Satwinder Bugga: ਇਨਸਾਫ਼ ਮਿਲਣ ਤੱਕ ਨਹੀਂ ਕਰਾਂਗਾ ਪਤਨੀ ਦਾ ਸਸਕਾਰ - ਸਤਵਿੰਦਰ ਬੁੱਗਾ ਦਾ ਭਰਾ 
Published : Dec 25, 2023, 3:35 pm IST
Updated : Dec 25, 2023, 3:35 pm IST
SHARE ARTICLE
Satwinder Bugga
Satwinder Bugga

ਪਿਆਰੇ ਦੋਸਤੋ ਮੇਰੀ ਜਾਨ ਨੂੰ ਇਨਸਾਫ਼ ਤੁਸੀਂ ਦਿਵਾ ਸਕਦੇ ਹੋ ਇੱਕ ਬੇਕਸੂਰ ਜਾਨ ਨੂੰ ਇਨਸਾਫ਼ ਦਿਵਾਉਣ ਲਈ ਮੇਰੇ ਪਿੰਡ ਮਕਾਰੋਪੁਰ ਆਉਣਾ

 Satwinder Bugga:  ਪੰਜਾਬੀ ਗਾਇਕ ਸਤਵਿੰਦਰ ਬੁੱਗਾ ਅਤੇ ਉਨ੍ਹਾਂ ਦੇ ਭਰਾ ਦਵਿੰਦਰ ਬੁੱਗਾ ਵਿਚਾਲੇ ਲੜਾਈ ਲਗਾਤਾਰ ਵਧ ਰਹੀ ਹੈ। ਜ਼ਮੀਨੀ ਵਿਵਾਦ ਇਨ੍ਹਾਂ ਜ਼ਿਆਦਾ ਵੱਧ ਗਿਆ ਹੈ ਕਿ ਇਸ ਵਿਚਾਲੇ ਕਲਾਕਾਰ ਦੇ ਛੋਟੇ ਭਰਾ ਦਵਿੰਦਰ ਦੀ ਪਤਨੀ ਦਾ ਦੇਹਾਂਤ ਵੀ ਹੋ ਗਿਆ ਹੈ। ਦਵਿੰਦਰ ਨੇ ਆਪਣੀ ਪਤਨੀ ਦੀ ਮੌਤ ਦਾ ਦੋਸ਼ ਗਾਇਕ ਤੇ ਅਪਣੇ ਭਰਾ ਸਤਵਿੰਦਰ ਬੁੱਗਾ 'ਤੇ ਲਗਾਏ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਲਗਾਤਾਰ ਵੀਡੀਓ ਸ਼ੇਅਰ ਕਰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਇਸ ਵਿਚਾਲੇ ਦਵਿੰਦਰ ਵੱਲੋਂ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਵਿਚ ਉਸ ਨੇ ਕਿਸਾਨ ਜੱਥੇਬੰਦੀਆ ਸਣੇ ਲੱਖਾ ਸਿਧਾਣਾ ਕੋਲੋਂ ਵੀ ਮਦਦ ਦੀ ਮੰਗ ਕੀਤੀ ਹੈ। ਪਿਆਰੇ ਦੋਸਤੋ ਮੇਰੀ ਜਾਨ ਨੂੰ ਇਨਸਾਫ਼ ਤੁਸੀਂ ਦਿਵਾ ਸਕਦੇ ਹੋ ਇੱਕ ਬੇਕਸੂਰ ਜਾਨ ਨੂੰ ਇਨਸਾਫ਼ ਦਿਵਾਉਣ ਲਈ ਮੇਰੇ ਪਿੰਡ ਮਕਾਰੋਪੁਰ ਆਉਣਾ..ਵੀਰੋ ਜਦੋਂ ਤੱਕ ਮੇਰੀ ਜਾਨ ਨੂੰ ਇਨਸਾਫ਼ ਨਹੀਂ ਮਿਲ ਜਾਂਦਾ, ਮੈਂ ਆਪਣੀ ਜਾਨ ਦਾ ਅੰਤਿਮ ਸਸਕਾਰ ਅੰਤਿਮ ਰਸਮਾਂ ਨਹੀਂ ਕਰਾਂਗਾ। 

ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਉਤੇ ਆਪਣੀ ਭਰਜਾਈ ਦਾ ਕਤਲ ਕਰਨ ਦੇ ਦੋਸ਼ ਲੱਗੇ ਹਨ। ਇਹ ਦੋਸ਼ ਬੁੱਗਾ ਦੇ ਭਰਾ ਨੇ ਲਾਏ ਹਨ। ਉਸ ਦਾ ਕਹਿਣਾ ਹੈ ਕਿ ਬੁੱਗਾ ਨੇ ਲੜਾਈ ਦੌਰਾਨ ਆਪਣੀ ਭਾਬੀ ਨੂੰ ਧੱਕਾ ਮਾਰਿਆ ਸੀ, ਜਿਸ ਤੋਂ ਬਾਅਦ ਉਸ ਦੀ ਤਬੀਅਤ ਵਿਗੜ ਗਈ ਸੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਪੀਜੀਆਈ ਲਿਜਾਂਦੇ ਹੋਏ ਰਾਹ ਵਿਚ ਹੀ ਉਸ ਦੀ ਮੌਤ ਹੋ ਗਈ। ਹੁਣ ਇਸ ਮਾਮਲੇ 'ਚ ਬੁੱਗਾ ਦਾ ਨਾਮ ਸਾਹਮਣੇ ਆ ਰਿਹਾ ਹੈ। ਗਾਇਕ ਦੇ ਭਰਾ ਨੇ ਉਸ 'ਤੇ ਦੋਸ਼ ਲਗਾਏ ਹਨ ਕਿ ਬੁੱਗੇ ਨੇ ਹੀ ਉਸ ਦੀ ਪਤਨੀ ਨੂੰ ਧੱਕਾ ਮਾਰਿਆ ਹੈ, ਇਸ ਲਈ ਉਸ ਦਾ ਜ਼ਿੰਮੇਵਾਰ ਬੁੱਗਾ ਹੀ ਹੈ। 

(For more news apart from  Satwinder Bugga, stay tuned to Rozana Spokesman)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement