ਸਿੱਧੂ ਮੂਸੇਵਾਲੇ ਨੇ ਪ੍ਰਸੰਸ਼ਕ ਨੂੰ ਪਾਈ ਝਾੜ, ਸਕਿਓਰਟੀ ਗਾਰਡ ਨੇ ਵਗਾਹ ਕੇ ਮਾਰੇ 20 ਡਾਲਰ
Published : Nov 24, 2019, 1:04 pm IST
Updated : Nov 24, 2019, 3:18 pm IST
SHARE ARTICLE
Sidhu Moosewala
Sidhu Moosewala

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਿੱਤ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ਵਿਚ ਰਹਿੰਦਾ ਹੈ।

ਵਾਸ਼ਿੰਗਟਨ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਿੱਤ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ਵਿਚ ਰਹਿੰਦਾ ਹੈ। ਹੁਣ ਫਿਰ ਵਿਦੇਸ਼ ਵਿਚਲੇ ਇਕ ਸ਼ੋਅ ਦੌਰਾਨ ਅਪਣੇ ਵੱਲੋਂ ਕੀਤੀ ਹਰਕਤ ਨੂੰ ਲੈ ਕੇ ਉਹ ਫਿਰ ਤੋਂ ਚਰਚਾ ਵਿਚ ਆ ਗਿਆ ਹੈ। ਦਰਅਸਲ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਰੌਲਾ ਪਾਉਣ ਵਾਲੇ ਨੌਜਵਾਨਾਂ ਨੂੰ ਸ਼ਾਂਤ ਹੋ ਕੇ ਸੁਣਨ ਲਈ ਕਹਿ ਰਿਹਾ ਸੀ ਪਰ ਅੱਗਿਓਂ ਇਕ ਨੌਜਵਾਨ ਨੇ ਆਖ ਦਿੱਤਾ ਕਿ ਉਸ ਨੇ 20 ਡਾਲਰ ਦਿੱਤੇ ਹਨ।

sidhu moose walaSidhu Moose Wala

ਇੰਨਾ ਕਹਿਣ ਦੀ ਦੇਰ ਸੀ ਕਿ ਸਿੱਧੂ ਮੂਸੇਵਾਲੇ ਨੇ ਉਸ ਨੂੰ ਠੋਕਵਾਂ ਜਵਾਬ ਦਿੰਦਿਆਂ ਆਖਿਆ ਕਿ 20 ਡਾਲਰ ਵਿਚ ਉਸ ਨੂੰ ਮੁੱਲ ਤਾਂ ਨਹੀਂ ਖ਼ਰੀਦ ਲਿਆ। ਇਥੇ ਹੀ ਬਸ ਨਹੀਂ ਮੂਸੇਵਾਲੇ ਨੇ ਸਕਿਓਰਟੀਗਾਰਡ ਨੂੰ ਕਹਿ ਕੇ ਉਸ ਦੇ 20 ਡਾਲਰ ਵੀ ਵਾਪਸ ਕਰ ਦਿੱਤੇ। ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਸਿੱਧੂ ਮੂਸੇਵਾਲਾ ਅਪਣੇ ਇਕ ਸ਼ੋਅ ਦੌਰਾਨ ਇਹ ਆਖਦਾ ਸੀ ਕਿ ਉਸ ਦੇ ਲਈ ਉਸ ਦੇ ਮਾਂ-ਬਾਪ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਹੀ ਸਭ ਕੁੱਝ ਹਨ।

Sidhu Moose WalaSidhu Moose Wala

ਇਸ ਤੋਂ ਪਹਿਲਾਂ ਮੂਸੇਵਾਲਾ ਅਪਣੇ ਇਕ ਗੀਤ ਵਿਚ ਮਾਈ ਭਾਗੋ ਦਾ ਨਾਂਅ ਵਰਤਣ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਵੀਡੀਓ ਜਾਰੀ ਕਰਕੇ ਮੁਆਫ਼ੀ ਮੰਗੀ ਸੀਅਤੇ ਗੀਤ ਵਿਚੋਂ ਵਿਵਾਦਤ ਬੋਲ ਵੀ ਕੱਟ ਦਿੱਤੇ ਸਨ ਪਰ ਇਸ ਸਭ ਦੇ ਬਾਵਜੂਦ ਉਸ ਨੇ ਅਪਣੇ ਸ਼ੋਅ ਦੌਰਾਨ ਇਹ ਆਖ ਦਿੱਤਾ ਸੀ ਕਿ ਉਹ ਕੰਟਰੋਵਰਸੀਆਂ ਤੋਂ ਨਹੀਂ ਡਰਦਾ ਅਤੇ ਅਪਣਾ ਵਿਰੋਧ ਕਰਨ ਵਾਲੀ ਦੁੱਕੀ ਤਿੱਕੀ ਦੀ ਪ੍ਰਵਾਹ ਨਹੀਂ ਕਰਦਾ। ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੀ ਇਸ ਤਾਜ਼ਾ ਵੀਡੀਓ 'ਤੇ ਲੋਕਾਂ ਵੱਲੋਂ ਸਿੱਧੂ ਮੂਸੇਵਾਲੇ ਦੇ ਵਿਰੋਧ ਵਿਚ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਮੂਸੇਵਾਲੇ ਨੇ ਪ੍ਰਸੰਸ਼ਕ ਦੇ ਪੈਸੇ ਮੋੜ ਕੇ ਉਸ ਦੀ ਬੇਇੱਜ਼ਤੀ ਕੀਤੀ ਹੈ। ਉਸ ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement