ਅਕਸ਼ੇ ਕੁਮਾਰ ਨੇ ਬਣਾਈ ਕਪਿਲ ਸ਼ਰਮਾ ਤੋਂ ਦੂਰੀ
Published : Aug 14, 2017, 6:53 am IST
Updated : Mar 24, 2018, 4:28 pm IST
SHARE ARTICLE
Akshay Kumar and Kapil Sharma
Akshay Kumar and Kapil Sharma

ਅਕਸ਼ੇ ਕੁਮਾਰ ਦੀ ਫਿਲਮ 'ਟਾਇਲਟ ਏਕ ਪ੍ਰੇਮ ਕਥਾ' ਨੂੰ ਬਾਕਸ ਆਫਿਸ 'ਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ ਪਰ ਇਸ ਕਾਮੇਡੀ ਫਿਲਮ ਦੇ ਨਾਲ ਸਵਾਲ ਵੀ ਜੁੜਿਆ ਹੈ।

ਅਕਸ਼ੇ ਕੁਮਾਰ ਦੀ ਫਿਲਮ 'ਟਾਇਲਟ ਏਕ ਪ੍ਰੇਮ ਕਥਾ' ਨੂੰ ਬਾਕਸ ਆਫਿਸ 'ਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ ਪਰ ਇਸ ਕਾਮੇਡੀ ਫਿਲਮ ਦੇ ਨਾਲ ਸਵਾਲ ਵੀ ਜੁੜਿਆ ਹੈ। 'ਟਾਇਲਟ ਏਕ ਪ੍ਰੇਮ ਕਥਾ ਨੂੰ ਪ੍ਰਮੋਟ ਕਰਨ ਦੇ ਲਈ ਅਕਸ਼ੇ ਕੁਮਾਰ ਆਖਿਰ ਕਪਿਲ ਸ਼ਰਮਾ ਦੇ ਸ਼ੋਅ 'ਚ ਕਿਉਂ ਨਹੀਂ ਗਏ? ਅਕਸ਼ੇ ਕੁਮਾਰ ਆਪਣੀ ਕਈ ਫਿਲਮਾਂ ਨੂੰ ਪ੍ਰਮੋਟ ਕਰਨ ਦੇ ਲਈ ਕਪਿਲ ਸ਼ਰਮਾ ਦੇ ਸ਼ੋਅ 'ਤੇ ਗਏ ਹਨ। ਦਰਸ਼ਕਾਂ ਨੇ ਵੀ ਇਨਾਂ ਐਪੀਸੋਡਸ ਨੂੰ ਖੂਬ ਇੰਜੁਆਏ ਕੀਤਾ। ਪਰ 'ਟਾਇਲਟ ਏਕ ਪ੍ਰੇਮ ਕਥਾ' ਦੇ ਰਿਲੀਜ਼ ਹੋਣ 'ਤੇ ਅਕਸ਼ੇ ਕੁਮਾਰ ਦਾ ਕਪਿਲ ਸ਼ਰਮਾ ਤੋਂ ਦੂਰੀ ਬਣਾ ਲੈਣਾ ਸਾਰਿਆਂ ਨੂੰ ਹੈਰਾਨ ਕਰ ਰਿਹਾ ਹੈ।

ਕਪਿਲ ਸ਼ਰਮਾ ਦੇ ਸ਼ੋਅ 'ਤੇ ਆਪਣੀ ਫਿਲਮ ਨੂੰ ਪ੍ਰਮੋਟ ਕਰਨ 'ਚ ਸ਼ਾਹਰੁਖ ਖਾਨ ,ਸਲਮਾਨ ਖਾਨ ਅਤੇ ਰਣਬੀਰ ਕਪੂਰ ਵਰਗੇ ਫਿਲਮੀ ਸਿਤਾਰਿਆਂ ਨੇ ਵੀ ਹਾਲ ਹੀ 'ਚ ਕੋਈ ਇੰਟਰਸਟ ਨਹੀਂ ਦਿਖਾਇਆ ਹੈ। ਕਿਸੇ ਨੇ ਵੀ ਆਪਣੀ ਹਾਲ ਹੀ ਫਿਲਮ ਨੂੰ ਇਸ ਪਲੈਟਫਾਰਮ 'ਤੇ ਪ੍ਰਮੋਟ ਕਰਨਾ ਠੀਕ ਨਹੀਂ ਸਮਝਿਆ। ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਵੀ ਆਪਣੀ ਫਿਲਮ 'ਜਬ ਹੈਰੀ ਮੈਟ ਸੇਜਲ ਦੇ ਪ੍ਰਮੋਸ਼ਨ ਦੇ ਲਈ ਕਪਿਲ ਦੇ ਸ਼ੋਅ 'ਚ ਨਜ਼ਰ ਨਹੀਂ ਆਏ। ਕਿਹਾ ਜਾ ਰਿਹਾ ਹੈ ਕਿ ਕਪਿਲ ਦੀ ਸਿਹਤ ਖਰਾਬ ਹੋਣ ਦੇ ਕਾਰਨ ਸ਼ੂਟਿੰਗ ਕੈਂਸਲ ਹੋ ਗਈ। ਬਾਅਦ 'ਚ ਹੋਸਟ ਦੇ ਨਾਲ ਸ਼ੂਟਿੰਗ ਕੀਤੀ ਗਈ ਪਰ ਇਹ ਆਨਏਅਰ ਨਾ ਹੋ ਸਕਿਆ।

ਸਲਮਾਨ ਖਾਨ ਨੇ ਆਪਣੀ ਫਿਲਮ 'ਟਿਊਬਲਾਈਟ' ਦਾ ਪ੍ਰਮੋਸ਼ਨ ਕਪਿਲ ਦੇ ਸ਼ੋਅ ਵਿੱਚ ਨਹੀਂ ਕੀਤਾ ਜਦੋਂ ਕਿ ਉਨ੍ਹਾਂ ਨੇ ਇਸ ਚੈਨਲ 'ਤੇ ਦੋ ਘੰਟਿਆਂ ਦਾ ਇੱਕ ਪੂਰਾ ਸਪੈਸ਼ਲ ਐਪੀਸੋਡ ਸ਼ੂਟ ਕੀਤਾ ਸੀ। ਇਸ ਵਿੱਚ ਕਪਿਲ ਦੇ ਪੁਰਾਣੇ ਸਾਥੀ ਸੁਨੀਲ ਗਰੋਵਰ ,ਅਲੀ ਅਸਗਰ, ਸੁਗੰਧਾ ਮਿਸ਼ਰਾ ਅਤੇ ਸੰਕੇਤ ਭੋਸਲੇ ਵੀ ਨਜ਼ਰ ਆਏ। ਸਲਮਾਨ ਨੇ ਆਪਣੀ ਫਿਲਮ ਨੂੰ 'ਨੱਚ ਬਲੀਏ 8 ,ਸਾਰੇਗਾਮਾਪਾ ਲਿਟਲ ਚੈਂਪੀਅਨ ਅਤੇ ਤਾਰਕ ਮੇਹਤਾ ਕਾ ਉਲਟਾ ਚਸ਼ਮਾ 'ਚ ਪ੍ਰਮੋਟ ਕੀਤਾ।

ਅਜਿਹੇ ਵਿੱਚ ਕਪਿਲ ਸ਼ਰਮਾ ਨੂੰ ਹੁਣ ਆਪਣੇ ਸ਼ੋਅ ਦੇ ਐਨਾਲਸਿਸ ਦੀ ਜ਼ਰੂਰਤ ਹੈ। ਕਿਤੇ ਅਜਿਹਾ ਤਾਂ ਨਹੀਂ ਕਿ ਸ਼ੋਅ ਦੀ ਗਿਰਦੀ ਰੇਟਿੰਗ ਦੇ ਕਾਰਨ ਤੋਂ ਵੱਡੇ ਸਿਤਾਰਿਆਂ ਨੇ ਉਨ੍ਹਾਂ ਤੋਂ ਦੂਰੀ ਬਣਾ ਲਈ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement