
ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਜ਼ਿਕਰ ਕੀਤਾ
ਵਾਸ਼ਿੰਗਟਨ: ਸੰਯੁਕਤ ਰਾਜ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਲਈ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਜ਼ਿਕਰ ਕੀਤਾ।
ਇਹ ਵੀ ਪੜ੍ਹੋ: IPS ਐਕਸ ਕੇਡਰ ਮਾਮਲਾ: 27 IPS ਨੂੰ ਬਣਾਇਆ ਗਿਆ ਧਿਰ, IG ਨੇ DGP ਨੂੰ ਲਿਖਿਆ ਪੱਤਰ
ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਬਲਿੰਕਨ ਨੇ ਕਿਹਾ, "ਸੰਯੁਕਤ ਰਾਜ ਅਮਰੀਕਾ ਵਿਚ, ਭਾਰਤ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਹੈ। ਅਸੀਂ ਮਿੰਡੀ ਕਲਿੰਗ ਦੀ ਕਾਮੇਡੀ 'ਤੇ ਹੱਸਦੇ ਹਾਂ ਅਤੇ ਕੋਚੇਲਾ ਵਿਚ ਦਿਲਜੀਤ ਦੋਸਾਂਝ ਦੇ ਗੀਤਾਂ 'ਤੇ ਨੱਚਦੇ ਹਾਂ।" ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਗੇ ਕਿਹਾ ਕਿ ਅਮਰੀਕਾ ਅਤੇ ਭਾਰਤ ਲਾਜ਼ਮੀ ਸਾਂਝੇਦਾਰ ਬਣ ਗਏ ਹਨ। ਭਾਵੇਂ ਅਸੀਂ ਇਸ ਨੂੰ ਅਮਰੀਕੀ ਸੁਪਨਾ ਕਹੀਏ ਜਾਂ ਭਾਰਤੀ ਸੁਪਨਾ... ਸਾਡੇ ਲੋਕ ਮੌਕੇ 'ਤੇ ਵਿਸ਼ਵਾਸ ਕਰਦੇ ਹਨ।
ਇਹ ਵੀ ਪੜ੍ਹੋ: ਪੰਜਾਬ ਤੇ ਹਰਿਆਣਾ ਸਮੇਤ ਉਤਰੀ ਭਾਰਤ ’ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਮਹੀਨੇ ਵਿਚ ਚੌਥੀ ਵਾਰ ਆਇਆ ਭੂਚਾਲ
ਐਂਟਨੀ ਬਲਿੰਕਨ ਨੇ ਕਿਹਾ, "ਭਾਵੇਂ ਅਸੀਂ ਇਸ ਨੂੰ ਅਮਰੀਕੀ ਸੁਪਨਾ ਕਹੀਏ ਜਾਂ ਭਾਰਤੀ ਸੁਪਨਾ...ਸਾਡੇ ਲੋਕ ਮੌਕੇ 'ਤੇ ਡੂੰਘਾ ਵਿਸ਼ਵਾਸ ਕਰਦੇ ਹਨ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕੌਣ ਹਾਂ ਜਾਂ ਅਸੀਂ ਕਿਥੋਂ ਆਏ ਹਾਂ, ਅਸੀਂ ਅਪਣੇ ਆਪ ਕੁੱਝ ਬਣਾ ਸਕਦੇ ਹਾਂ”। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਸਾਡੀ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਵਿਚ ਤੁਹਾਡਾ ਯੋਗਦਾਨ ਅਹਿਮ ਰਿਹਾ ਹੈ। ਭਾਰਤ ਅਤੇ ਅਮਰੀਕਾ ਨੇ ਰੱਖਿਆ ਅਤੇ ਰਣਨੀਤਕ ਖੇਤਰਾਂ ਵਿਚ ਆਪਸੀ ਸਹਿਯੋਗ ਦਾ ਦਾਇਰਾ ਹੋਰ ਵਧਾਇਆ ਹੈ। ਭਾਰਤ ਅਤੇ ਅਮਰੀਕਾ ਨਵੀਂਆਂ ਅਤੇ ਉੱਭਰਦੀਆਂ ਤਕਨੀਕਾਂ ਨੂੰ ਵਿਕਸਿਤ ਕਰ ਰਹੇ ਹਨ।"
ਇਹ ਵੀ ਪੜ੍ਹੋ: ਮਿਹਨਤਕਸ਼ ਲੋਕਾਂ ਨੂੰ ਸੜਕਾਂ ’ਤੇ ਲੰਗਰ ਛਕਾਉਂਦੀ ਹੈ ‘ਬਾਬੇ ਨਾਨਕ ਦੀ ਰਸੋਈ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੀ ਉਨ੍ਹਾਂ ਨਾਲ ਦੁਪਹਿਰ ਦੇ ਖਾਣੇ ਵਿਚ ਸ਼ਾਮਲ ਹੋਏ। ਐਂਟਨੀ ਬਲਿੰਕਨ ਨੇ ਅੱਗੇ ਕਿਹਾ, "ਅਮਰੀਕਾ ਵਿਚ, ਭਾਰਤ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹੈ। ਅਸੀਂ ਸਮੋਸੇ ਦੇ ਨਾਲ ਝੁੰਪਾ ਲਾਹਿੜੀ ਦੇ ਨਾਵਲਾਂ ਦਾ ਆਨੰਦ ਲੈਂਦੇ ਹਾਂ। ਅਸੀਂ ਅਪਣੇ ਆਪ ਨੂੰ ਫਿੱਟ ਅਤੇ ਸਿਹਤਮੰਦ ਰੱਖਣ ਲਈ ਯੋਗਾ ਕਰਦੇ ਹਾਂ।"