ਇਰਾਨ ਦੀ ਟੀਮ ਅਮਰੀਕਾ ’ਚ ਖੇਡੇਗੀ ਫੁੱਟਬਾਲ ਵਿਸ਼ਵ ਕੱਪ
Published : Mar 11, 2026, 4:17 pm IST
Updated : Mar 11, 2026, 4:17 pm IST
SHARE ARTICLE
Iran team to play in Football World Cup in USA
Iran team to play in Football World Cup in USA

FIFA ਦੇ ਪ੍ਰਧਾਨ ਜਿਆਨੀ ਇਨਫੈਂਟੀਨੋ ਨੇ ਕੀਤੀ ਪੁਸ਼ਟੀ

ਵਾਸ਼ਿੰਗਟਨ : ਇਰਾਨ ਦੀ ਫੁੱਟਬਾਲ ਟੀਮ ਵਿਸ਼ਵ ਕੱਪ 2026 ਵਿੱਚ ਹਿੱਸਾ ਲੈਣ ਲਈ ਅਮਰੀਕਾ ਜਾਵੇਗੀ। ਫੀਫਾ ਦੇ ਪ੍ਰਧਾਨ ਜਿਆਨੀ ਇਨਫੈਂਟੀਨੋ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਨਫੈਂਟੀਨੋ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਰਾਨ ਦੀ ਰਾਸ਼ਟਰੀ ਟੀਮ ਨੂੰ ਫੁੱਟਬਾਲ ਵਿਸ਼ਵ ਕੱਪ 2026 ਵਿੱਚ ਖੇਡਣ ਲਈ ਅਮਰੀਕਾ ਆਉਣ ਇਜਾਜ਼ਤ ਦਿੱਤੀ ਜਾਵੇਗੀ। 

ਜ਼ਿਕਰਯੋਗ ਹੈ ਕਿ ਇਸ ਸਾਲ ਫੀਫਾ ਵਿਸ਼ਵ ਕੱਪ 11 ਜੂਨ ਤੋਂ 19 ਜੁਲਾਈ ਤੱਕ ਸੰਯੁਕਤ ਰਾਜ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵੱਲੋਂ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਅਮਰੀਕਾ-ਇਰਾਨ ਜੰਗ ਦੇ ਕਾਰਨ ਇਰਾਨ 'ਤੇ ਯਾਤਰਾ ਅਤੇ ਵੀਜ਼ਾ ਪਾਬੰਦੀਆਂ ਲਗਾਏ ਜਾਣ ਤੋਂ ਬਾਅਦ ਟੀਮ ਦੀ ਹਿੱਸੇਦਾਰੀ 'ਤੇ ਸਵਾਲ ਉਠਾਏ ਜਾ ਰਹੇ ਸਨ।

ਇਰਾਨ ਦਾ ਪਹਿਲਾ ਮੈਚ ਕੈਲੀਫੋਰਨੀਆ ਵਿੱਚ ਹੋਵੇਗਾ । 2026 ਵਿਸ਼ਵ ਕੱਪ ਲਈ ਇਰਾਨ ਦੇ ਗਰੁੱਪ ਮੈਚ ਤੈਅ ਹਨ ਅਤੇ ਇਰਾਨ ਦੀ ਟੀਮ 15 ਜੂਨ ਨੂੰ ਇੰਗਲਵੁੱਡ ਵਿੱਚ ਨਿਊਜ਼ੀਲੈਂਡ ਨਾਲ ਖੇਡੇਗੀ। 21 ਜੂਨ ਨੂੰ ਬੈਲਜੀਅਮ ਅਤੇ 26 ਜੂਨ ਨੂੰ ਸਿਆਟਲ ਵਿੱਚ ਮਿਸਰ ਨਾਲ ਖੇਡੇਗੀ । ਇਰਾਨ ਨੂੰ ਗਰੁੱਪ ਜੀ ’ਚ ਬੈਲਜ਼ੀਅਮ, ਮਿਸਰ ਅਤੇ ਨਿਊਜ਼ੀਲੈਂਡ ਦੇ ਨਾਲ ਰੱਖਿਆ ਗਿਆ ਹੈ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement