Punjabi singer Sippy Gill News: ਕੈਨੇਡਾ 'ਚ ਪੰਜਾਬੀ ਗਾਇਕ ਨਾਲ ਵਾਪਰਿਆ ਵੱਡਾ ਹਾਦਸਾ, ਪਲਟੀ ਕਾਰ

By : GAGANDEEP

Published : Jan 25, 2024, 10:21 am IST
Updated : Jan 25, 2024, 12:13 pm IST
SHARE ARTICLE
An accident happened to Punjabi singer Sippy Gill l in Canada News in punjabi
An accident happened to Punjabi singer Sippy Gill l in Canada News in punjabi

Punjabi singer Sippy Gill : ਗਾਇਕ ਨੂੰ ਲੱਗੀਆਂ ਮਾਸੂਲੀ ਸੱਟਾਂ

An accident happened to Punjabi singer Sippy Gill in Canada News in punjabi : ਕੈਨੇਡਾ ‘ਚ ਰਹਿੰਦੇ ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਸੜਕ ਹਾਦਸੇ ‘ਚ ਵਾਲ-ਵਾਲ ਬਚ ਗਏ। ਉਹ ਬ੍ਰਿਟਿਸ਼ ਕੋਲੰਬੀਆ ਦੇ ਜੰਗਲ ਵਿੱਚ ਇੱਕ ਦੋਸਤ ਦੇ ਨਾਲ ਆਫ-ਰੋਡਿੰਗ ਲਈ ਨਿਕਲੇ ਸਨ ਪਰ ਰਸਤੇ ਵਿਚ ਉਸ ਦੀ ਜੀਪ ਪਲਟ ਗਈ। ਸਿੱਪੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਹਾਦਸੇ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਉਸ ਦੀਆਂ ਲੱਤਾਂ ਅਤੇ ਪਿੱਠ 'ਤੇ ਕੁਝ ਝਰੀਟਾਂ ਹਨ।

 

 

ਇਹ ਵੀ ਪੜ੍ਹੋ: 4 Punjabis died in Australia: ਆਸਟ੍ਰੇਲੀਆ 'ਚ 4 ਪੰਜਾਬੀਆਂ ਦੀ ਡੁੱਬਣ ਨਾਲ ਹੋਈ ਮੌਤ

ਗਾਇਕ-ਅਦਾਕਾਰ ਸਿੱਪੀ ਗਿੱਲ ਨੇ ਵੀ ਆਪਣੀ ਪਲਟੀ ਹੋਈ ਜੀਪ ਦੀ ਵੀਡੀਓ ਸਾਂਝੀ ਕੀਤੀ ਹੈ। ਇਹ ਵੀ ਲਿਖਿਆ ਹੈ ਕਿ ਇੱਕ ਗੋਰੇ ਅੰਗਰੇਜ਼ ਨੇ ਉਸ ਦੀ ਮਦਦ ਕੀਤੀ। ਉਸ ਦੀ ਕਾਰ ਸਿੱਧੀ ਕੀਤੀ। ਕਾਰ ਦੇ ਸਾਰੇ ਸ਼ੀਸ਼ੇ ਟੁੱਟ ਗਏ। ਉਸ ਨੇ ਲਿਖਿਆ ਕਿ ਜੇਕਰ ਗੋਰਾ ਅੰਗਰੇਜ਼ ਨਾ ਆਉਂਦਾ ਤਾਂ ਉਸ ਨੇ ਉੱਥੇ ਰਾਤ ਕੱਟਣੀ ਸੀ ਜਾਂ ਪੈਦਲ ਜਾਣਾ ਸੀ, ਜੋ ਕਿ ਅਸੰਭਵ ਸੀ।

ਗਾਇਕ ਸਿੱਪੀ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਲਿਖਿਆ ਹੈ ਕਿ ਜਿਸ ਥਾਂ 'ਤੇ ਇਹ ਹਾਦਸਾ ਹੋਇਆ ਹੈ, ਉਹ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦਾ ਜੰਗਲੀ ਖੇਤਰ ਹੈ। ਜਿਸ ਤਰ੍ਹਾਂ ਲੋਕ ਡਾਊਨ ਟਾਊਨ ਵਰਗੇ ਖੇਤਰਾਂ ਵਿੱਚ ਰਹਿਣ ਦੇ ਭੁੱਖੇ ਹਨ, ਉਸੇ ਤਰ੍ਹਾਂ ਮੈਂ ਅਤੇ ਮੇਰੇ ਦੋਸਤ ਜੰਗਲਾਂ ਵਿੱਚ ਕੁਦਰਤ ਦੀ ਗੋਦ ਵਿੱਚ ਰਹਿਣ ਅਤੇ ਸੜਕ ਤੋਂ ਬਾਹਰ ਜਾਣ ਦੇ ਭੁੱਖੇ ਹਾਂ।

ਇਹ ਵੀ ਪੜ੍ਹੋ: Uttarakhand News: 'ਗੰਗਾ 'ਚ ਲਗਵਾਓ ਡੁੱਬਕੀ, ਠੀਕ ਹੋ ਜਵੇਗਾ ਪੁੱਤ...' ਮਾਸੀ ਨੇ 5 ਮਿੰਟ ਤੱਕ ਮਾਸੂਸ ਦੀ ਲਗਵਾਈ ਡੁੱਬਕੀ, ਹੋਈ ਮੌਤ 

ਉਸ ਨੇ ਲਿਖਿਆ ਹੈ ਕਿ ਬਿਨਾਂ ਇੰਟਰਨੈੱਟ ਅਤੇ ਬਿਨਾਂ ਫੋਨ ਦੇ ਕਈ ਦਿਨ ਦੁਨੀਆ ਤੋਂ ਦੂਰ ਜੰਗਲ ਵਿਚ ਰਹਿਣ ਦਾ ਸਵਾਦ ਹੀ ਵੱਖਰਾ ਹੈ। ਉਸ ਨੇ ਆਪਣੇ ਦੋਸਤਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਗੈਰੀ ਅਤੇ ਅਮਰਿੰਦਰ ਝੀਲ ਵਾਲੇ ਘਰ ਵਿੱਚ ਸੁੱਤੇ ਪਏ ਸਨ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਦੋਸਤ ਸਤਵੀਰ ਵੀ ਸਵੇਰੇ ਜੀਪ ਵਿੱਚ ਆਫ ਰੋਡਿੰਗ ਲਈ ਨਿਕਲਿਆ ਸੀ ਕਿ ਰਸਤੇ ਵਿੱਚ ਜੀਪ ਪਲਟ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart fromAn accident happened to Punjabi singer Sippy Gill  in Canada News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement