
ਅੱਜ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਜਨਮਦਿਨ ਹੈ ਅਤੇ ਉਹ 54 ਸਾਲ ਦੀ ਹੋ ਗਈ ਹੈ। ਉਨ੍ਹਾਂ ਦੀ ਜਿੰਦਗੀ ਨਾਲ ਜੁੜੀਆਂ ਕਈ ਗੱਲਾਂ ਦੇ ਬਾਰੇ 'ਚ ਤਾਂ ਤੁਸੀ ਜਾਣਦੇ ਹੋਵੋਗੇ
ਅੱਜ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਜਨਮਦਿਨ ਹੈ ਅਤੇ ਉਹ 54 ਸਾਲ ਦੀ ਹੋ ਗਈ ਹੈ। ਉਨ੍ਹਾਂ ਦੀ ਜਿੰਦਗੀ ਨਾਲ ਜੁੜੀਆਂ ਕਈ ਗੱਲਾਂ ਦੇ ਬਾਰੇ 'ਚ ਤਾਂ ਤੁਸੀ ਜਾਣਦੇ ਹੋਵੋਗੇ ਪਰ ਕੁਝ ਗੱਲਾਂ ਅਜਿਹੀਆਂ ਹਨ। ਜਿਨ੍ਹਾਂ ਦੇ ਬਾਰੇ 'ਚ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ। ਬਾਲੀਵੁੱਡ 'ਚ ਕੁਝ ਐਕਟਰੈਸ ਅਜਿਹੀ ਵੀ ਹੈ ਜਿਨ੍ਹਾਂ ਨੇ ਪ੍ਰੈਗਨੈਂਟ ਹੋਣ ਦੇ ਬਾਅਦ ਵਿਆਹ ਕੀਤਾ। ਇਸ ਅਭੀਨੇਤਰੀਆਂ 'ਚ ਸ਼੍ਰੀਦੇਵੀ ਵੀ ਸ਼ਾਮਿਲ ਹੈ।
ਸ਼੍ਰੀ ਦੇਵੀ ਤੇ ਬੋਨੀ ਤੇ ਬੋਨੀ ਕਪੂਰ ਦਾ ਅਫੇਅਰ ਕਿਸੇ ਤੋਂ ਲੁੱਕਿਆ ਨਹੀਂ ਹੈ। ਵਿਆਹੁਤਾ ਬੋਨੀ ਕਪੂਰ ਦੇ ਪਿਆਰ 'ਚ ਸ਼੍ਰੀਦੇਵੀ ਇਸ ਦਕਰ ਪਾਗਲ ਹੋ ਗਈ ਸੀ ਕਿ ਉਸ ਨੇ ਬੋਨੀ ਕਪੂਰ ਦਾ ਆਪਣੇ ਬੱਚਿਆਂ ਯਾਨੀ ਅਰਜੁਨ ਕਪੂਰ, ਅੰਸ਼ੁਲਾ ਤੇ ਪਤਨੀ ਨਾਲ ਮਿਲਣਾ ਤੱਕ ਬੰਦ ਕਰ ਦਿੱਤਾ ਸੀ।
ਸ਼ਾਇਦ ਇਸੇ ਦਾ ਨਤੀਜਾ ਸੀ ਕਿ ਇਕ ਵਾਰ ਸ਼੍ਰੀਦੇਵੀ 'ਤੇ ਬੋਨੀ ਕਪੂਰ ਦੀ ਸੱਸ ਦਾ ਅਜਿਹਾ ਗੁੱਸਾ ਫੁੱਟਿਆ ਕਿ ਸ਼੍ਰੀਦੇਵੀ ਸਿਹਰ ਉਠੀ ਸੀ। ਕਿਹਾ ਜਾਂਦਾ ਹੈ ਬੋਨੀ ਕਪੂਰ ਦੀ ਸੱਸ ਨੇ ਪ੍ਰੈਗਨੈਂਟ ਸ਼੍ਰੀਦੇਵੀ ਦੇ ਪੇਟ 'ਚ ਲੱਤ ਮਾਰਨ ਦੀ ਕੋਸ਼ਿਸ਼ ਕੀਤੀ ਸੀ।
ਜਾਣਕਾਰੀ ਮੁਤਾਬਕ ਬੋਨੀ ਕਪੂਰ ਦੀ ਸੱਸ ਸ਼੍ਰੀਦੇਵੀ ਦੁਆਰਾ ਉਸ ਦੀ ਬੇਟੀ ਨਾਲ ਕੀਤੇ ਗਏ ਸਲੂਕ ਤੋਂ ਬੇਹੱਦ ਦੁੱਖੀ ਸੀ। ਇਕ ਤਰ੍ਹਾਂ ਨਾਲ ਸ਼੍ਰੀਦੇਵੀ ਨੇ ਉਸ ਦੀ ਬੇਟੀ ਦੀ ਵਿਆਹੁਤਾ ਜ਼ਿੰਦਗੀ 'ਚ ਭੂਚਾਲ ਮਚਾਅ ਦਿੱਤਾ ਸੀ। ਬੋਨੀ ਦੀ ਸੱਸ ਅੰਦਰ ਹੀ ਅੰਦਰ ਗੁੱਸੇ ਨਾਲ ਉਬਲ ਰਹੀ ਸੀ।
ਉਧਰ ਬੋਨੀ ਕਪੂਰ ਸ਼੍ਰੀਦੇਵੀ ਦੇ ਪਿਆਰ 'ਚ ਪੂਰੀ ਤਰ੍ਹਾਂ ਗ੍ਰਿਫਤਾਰ ਹੋ ਚੁੱਕਾ ਸੀ। ਕਿਹਾ ਜਾਂਦਾ ਹੈ ਕਿ ਸ਼੍ਰੀਦੇਵੀ ਤੇ ਬੋਨੀ ਕਪੂਰ ਨੇ ਚੋਰੀ ਛੁਪਕੇ ਵਿਆਹ ਕਰਵਾ ਲਿਆ ਸੀ। ਅਜਿਹਾ ਵੀ ਕਿਹਾ ਜਾਂਦਾ ਹੈ ਕਿ ਸ਼੍ਰੀਦੇਵੀ ਪਹਿਲਾ ਤੋਂ ਹੀ ਪ੍ਰੇਗਨੈਂਟ ਸੀ।
ਬੋਨੀ ਕਪੂਰ ਦੀ ਸੱਸ ਨੂੰ ਜਦੋਂ ਬੋਨੀ ਤੇ ਸ਼੍ਰੀਦੇਵੀ ਦੇ ਵਿਆਹ ਬਾਰੇ ਪਤਾ ਲੱਗਾ ਤਾਂ ਉਹ ਕਾਫੀ ਗੁੱਸੇ 'ਚ ਆ ਗਈ ਤੇ ਇਸੇ ਗੁੱਸੇ 'ਚ ਉਨ੍ਹਾਂ ਨੇ ਕੁਝ ਅਜਿਹਾ ਕਰ ਦਿੱਤਾ ਕਿ ਜਿਸ ਨਾਲ ਸ਼੍ਰੀਦੇਵੀ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ।
ਬੋਨੀ ਕਪੂਰ ਦੀ ਸੱਸ ਨੇ ਪ੍ਰੈਗਨੈਂਟ ਸ਼੍ਰੀਦੇਵੀ ਨਾਲ ਨਾ ਸਿਰਫ ਬਦਸਲੂਕੀ ਕੀਤੀ ਸਗੋਂ ਉਨ੍ਹਾਂ ਦੇ ਪੇਟ 'ਚ ਮੁੱਕੇ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਗੱਲ 'ਚ ਕਿੰਨੀ ਸੱਚਾਈ ਹੈ ਇਹ ਤਾਂ ਪਤਾ ਨਹੀਂ ਪਰ ਇੰਨਾ ਜ਼ਰੂਰ ਹੈ ਕਿ ਸ਼੍ਰੀਦੇਵੀ ਤੇ ਬੋਨੀ ਦੇ ਅਫੇਅਰ ਦੇ ਕਾਰਨ ਬੋਨੀ ਪਹਿਲੀ ਪਤਨੀ ਦੀ ਜ਼ਿੰਦਗੀ 'ਚ ਕਾਫੀ ਭੂਚਾਲ ਆਇਆ ਸੀ।