ਚੋਟੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਨੂੰ ਪੈ ਗਿਆ ਨਵਾਂ ਸਿਆਪਾ...ਪੱਤਰਕਾਰਾਂ ਨਾਲ ਹੋਈ ਝੜਪ!
Published : Jan 25, 2020, 10:30 am IST
Updated : Jan 25, 2020, 10:43 am IST
SHARE ARTICLE
Pollywood Entertainment Sidhu moosewala and Mankirt Aulakh
Pollywood Entertainment Sidhu moosewala and Mankirt Aulakh

ਦੇਖੋ ਪੂਰੀ ਖ਼ਬਰ...

ਲੁਧਿਆਣਾ ਵਿਚ ਸ਼ੁੱਕਰਵਾਰ ਸ਼ਾਮ ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਪੱਤਰਕਾਰਾਂ ਨਾਲ ਝੜਪ ਹੋ ਗਈ। ਸਿੱਧੂ ਮੂਸੇ ਵਾਲੇ ਨੂੰ ਨੋਟਿਸ ਮਿਲਣ ਤੋਂ ਬਾਅਦ ਪੁਲਿਸ ਸਟੇਸ਼ਨ ਪਹੁੰਚੇ ਸਨ। ਇਸ ਦੌਰਾਨ ਉਹ ਪੱਤਰਕਾਰਾਂ ਨਾਲ ਭਿੜ ਗਏ। ਥਾਣੇ ਤੋਂ ਬਾਹਰ ਨਿਕਲਦੇ ਸਮੇਂ ਸਿੱਧੂ ਮੂਸੇਵਾਲਾ ਤਿੱਖੇ ਸਵਾਲ ਪੁੱਛੇ ਜਾਣ ਤੇ ਮੀਡੀਆ ਨਾਲ ਉਲਝ ਗਏ।

Mankirat AulakhMankirat Aulakh

ਦਸ ਦਈਏ ਕਿ ਅਪਣੇ ਗਾਣਿਆਂ ਵਿਚ ਬੰਦੂਕਾਂ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਆਰੋਪਾਂ ਦੇ ਚਲਦੇ ਸਿੱਧੂ ਮੂਸੇਵਾਲਾ ਨੂੰ ਸ਼ੁੱਕਰਵਾਰ ਨੂੰ ਲੁਧਿਆਣਾ ਪੁਲਿਸ ਨੇ ਨੋਟਿਸ  ਭੇਜਿਆ ਸੀ। ਇਸ ਦੇ ਚਲਦੇ ਉਹ ਪੁਲਿਸ ਦੇ ਸਾਹਮਣੇ ਪੇਸ਼ ਹੋਏ ਸਨ। ਇਕ ਸਥਾਨਕ ਨਿਵਾਸੀ ਨੇ ਸਿੱਧੂ ਮੂਸੇਵਾਲਾ ਵਿਰੁਧ ਸ਼ਿਕਾਇਤ ਦਰਜ ਕੀਤੀ ਸੀ। ਉਹਨਾਂ ਸ਼ਿਕਾਇਤ ਕੀਤੀ ਸੀ ਕਿ ਸਿੱਧੂ ਮੂਸੇਵਾਲਾ ਅਤੇ ਮਨਕਿਰਤ ਔਲਖ ਦੋਵੇਂ ਸ਼ਰਾਬ ਅਤੇ ਬੰਦੂਕ ਵਰਗੇ ਗਾਣਿਆਂ ਨੂੰ ਪ੍ਰਮੋਟ ਕਰ ਰਹੇ ਹਨ।

Sidhu MoosewalaSidhu Moose wala

ਸ਼ਿਕਾਇਤਕਰਤਾ ਨੇ ਇਹ ਮੰਗ ਕੀਤੀ ਸੀ ਕਿ ਉਹਨਾਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੇ ਚਲਦੇ ਸਿੱਧੂ ਮੂਸੇਵਾਲੇ ਨੇ ਪੁਲਿਸ ਸਾਹਮਣੇ ਪੇਸ਼ ਹੋ ਕੇ ਸਫ਼ਾਈ ਦਿੱਤੀ ਸੀ ਕਿ ਉਸ ਨੇ ਅਜਿਹਾ ਕੋਈ ਗਾਣਾ ਨਹੀਂ ਗਾਇਆ ਬਲਕਿ ਕਿਸੇ ਹੋਰ ਗਾਇਕ ਦੀਆਂ ਦੋ-ਤਿੰਨ ਲਾਈਨਾਂ ਗੁਣਗਣਾਈਆਂ ਸਨ ਜਿਸ ਦੀ ਵੀਡੀਉ ਵਾਇਰਲ ਹੋ ਗਈ ਅਤੇ ਇਹ ਉਹਨਾਂ ਨੇ ਜਾਣ-ਬੁੱਝ ਕੇ ਨਹੀਂ ਕੀਤਾ।

Mankirat AulakhMankirat Aulakh

ਉਹ ਕਾਨੂੰਨ ਦਾ ਆਦਰ ਕਰਦੇ ਹਨ ਪਰ ਜੇ ਤਾਂ ਵੀ ਕਿਸੇ ਨੂੰ ਲਗਦਾ ਹੈ ਕਿ ਉਸ ਨੇ ਕੋਈ ਗਲਤੀ ਕੀਤੀ ਹੈ ਤਾਂ ਉਹ ਮੁਆਫ਼ੀ ਮੰਗਦਾ ਹੈ। ਪੰਜਾਬ-ਹਰਿਆਣਾ ਹਾਈਕੋਰਟ ਦਾ ਹੁਕਮ ਹੈ ਕਿ ਪੰਜਾਬੀ ਗੀਤਾਂ ਰਾਹੀਂ ਕਿਸੇ ਵੀ ਤਰ੍ਹਾਂ ਸ਼ਰਾਬ ਅਤੇ ਬੰਦੂਕਾਂ ਨੂੰ ਪ੍ਰਮੋਟ ਨਾ ਕੀਤਾ ਜਾਵੇ। 22 ਜੁਲਾਈ 2019 ਹਾਈਕੋਰਟ ਨੇ ਹੁਕਮ ਜਾਰੀ ਕੀਤੇ ਸਨ ਕਿ ਕੋਈ ਵੀ ਗਾਇਕ ਅਪਣੇ ਗਾਣਿਆਂ ਵਿਚ ਬੰਦੂਕ ਅਤੇ ਸ਼ਰਾਬ ਨੂੰ ਗਲੋਰਿਫਾਈ ਨਹੀਂ ਕਰ ਸਕਦਾ।

Sidhu MoosewalaSidhu Moose wala

ਦਸ ਦਈਏ ਕਿ ਸਿੱਧੂ ਮੂਸੇਵਾਲਾ ਜਦੋਂ ਪੁਲਿਸ ਸਟੇਸ਼ਨ ਪਹੁੰਚਿਆ ਤਾਂ ਥਾਣੇ ਤੋਂ ਬਾਹਰ ਪੁਲਿਸ ਕਰਮਚਾਰੀਆਂ ਦੇ ਪਰਵਾਰ ਵਾਲੇ ਪਹੁੰਚੇ ਗਏ ਅਤੇ ਸਿੱਧੂ ਮੂਸੇਵਾਲਾ ਨੂੰ ਮਿਲਣ ਅਤੇ ਸੈਲਫੀ ਲੈਣ ਲਈ ਭੀੜ ਇਕੱਠੀ ਹੋ ਗਈ। ਥਾਣੇ ਵਿਚ ਗਾਇਕ ਸਿੱਧੂ ਮੂਸੇਵਾਲੇ ਨੂੰ ਮਿਲਣ ਪਹੁੰਚੇ ਪੁਲਿਸਵਾਲਿਆਂ ਦੇ ਪਰਿਵਾਰਾਂ ਨੂੰ ਲੈ ਕੇ ਪੰਜਾਬ ਪੁਲਿਸ ਦੇ ਐਸਪੀ ਨੇ ਕਿਹਾ ਕਿ ਥਾਣੇ ਅੰਦਰ ਕਿਸੇ ਨਾਲ ਵੀ ਸਿੱਧੂ ਮੂਸੇਵਾਲੇ ਦਾ ਸੈਲਫੀ ਸੈਸ਼ਨ ਨਹੀਂ ਕਰਵਾਇਆ ਗਿਆ ਅਤੇ ਹੋ ਸਕਦਾ ਹੈ ਕਿ ਕਿਸੇ ਪੁਲਿਸ ਕਰਮਚਾਰੀ ਦਾ ਪਰਵਾਰ ਗਾਇਕ ਨੂੰ ਮਿਲਣ ਆਏ ਹੋਣ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement