਾਅਦ ਬਰਨਾਲਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਵਿਰੋਧ 'ਚ ਰੋਸ ਮਾਰਚ ਕੀਤਾ ਗਿਆ ਤੇ ਐਸਐਸਪੀ ਬਰਨਾਲਾ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਸੀ।
Viral Video
ਇਸ ਮੌਕੇ ਪੱਤਰਕਾਰਾਂ ਨੇ ਪੁਲਿਸ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਿੱਧੂ ਮੂਸੇਵਾਲਾ 'ਤੇ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਜ਼ਿਲ੍ਹੇ ਦੀ ਸਮੂਹ ਪ੍ਰੈੱਸ ਵੱਲੋਂ ਬਰਨਾਲਾ ਪੁਲਿਸ ਪ੍ਰਸ਼ਾਸਨ ਦਾ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਬਰਨਾਲਾ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਕੋਰੋਨਾਵਾਇਰਸ ਦੇ ਲੌਕਡਾਊਨ ਦੌਰਾਨ ਨਿਯਮਾਂ ਦਾ ਉਲੰਘਣ ਕਰਕੇ ਜ਼ਿਲ੍ਹੇ ਵਿੱਚ ਫਾਇਰਿੰਗ ਕੀਤੀ ਗਈ ਸੀ।
Viral Video
ਇਸ ਸਬੰਧੀ ਬਰਨਾਲਾ ਪੁਲਿਸ ਵੱਲੋਂ ਅਸਲਾ ਐਕਟ ਵਰਗੀਆਂ ਸੰਗੀਨ ਧਰਾਵਾਂ ਤਹਿਤ ਸਿੱਧੂ ਮੂਸੇ ਵਾਲੇ 'ਤੇ ਪਰਚਾ ਦਰਜ ਕੀਤਾ ਹੋਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।