ਐਸ਼ਵਰਿਆ ਰਾਏ ਬੱਚਨ ਨੇ ਧੀ ਆਰਾਧਿਆ ਨੂੰ ਦੱਸਿਆ ਇਸ ਤਰ੍ਹਾਂ ਦਿੰਦੇ ਹਾਂ ਤਿਰੰਗੇ ਨੂੰ ਸਲਾਮੀ
Published : Aug 13, 2017, 7:56 am IST
Updated : Mar 25, 2018, 4:37 pm IST
SHARE ARTICLE
Aishwarya Rai Bachchan and Aradhya
Aishwarya Rai Bachchan and Aradhya

ਬਾਲੀਵੁੱਡ ਦੀ ਗਲੈਮਰਸ ਐਕਟਰੈਸ ਐਸ਼ਵਰਿਆ ਰਾਏ ਬੱਚਨ ਨੇ ਆਸਟਰੇਲੀਆ ਦੇ ਮੈਲਬੋਰਨ 'ਚ ਚੱਲ ਰਹੇ 'ਇੰਡੀਅਨ ਫਿਲਮ ਫੈਸਟੀਵਲ' ਚ ਭਾਰਤ ਦਾ ਰਾਸ਼ਟਰੀ ਝੰਡਾ ਲਹਿਰਾਇਆ।

ਬਾਲੀਵੁੱਡ ਦੀ ਗਲੈਮਰਸ ਐਕਟਰੈਸ ਐਸ਼ਵਰਿਆ ਰਾਏ ਬੱਚਨ ਨੇ ਆਸਟਰੇਲੀਆ ਦੇ  ਮੈਲਬੋਰਨ 'ਚ ਚੱਲ ਰਹੇ 'ਇੰਡੀਅਨ ਫਿਲਮ ਫੈਸਟੀਵਲ' ਚ ਭਾਰਤ ਦਾ ਰਾਸ਼ਟਰੀ ਝੰਡਾ ਲਹਿਰਾਇਆ। ਇਸ ਦੌਰਾਨ ਐਸ਼ਵਰਿਆ ਦੀ ਧੀ ਆਰਾਧਿਆ ਵੀ ਉੱਥੇ ਮੌਜੂਦ ਸੀ। ਇਸ ਦੌਰਾਨ ਮਾਂ-ਬੇਟੀ ਦੀ ਇਹ ਜੋੜੀ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਟਰੈਡਿਸ਼ਨ ਆਊਟਫਿਟ ਵਿੱਚ ਨਜ਼ਰ ਆਈ।

ਫੈਸਟੀਵਲ ਵਿੱਚ ਐਸ਼ਵਰਿਆ ਨੂੰ ਸਫੇਦ ਰੰਗ ਦੇ ਜ਼ਰੀਦਾਰ ਅਨਾਰਕਲੀ ਡ੍ਰੈਸ ਵਿੱਚ ਦੇਖਿਆ ਗਿਆ।ਇਹ ਆਊਟਫਿਟ ਉਨ੍ਹਾਂ ਤੇ ਖੂਬ ਫੱਬ ਰਿਹਾ ਸੀ। ਉੱਥੇ ਹੀ 5 ਸਾਲ ਦੀ ਹੋ ਚੁੱਕੀ ਆਰਾਧਿਆ ਨੂੰ ਸਫੇਦ ਲਹਿੰਗਾ ਚੋਲੀ ਵਿੱਚ ਦੇਖਿਆ ਗਿਆ।ਜਿਸ ਤਰ੍ਹਾਂ ਹੀ ਐਸ਼ਵਰਿਆ ਨੇ ਤਿਰੰਗਾ ਲਹਿਰਾਇਆ ਉਸ ਤਰ੍ਹਾਂ ਹੀ ਆਰਾਧਿਆ ਵੀ ਆਪਣੀ ਮਾਂ ਨੂੰ ਦੇਖ ਕੇ ਤਿਰੰਗੇ ਨੂੰ ਸਲਾਮ ਕਰਨ ਲੱਗੀ।

ਦੱਸ ਦੇਈਏ ਕਿ ਇਸ ਸੈਰੇਮਨੀ ਵਿੱਚ ਤਿਰੰਗਾ ਲਹਿਰਾਉਣ ਵਾਲੀ ਐਸ਼ਵਰਿਆ ਪਹਿਲੀ ਭਾਰਤੀ ਅਦਾਕਾਰਾ ਬਣੀ ।ਇਸ ਤੋਂ ਬਾਅਦ ਉਨ੍ਹਾਂ ਨੇ ਸਾਰਿਆਂ ਨੂੰ ਸਵਤੰਤਰਤਾ ਦਿਵਸ ਦੀ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਿਤ ਵੀ ਕੀਤਾ।

ਪੂਰੇ ਫੰਕਸ਼ਨ ਦੇ ਦੌਰਾਨ ਆਰਾਧਿਆ ਮਾਂ ਦੇ ਅੱਗੇ ਪਿੱਛੇ ਘੂੰਮਦੀ ਹੋਈ ਨਜ਼ਰ ਆਈ। ਇਸਦਾ ਇੱਕ ਵੀਡੀਓ ਵੀ ਇੰਟਰਨੈੱਟ `ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਐਸ਼ਵਰਿਆ ਦੇ ਭਾਸ਼ਨ ਦੇ ਦੌਰਾਨ ਆਰਾਧਿਆ ਉਨ੍ਹਾਂ ਦੇ ਅੱਗੇ-ਪਿੱਛੇ ਘੂੰਮ ਰਹੀ ਹੈ।

ਐਸ਼ਵਰਿਆ ਤੋਂ ਇਲਾਵਾ ਆਈ.ਆਈ.ਐਫ.ਐਮ ਵਿੱਚ ਮਲਾਇਕਾ ਅਰੋਵਾ ,ਕੋਂਕਣਾ ਸੇਨ ,ਸੁਸ਼ਾਂਤ ਸਿੰਘ ਰਾਜਪੂਤ ,ਕਰਨ ਜੌਹਰ ਵਰਗੀਆਂ ਹਸਤੀਆਂ ਸ਼ਾਮਿਲ ਹੋਈਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement