ਲਓ ਜੀ ਨਵਾਂ ਪੰਗਾ ਪਿਆ ਸਿੱਧੂ ਮੂਸੇ ਵਾਲੇ ਲਈ ! ਮੂਸੇਵਾਲਾ ਖਿਲਾਫ ਦਾਇਰ ਹੋਈ ਪਟੀਸ਼ਨ
Published : Sep 24, 2019, 11:07 am IST
Updated : Sep 24, 2019, 2:40 pm IST
SHARE ARTICLE
sidhu moosewala
sidhu moosewala

ਮਕਬੂਲ ਪੰਜਾਬੀ ਗਾਇਕ ਤੇ ਲੇਖਕ ਸਿੱਧੂ ਮੂਸੇ ਵਾਲੇ ਦੀਆਂ ਮੁਸ਼ਕਿਲਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ। ਸਿੱਖ ਕੌਮ ਦੀ ਮਹਾਨ ਸ਼ਖਸ਼ੀਅਤ

ਚੰਡੀਗੜ੍ਹ  : ਮਕਬੂਲ ਪੰਜਾਬੀ ਗਾਇਕ ਤੇ ਲੇਖਕ ਸਿੱਧੂ ਮੂਸੇ ਵਾਲੇ ਦੀਆਂ ਮੁਸ਼ਕਿਲਾਂ ਘੱਟਣ ਦਾ ਨਾਮ ਨਹੀਂ  ਲੈ ਰਹੀਆਂ। ਸਿੱਖ ਕੌਮ ਦੀ ਮਹਾਨ ਸ਼ਖਸ਼ੀਅਤ 'ਮਾਈ ਭਾਗੋ' ਦੇ ਨਾਮ ਦੀ ਵਰਤੋਂ ਆਪਣੇ ਗੀਤ ਵਿੱਚ ਕਰਕੇ ਮੂਸੇ ਵਾਲਾ ਲਗਾਤਾਰ ਵਿਵਾਦਾਂ ਵਿਚ ਘਿਰ ਗਿਆ ਹੈ। ਸਿੱਖ ਜਥੇਬੰਦੀਆਂ ਜਿਥੇ ਸਿੱਧੂ ਮੂਸੇ ਵਾਲੇ ਦੇ ਅਜਿਹੇ ਬੋਲਾਂ ਦੀ ਨਿੰਦਾ ਕਰ ਰਹੀਆਂ ਨੇ ਉੱਥੇ ਹੀ ਵਿਰੋਧ ਵਧਦਾ ਦੇਖ ਸਿੱਧੂ ਮੂਸੇ ਵਾਲਾ ਵਲੋਂ ਵੀ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ ਮਾਫੀ ਮੰਗ ਲਈ ਗਈ ਹੈ। ਇਸਦੇ ਬਾਵਜੂਦ ਵੀ ਸਿੱਧੂ ਮੂਸੇ ਵਾਲਾ ਖਿਲਾਫ ਲੋਕਾਂ ਦਾ ਗੁੱਸਾ ਫੁੱਟਦਾ ਜਾ ਰਿਹਾ ਹੈ।

sidhu moosewalacase file against singer sidhu moosewala

ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਿਧੂ ਮੂਸੇ ਵਾਲੇ ਦੇ ਲਿਹਾਜੇ ਤੋਂ ਨਹੀਂ ਲਗਦਾ ਸੀ ਕਿ ਮੂਸੇ ਵਾਲਾ ਨੇ ਲੋਕਾਂ ਤੋਂ ਮਾਫੀ ਮੰਗੀ ਹੈ। ਕੁਲਜਿੰਦਰ ਸਿੰਘ ਸੰਧੂ ਤੇ ਸੁਖਚੈਨ ਸਿੰਘ ਨੇ ਵੀ ਸਿੱਧੂ ਮੂਸੇ ਵਾਲਾ ਦੇ ਖਿਲਾਫ ਪਟੀਸ਼ਨ ਦਾਇਰ  ਕੀਤੀ ਹੈ ਤੇ ਸਿੱਧੂ ਮੂਸੇਵਾਲਾ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇ ਵਾਲਾ ਨੇ ਆਪਣੇ ਗੀਤ ਵਿੱਚ 'ਮਾਈ ਭਾਗੋ' ਦੇ ਨਾਮ ਦੀ ਗਲਤ ਵਰਤੋਂ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਇਸਦੇ ਖਿਲਾਫ ਧਾਰਾ 295ਏ, 509 ਦੀ ਧਾਰਾ ਅਧੀਨ ਕਾਰਵਾਈ ਕਰਨੀ ਚਾਹੀਦੀ ਹੈ।

sidhu moosewalacase file against singer sidhu moosewala

ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਸਿੱਧੂ ਮੂਸੇ ਵਾਲਾ ਨੂੰ ਕੋਰਟ ਵਿਚ ਤਲਬ ਕੀਤਾ ਜਾਵੇ ਅਤੇ ਉਸ ਨੂੰ ਸਖਤ ਸਜਾ ਦਿੱਤੀ ਜਾਵੇ। ਪੰਜਾਬੀ ਗਾਇਕ ਲਗਾਤਾਰ ਵਿਵਾਦਾਂ ਵਿੱਚ ਘਿਰ ਰਹੇ ਹਨ ਕਦੇ ਸਿੱਧੂ ਮੂਸੇ ਵਾਲਾ ਕਦੇ ਗੁਰਦਾਸ ਮਾਨ,ਕਦੇ ਐਲੀ ਮਾਂਗਟ ਤੇ ਕਦੇ ਰੰਧਾਵਾ ਭਰਾ। ਜੇਕਰ ਸਾਡੇ ਗਾਇਕ ਹੀ ਇਸ ਤਰਾਂ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਇਤਿਹਾਸ ਨਾਲ ਛੇੜਛਾੜ ਕਰਨ ਤੇ ਗਲਤ ਸ਼ਬਾਦਵਲੀ ਵਰਤਣਗੇ ਤਾ ਇਹ ਗਾਇਕ ਪੰਜਾਬ ਦੇ ਭਵਿੱਖ ਉਸਾਰੀਆਂ ਨੂੰ ਕੀ ਸੁਨੇਹਾ ਦੇਣਗੇ। ਅਜੇ ਲੋੜ ਹੈ ਸੇਧ ਲੈਣ ਦੀ ਗਾਇਕਾਂ ਨੂੰ ਹੁਣ ਵੇਖਣਾ ਇਹ ਹੋਵੇਗਾ ਕਿ ਕਦੋਂ ਇਹ ਵਿਵਾਦ ਖਤਮ ਹੁੰਦਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement