
ਕਈ ਕਲਾਕਾਰ ਤੇ ਅਦਾਕਾਰ ਆਏ ਦਲਜੀਤ ਦੇ ਹੱਕ ’ਚ
ਫ਼ਿਲਮਾਂ ਅਤੇ ਸਿਨੇਮਾ ਜਗਤ ਵਿਚ ਬੜੀਆਂ ਪ੍ਰਸਿੱਧੀਆਂ ਹਾਸਲ ਕਰਨ ਵਾਲੇ ਕਲਾਕਾਰ ਕਈ ਵਾਰੀ ਆਪਣੇ ਅਦਾਕਾਰੀ ਨਾਲ ਨਾ ਸਿਰਫ਼ ਮਨੋਰੰਜਨ ਹੀ ਕਰਦੇ ਹਨ ਸਗੋਂ ਉਹ ਆਪਣੇ ਪ੍ਰਸ਼ੰਸਕਾਂ ਨੂੰ ਪ੍ਰੇਰਤ ਵੀ ਕਰਦੇ ਹਨ। ਇਸ ਰੂਪ ਵਿਚ ਪੰਜਾਬੀ ਫ਼ਿਲਮ ਇੰਡਸਟਰੀ ਦੀ ਆਪਣੀ ਇਕ ਵਿਸ਼ੇਸ਼ ਸਥਾਨ ਹੈ, ਜਿਸ ਵਿਚ ਦਲਜੀਤ ਦੋਸਾਂਝ ਇਕ ਮਸ਼ਹੂਰ ਅਤੇ ਪ੍ਰਸਿੱਧ ਅਦਾਕਾਰ ਦੇ ਰੂਪ ਵਿਚ ਜਾਣੇ ਜਾਂਦੇ ਹਨ। ‘ਸਰਦਾਰ ਜੀ 3’ ਵੀ ਇਕ ਅਜਿਹੀ ਫ਼ਿਲਮ ਹੈ, ਜਿਸ ਨੇ ਪੰਜਾਬੀ ਸਿਨੇਮਾ ਵਿਚ ਆਪਣੀ ਇਕ ਨਵੀਂ ਮਿਸਾਲ ਪੇਸ਼ ਕੀਤੀ। ਭਾਰਤ ਵਿਚ ਦਲਜੀਤ ਦੋਸਾਂਝ ਦੀ ਫ਼ਿਲਮ ਸਰਦਾਰ ਜੀ 3 ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਦਕਿ ਇਹ ਫ਼ਿਲਮ ਪਹਿਲਗਾਮ ਹਮਲੇ ਤੋਂ ਪਹਿਲਾਂ ਬਣਾਈ ਗਈ ਸੀ।
ਜਦੋਂ ਇਹ ਫ਼ਿਲਮ ਬਣਾਈ ਗਈ ਸੀ ਉਦੋਂ ਭਾਰਤ ਪਾਕਿ ਵਿਚ ਕੋਈ ਅਜਿਹੀ ਗੱਲ ਨਹੀਂ ਸੀ ਜਿਸ ਕਰ ਕੇ ਇਹ ਫ਼ਿਲਮ ਨਾ ਬਣਾਈ ਜਾਂਦੀ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਹੋਈ। ਜਿਸ ਦੌਰਾਨ ਪਾਕਿਸਤਾਨੀ ਕਲਾਕਾਰਾਂ ਨੇ ਭਾਰਤ ਦਾ ਰੱਜ ਕੇ ਵਿਰੋਧ ਕੀਤਾ ਤੇ ਲੋਕ ਇਸੇ ਕਰ ਕੇ ਇਸ ਫ਼ਿਲਮ ਦਾ ਵਿਰੋਧ ਕਰ ਰਹੇ ਹਨ ਪਰ ਦਲਜੀਤ ਦੋਸਾਂਝ ਨੂੰ ਫ਼ਿਲਮ ਬਣਾਉਣ ਸਮੇਂ ਇਹ ਨਹੀਂ ਪਤਾ ਸੀ ਕਿ ਪਹਿਲਗਾਮ ਵਿਚ ਅਤਿਵਾਦੀ ਹਮਲਾ ਹੋਵੇਗਾ ਤੇ ਭਾਰਤ-ਪਾਕਿਸਤਾਨ ਵਿਚ ਜੰਗ ਲੱਗੇਗੀ। ਜੇ ਉਨ੍ਹਾਂ ਨੂੰ ਇਹ ਪਤਾ ਹੁੰਦਾ ਤਾਂ ਉਹ ਇਹ ਫ਼ਿਲਮ ਸਾਈਨ ਹੀ ਨਾ ਕਰਦੇ। ਹੁਣ ਇਹ ਫ਼ਿਲਮ ਭਾਰਤ ਵਿਚ ਰਿਲੀਜ਼ ਨਹੀਂ ਹੋਵੇਗੀ ਪਰ ਬਾਹਰਲੇ ਮੁਲਕਾਂ ਵਿਚ ਰਿਲੀਜ਼ ਹੋਵੇਗੀ।
ਫ਼ਿਲਮ ‘ਸਰਦਾਰ ਜੀ 3’ ਦੀ ਸੰਖੇਪ ਵਿਚ ਜਾਣ-ਪਛਾਣ
‘ਸਰਦਾਰ ਜੀ 3’ ਇਕ ਫੈਂਟਸੀ ਅਤੇ ਕਮੇਡੀ ਫ਼ਿਲਮ ਹੈ, ਜਿਸ ਵਿਚ ਦਲਜੀਤ ਦੋਸਾਂਝ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਦਾ ਦੂਸਰਾ ਅਤੇ ਤੀਜਾ ਭਾਗ ‘ਸਰਦਾਰ ਜੀ’ ਸੀਰੀਜ਼ ਦੇ ਪਹਿਲੇ ਭਾਗ ਨਾਲ ਹੀ ਪੰਜਾਬੀ ਸਿਨੇਮਾ ਵਿਚ ਇਕ ਵੱਖਰਾ ਹੀ ਰੂਪ ਦਰਸਾਉਂਦਾ ਹੈ। ਫ਼ਿਲਮ ਵਿਚ ਜਾਦੂ ਅਤੇ ਕਮੇਡੀ ਦੇ ਮਿਲਾਪ ਨਾਲ ਦਰਸ਼ਕਾਂ ਨੂੰ ਇਕ ਨਵਾਂ ਤਜਰਬਾ ਮਿਲਦਾ ਹੈ, ਜਿਸ ਵਿਚ ਦਲਜੀਤ ਦੋਸਾਂਝ ਨੇ ਬਹੁਤ ਹੀ ਸ਼ਾਨਦਾਰ ਅਦਾਕਾਰੀ ਦਾ ਮੁਜਾਹਰਾ ਕੀਤਾ ਹੈ।
ਦਲਜੀਤ ਦੋਸਾਂਝ ਦੀ ਸਿਨੇਮਾ ਵਿਚ ਯਾਤਰਾ
ਦਲਜੀਤ ਦੋਸਾਂਝ ਨੇ ਪੰਜਾਬੀ ਅਤੇ ਬਾਲੀਵੁਡ ਸਿਨੇਮਾ ਵਿਚ ਇੱਕ ਵੱਖਰੀ ਪਛਾਣ ਬਣਾਈ ਹੈ। ਉਹ ਇਕ ਅਦਾਕਾਰ, ਗਾਇਕ ਅਤੇ ਪ੍ਰੋਡਿਊਸਰ ਦੇ ਤੌਰ ’ਤੇ ਬਹੁਤ ਜ਼ਿਆਦਾ ਮਸ਼ਹੂਰ ਹੋਏ ਹਨ। ਉਸ ਦੀ ਖ਼ਾਸ ਅਦਾਕਾਰੀ, ਮਿਊਜ਼ਿਕ ਅਤੇ ਫ਼ਿਲਮਾਂ ਦੇ ਪ੍ਰਬੰਧਨ ਦੇ ਨਾਲ-ਨਾਲ, ਉਹ ਆਪਣੇ ਪ੍ਰਸ਼ੰਸਕਾਂ ਨੂੰ ਹਰ ਫ਼ਿਲਮ ਵਿਚ ਕੋਈ ਨਵੀਂ ਗਤੀਵਿਧੀ ਦੇਖਣ ਨੂੰ ਮਿਲਦੀ ਹੈ। ‘ਸਰਦਾਰ ਜੀ 3’ ਵਿਚ ਵੀ ਉਹ ਆਪਣੀ ਅਦਾਕਾਰੀ ਅਤੇ ਕ੍ਰੇਏਟਿਵਿਟੀ ਨਾਲ ਸਭ ਨੂੰ ਹੈਰਾਨ ਕਰਦੇ ਹਨ।
photo
ਫ਼ਿਲਮ ਸਰਦਾਰ ਜੀ 3 ਬਾਰੇ ਬੋਲੇ ਦਲਜੀਤ ਦੋਸਾਂਝ
ਫ਼ਿਲਮ ਸਰਦਾਰ ਜੀ 3 ਬਾਰੇ ਬੋਲਦੇ ਹੋਏ ਦਲਜੀਤ ਦੋਸਾਂਝ ਨੇ ਕਿਹਾ ਕਿ ਅਸੀਂ ਫ਼ਰਵਰੀ ’ਚ ਜਦੋਂ ਇਹ ਫ਼ਿਲਮ ਬਣਾਈ ਉਸ ਸਮੇਂ ਤਾਂ ਸਭ ਕੁਝ ਠੀਕ ਸੀ। ਉਨ੍ਹਾਂ ਕਿਹਾ ਕਿ ਬਹੁਤ ਸਾਰੀ ਚੀਜ਼ਾਂ ਜੋ ਸਾਡੇ ਹੱਥ ਵਿਚ ਨਹੀਂ ਹਨ। ਪ੍ਰੋਡਿਊਸਰਾਂ ਨੇ ਕਿਹਾ ਹੈ ਕਿ ਹੁਣ ਇਹ ਫ਼ਿਲਮ ਭਾਰਤ ਵਿਚ ਤਾਂ ਨਹੀਂ ਲੱਗੇਗੀ। ਇਹ ਫ਼ਿਲਮ ਬਾਹਰਲੇ ਮੁਲਕਾਂ ਵਿਚ ਚਲਾਈ ਜਾਵੇਗੀ ਤੇ ਮੈਂ ਉਨ੍ਹਾਂ ਦੇ ਨਾਲ ਹਾਂ। ਇਸ ਫ਼ਿਲਮ ’ਤੇ ਉਨ੍ਹਾਂ ਦਾ ਬਹੁਤ ਜ਼ਿਆਦਾ ਪੈਸਾ ਲਗਿਆ ਹੋਇਆ ਹੈ। ਜਦੋਂ ਇਹ ਫ਼ਿਲਮ ਬਣਾਈ ਗਈ ਉਦੋਂ ਦੋਵੇਂ ਦੇਸ਼ਾਂ ਵਿਚ ਅਜਿਹੀ ਕੋਈ ਗੱਲ ਨਹੀਂ ਸੀ। ਉਨ੍ਹਾਂ ਕਿਹਾ ਕਿ ਨੁਕਸਾਨ ਤਾਂ ਹੋਵੇਗਾ ਹੀ ਹੁਣ ਕੀ ਕਰ ਸਕਦੇ ਹਾਂ। ਜਦੋਂ ਮੈਂ ਇਹ ਫ਼ਿਲਮ ਸਾਈਨ ਕੀਤੀ ਸੀ ਉਦੋਂ ਤਾਂ ਸਭ ਕੁੱਝ ਠੀਕ ਸੀ।
photo
ਦਲਜੀਤ ਦੋਸਾਂਝ ਦੀ ਫ਼ਿਲਮ ਸਰਦਾਰ ਜੀ 3 ਦੇ ਹੱਕ ਵਿਚ ਬੋਲੀ ਅਦਾਕਾਰ ਨਿਰਮਲ ਰਿਸ਼ੀ
ਫ਼ਿਲਮ ਸਰਦਾਰ ਜੀ 3 ਦੇ ਹੱਕ ਵਿਚ ਬੋਲਦੇ ਹੋਏ ਨਿਰਮਲ ਰਿਸ਼ੀ ਨੇ ਕਿਹਾ ਕਿ ਇਹ ਫ਼ਿਲਮ ਕਿਹੜਾ ਅੱਜ ਜਾਂ ਪਹਿਲਗਾਮ ਹਮਲੇ ਤੋਂ ਬਾਅਦ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਫ਼ਿਲਮਾਂ ਪਹਿਲਾਂ ਹੀ ਬਣ ਚੁੱਕੀਆਂ ਨੇ ਉਨ੍ਹਾਂ ਨੂੰ ਰੀਲੀਜ਼ ਕਰਵਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕ ਫ਼ਿਲਮਾਂ ਦੇਖਦੇ ਵੀ ਹਨ ਤੇ ਉਨ੍ਹਾਂ ਨੂੰ ਨਿੰਦਣ ਵੀ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿਸ ਨੇ ਸਾਰੀ ਦੁਨੀਆਂ ਵਿਚ ਦੇਸ਼ ਦਾ ਨਾਮ ਰੌਸ਼ਨ ਕੀਤਾ ਲੋਕ ਉਸ ਨੂੰ ਹੀ ਗ਼ੱਦਾਰ ਕਹਿ ਰਹੇ ਨੇ ਇਹ ਗ਼ਲਤ ਗੱਲ ਹੈ।
photo
ਫ਼ਿਲਮ ਸਰਦਾਰ ਜੀ 3 ਦੇ ਹੱਕ ਵਿਚ ਬੋਲੀ ਅਦਾਕਾਰ ਉਪਾਸਨਾ ਸਿੰਘ
ਫ਼ਿਲਮ ਸਰਦਾਰ ਜੀ 3 ਦੇ ਹੱਕ ਵਿਚ ਬੋਲਦੇ ਹੋਏ ਅਦਾਕਾਰ ਉਪਾਸਨਾ ਸਿੰਘ ਨੇ ਕਿਹਾ ਕਿ ਕਾਫ਼ੀ ਲੋਕ ਫ਼ਿਲਮ ਦਾ ਵਿਰੋਧ ਕਰ ਰਹੇ ਹਨ ਜੋ ਗ਼ਲਤ ਗੱਲ ਹੈ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਦੀ ਭਾਵਨਾਵਾਂ ਨੂੰ ਸਮਝ ਸਕਦੀ ਹੈ ਕਿ ਭਾਰਤ ਦੇ ਲੋਕ ਆਪਣੇ ਦੇਸ਼ ਨਾਲ ਬਹੁਤ ਪਿਆਰ ਕਰਦੇ ਹਨ। ਜਿਸ ਤਰ੍ਹਾਂ ਅਸੀਂ ਆਪਣੇ ਕਲਾਕਾਰਾਂ ਵਿਰੁਧ ਬੋਲ ਰਹੇ ਹਾਂ ਉਸ ਨਾਲ ਉਨ੍ਹਾਂ ਕਲਾਕਾਰਾਂ ਨੂੰ ਦੁੱਖ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਦਲਜੀਤ ਨੂੰ ਗ਼ੱਦਾਰ ਨਹੀਂ ਕਹਿਣਾ ਚਾਹੀਦਾ। ਇਹ ਫ਼ਿਲਮ ਪਹਿਲਗਾਮ ਹਮਲੇ ਤੋਂ ਪਹਿਲਾਂ ਬਣੀ ਹੋਈ ਹੈ ਤੇ ਪਾਕਿਸਤਾਨ ਤੇ ਭਾਰਤ ਵਿਚ ਜੰਗ ਵੀ ਫ਼ਿਲਮ ਬਣਨ ਤੋਂ ਬਾਅਦ ਹੀ ਹੋਈ ਸੀ। ਉਨ੍ਹਾਂ ਕਿਹਾ ਕਿ ਜੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਜੇ ਦਲਜੀਤ ਦੋਸਾਂਝ ਨੇ ਪਾਕਿਸਤਾਨ ਕਲਾਕਾਰ ਨੂੰ ਫ਼ਿਲਮ ਵਿਚ ਲੈ ਕੇ ਕੰਮ ਕੀਤਾ ਹੁੰਦਾ ਤਾਂ ਅਸੀਂ ਕਹਿ ਸਕਦੇ ਸੀ ਕਿ ਦਲਜੀਤ ਸਿੰਘ ਗ਼ਲਤ ਹੈ। ਜਦੋਂ ਇਹ ਫ਼ਿਲਮ ਬਣਾਈ ਗਈ ਸੀ ਉਦੋਂ ਤਾਂ ਦਲਜੀਤ ਨੂੰ ਪਤਾ ਵੀ ਨਹੀਂ ਸੀ ਕਿ ਦੋਵੇਂ ਦੇਸ਼ਾਂ ਵਿਚ ਅਜਿਹੇ ਹਾਲਾਤ ਪੈਦਾ ਹੋ ਜਾਣਗੇ। ਇਸ ਕਰ ਕੇ ਮੈਂ ਨਹੀਂ ਸਮਝਦੀ ਕਿ ਦਲਜੀਤ ਦੀ ਫ਼ਿਲਮ ਸਰਦਾਰ ਜੀ 3 ਦਾ ਵਿਰੋਧ ਕਰਨਾ ਚਾਹੀਦਾ ਹੈ।
photo
Diljit Dosanjh ਦੀ ਫ਼ਿਲਮ ਦੇ ਹੱਕ ’ਚ ਬੋਲੀ Sukhi Brar
ਫ਼ਿਲਮ ਸਰਦਾਰ ਜੀ 3 ਦੇ ਹੱਕ ਵਿਚ ਬੋਲਦੇ ਹੋਏ ਸੁੱਖੀ ਬਰਾੜ ਨੇ ਕਿਹਾ ਕਿ ਦਲਜੀਤ ਦੋਸਾਂਝ ਨੇ ਫ਼ਿਲਮ ਇੰਡਸਟਰੀ ਨੂੰ ਕਾਫ਼ੀ ਵਧੀਆ ਫ਼ਿਲਮਾਂ ਦਿਤੀਆਂ ਹਨ ਜੋ ਅਸੀਂ ਆਪਣੇ ਪਰਿਵਾਰ ਨਾਲ ਬੈਠ ਕੇ ਦੇਖ ਸਕਦੇ ਹਾਂ। ਦਲਜੀਤ ਨੇ ਸਾਡੇ ਦੇਸ਼ ਤੇ ਪੰਜਾਬ ਦਾ ਨਾਮ ਦੁਨੀਆਂ ਵਿਚ ਚਮਕਾਇਆ ਹੈ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਅਪਰੇਸ਼ਨ ਸਿੰਦੂਰ ਤੋਂ ਪਹਿਲਾਂ ਬਣਾਈ ਗਈ ਸੀ, ਜਿਸ ਕਰ ਕੇ ਇਸ ਫ਼ਿਲਮ ਵਿਚ ਪਾਕਿਸਤਾਨ ਦੀ ਅਦਾਕਾਰ ਹਾਨੀਆ ਆਮਿਰ ਨੂੰ ਲਿਆ ਗਿਆ ਸੀ। ਦਲਜੀਤ ਦੋਸਾਂਝ ਨੂੰ ਲੋਕਾਂ ਵਲੋਂ ਗ਼ੱਦਾਰ ਕਹਿਣਾ ਗ਼ਲਤ ਹੈ। ਇਸ ਨੂੰ ਮੈਂ ਸਹੀ ਨਹੀਂ ਮੰਨਦੀ। ਜੇ ਇਹ ਫ਼ਿਲਮ ਰਿਲੀਜ਼ ਨਹੀਂ ਹੁੰਦੀ ਤਾਂ ਪੰਜਾਬ ਦੇ ਕਿੰਨੇ ਲੋਕਾਂ ਦਾ ਦਿਲ ਟੁੱਟੇਗਾ।
photo
ਜਸਬੀਰ ਜੱਸੀ ਆਏ ਦਲਜੀਤ ਦੇ ਹੱਕ ’ਚ
ਫ਼ਿਲਮ ਸਰਦਾਰ ਜੀ 3 ਦੇ ਹੱਕ ਵਿਚ ਬੋਲਦੇ ਹੋਏ ਜਸਬੀਰ ਜੱਸੀ ਨੇ ਕਿਹਾ ਕਿ ਇਕ ਪਾਕਿਸਤਾਨੀ ਕਲਾਕਾਰ ਕਰ ਕੇ ਦਲਜੀਤ ਦੋਸਾਂਝ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਦੀ ਦੇਸ਼ ਪ੍ਰਤੀ ਭਾਵਨਾਵਾਂ ਦਾ ਸਤਿਕਾਰ ਕਰਦਾ ਹਾਂ ਤੇ ਸਾਨੂੰ ਹਮੇਸ਼ਾ ਦੇਸ਼ ਨਾਲ ਖੜਨਾ ਵੀ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਕ ਗੱਲ ਸਮਝ ਨਹੀਂ ਆਈ ਕਿ ਦੋਹਰੇ ਮਾਪਦੰਡ ਕਿਉਂ। ਜੇ ਤੁਸੀਂ ਨਹੀਂ ਚਾਹੁੰਦੇ ਕਿ ਪਾਕਿਸਤਾਨ ਦੇ ਅਦਾਕਾਰ ਜਾਂ ਗੀਤ ਅਸੀਂ ਆਪਣੀ ਫ਼ਿਲਮਾਂ ਵਿਚ ਨਾ ਲਈਏ ਤਾਂ ਫਿਰ 80 ਫ਼ੀ ਸਦੀ ਗਾਣੇ ਜੋ ਭਾਰਤ ਵਿਚ ਗਾਏ ਜਾਂਦੇ ਹਨ ਉਹ ਪਾਕਿਸਤਾਨ ਦੀ ਤਰਜ਼ ’ਤੇ ਗਾਏ ਜਾਂਦੇ ਹਨ। ਜੇ ਵਿਰੋਧ ਕਰਨਾ ਹੀ ਹੈ ਤਾਂ ਯੂ-ਟਿਊਬ ਜਾਂ ਹੋਰ ਸਾਈਟਾਂ ਤੋਂ ਵੀ ਸਾਰੇ ਗਾਣੇ ਹਟਵਾਓ ਜੋ ਪਾਕਿਸਤਾਨ ਨਾਲ ਮੇਲ ਕਰਦੇ ਹਨ। ਜਦੋਂ ਇਹ ਫ਼ਿਲਮ ਬਣਾਈ ਗਈ ਉਦੋਂ ਤਾਂ ਸਭ ਕੁੱਝ ਠੀਕ ਸੀ ਜੇ ਇਸ ਫ਼ਿਲਮ ਦੇ ਕਲਾਕਾਰਾਂ ਨੂੰ ਪਤਾ ਹੁੰਦਾ ਕਿ ਦੋਵੇਂ ਦੇਸ਼ਾਂ ਵਿਚ ਤਣਾਅ ਪੈਦਾ ਹੋ ਜਾਵੇਗਾ ਤਾਂ ਉਹ ਇਹ ਫ਼ਿਲਮ ਬਣਾਉਂਦੇ ਹੀ ਨਾ। ਇਹ ਗ਼ਲਤ ਗੱਲ ਹੈ ਕਿ ਅਸੀਂ ਇਕ ਕਲਾਕਾਰ ਦਾ ਵਿਰੋਧ ਕਰੀਏ।
photo
ਫ਼ਿਲਮ ਸਰਦਾਰ ਜੀ 3 ਦੇ ਹੱਕ ਵਿਚ ਬੋਲੀ ਸੋਨਾਲੀ ਸਿੰਘ
ਸਰਦਾਰ ਜੀ 3 ’ਤੇ ਲੱਗੀ ਰੋਕ ਤੋਂ ਬਾਅਦ ਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਸਿੰਘ ਨੇ ਇਕ ਪੋਸਟ ਸਾਂਝੀ ਕੀਤੀ। ਜਿਸ ਵਿਚ ਕਿਹਾ ਗਿਆ ਕਿ ਫ਼ਿਲਮ ਨੂੰ ਭਾਰਤ-ਪਾਕਿਸਤਾਨ ਦੀ ਜੰਗ ਤੋਂ ਪਹਿਲਾਂ ਬਣਾ ਲਿਆ ਗਿਆ ਸੀ। ਇਸ ਦਾ ਲੋਕ ਗ਼ਲਤ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ਿਲਮ ’ਤੇ ਹੋ ਰਹੇ 3omment ਨੇ ਸਾਨੂੰ ਪ੍ਰੇਸ਼ਾਨ ਕਰ ਦਿਤਾ ਹੈ। ਇਹ ਫ਼ਿਲਮ ਭਾਰਤ ਵਿਚ ਰਿਲੀਜ਼ ਹੋਣੀ ਚਾਹੀਦੀ ਹੈ।