Chamkila Movie OTT Release Date: ਇਸ ਤਰੀਕ ਨੂੰ Netflix 'ਤੇ ਹੋਵੇਗੀ ਰਿਲੀਜ਼, ਪੜ੍ਹੋ Netflix ਨੇ ਕੀ ਕਿਹਾ
Published : Feb 26, 2024, 1:28 pm IST
Updated : Feb 26, 2024, 1:28 pm IST
SHARE ARTICLE
File Photo
File Photo

ਜਦੋਂ ਉਹ ਸਾਜ਼ ਨੂੰ ਛੇੜਦਾ ਸੀ, ਤਾਂ ਅਜਿਹਾ ਮਾਹੌਲ ਬਣ ਜਾਂਦਾ ਸੀ, ਅਜਿਹਾ ਚਮਕੀਲਾ ਦਾ ਅੰਦਾਜ਼ ਸੀ

Chamkila Movie OTT Release Date: ਚੰਡੀਗੜ੍ਹ - ਪੰਜਾਬ ਦੇ ਮਰਹੂਮ ਅਤੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ 'ਤੇ ਆਧਾਰਿਤ ਫ਼ਿਲਮ ਚਮਕੀਲਾ ਦੀ ਰਿਲੀਜ਼ ਡੇਟ ਦਾ ਖੁਲਾਸਾ ਹੋ ਗਿਆ ਹੈ। ਨੈੱਟਫਲਿਕਸ ਨੇ ਕਿਹਾ ਹੈ ਕਿ ਫਿਲਮ ਚਮਕੀਲਾ 12 ਅਪ੍ਰੈਲ 2024 ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ 'ਚ ਮਸ਼ਹੂਰ ਪੰਜਾਬੀ ਅਭਿਨੇਤਾ ਦਿਲਜੀਤ ਦੋਸਾਂਝ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਉਣਗੇ। ਇਮਤਿਆਜ਼ ਅਲੀ ਦੇ ਨਿਰਦੇਸ਼ਨ 'ਚ ਬਣੀ 'ਚਮਕੀਲਾ' 'ਚ ਅਦਾਕਾਰਾ ਪਰਿਣੀਤੀ ਚੋਪੜਾ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੀ ਹੈ। 

ਵੀਡੀਓ ਸ਼ੇਅਰ ਕਰਦੇ ਹੋਏ ਨੈੱਟਫਲਿਕਸ ਨੇ ਲਿਖਿਆ, "ਜਦੋਂ ਉਹ ਸਾਜ਼ ਨੂੰ ਛੇੜਦਾ ਸੀ, ਤਾਂ ਅਜਿਹਾ ਮਾਹੌਲ ਬਣ ਜਾਂਦਾ ਸੀ, ਅਜਿਹਾ ਚਮਕੀਲਾ ਦਾ ਅੰਦਾਜ਼ ਸੀ।" ਇਹ ਫਿਲਮ 12 ਅਪ੍ਰੈਲ ਤੋਂ OTT ਪਲੇਟਫਾਰਮ 'ਤੇ ਸਟ੍ਰੀਮ ਕਰੇਗੀ। ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਦੀ ਇਕ ਛੋਟੀ ਵੀਡੀਓ ਕਲਿੱਪ ਵੀ ਸ਼ੇਅਰ ਕੀਤੀ ਹੈ। ਜਿਸ 'ਚ ਉਹ ਚਮਕੀਲਾ ਦੇ ਆਈਕੋਨਿਕ ਲੁੱਕ 'ਚ ਨਜ਼ਰ ਆ ਰਹੇ ਹਨ। ਅਮਰ ਸਿੰਘ ਚਮਕੀਲਾ 1970 ਅਤੇ 80 ਦੇ ਦਹਾਕੇ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਸਨ। ਉਹ ਆਪਣੀ ਊਰਜਾਵਾਨ ਗਾਇਕੀ ਸ਼ੈਲੀ ਅਤੇ ਵਿਵਾਦਪੂਰਨ ਗੀਤਾਂ ਲਈ ਜਾਣੇ ਜਾਂਦੇ ਸੀ। 1982 ਵਿਚ ਆਪਣੇ ਸਾਥੀ ਸਮੇਤ ਗੋਲੀਬਾਰੀ ਵਿਚ ਉਹਨਾਂ ਦੀ ਮੌਤ ਹੋ ਗਈ ਸੀ। 

(For more Punjabi news apart from Amar Singh Chamkila OTT Platform Release Date News in Punjabi, stay tuned to Rozana Spokesman)


 

SHARE ARTICLE

ਏਜੰਸੀ

Advertisement

Delhi 'ਚ ਹੋ ਗਿਆ ਵੱਡਾ ਉਲਟਫੇਰ, ਕੌਣ ਹੋਵੇਗਾ ਅਗਲਾ CM, ਦੇਖੋ The Spokesman Debate 'ਚ ਅਹਿਮ ਚਰਚਾ

08 Feb 2025 12:24 PM

Delhi 'ਚ BJP ਦੀ ਜਿੱਤ ਮਗਰੋਂ ਸ਼ਾਮ ਨੂੰ BJP Office ਜਾਣਗੇ PM Narendra Modi | Delhi election result 2025

08 Feb 2025 12:18 PM

ਅਮਰੀਕਾ 'ਚੋਂ ਕੱਢੇ ਪੰਜਾਬੀਆਂ ਦੀ ਹਾਲਤ ਮਾੜੀ, ਕਰਜ਼ਾ ਚੁੱਕ ਕੇ ਗਏ ਵਿਦੇਸ਼, ਮਹੀਨੇ 'ਚ ਹੀ ਘਰਾਂ ਨੂੰ ਤੋਰਿਆ

07 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Feb 2025 12:09 PM

ਅਸੀਂ ਬਾਹਰ ਜਾਣ ਲਈ ਜ਼ਮੀਨ ਗਹਿਣੇ ਰੱਖੀ, ਸੋਨਾ ਵੇਚਿਆ ਪਰ...

06 Feb 2025 12:15 PM
Advertisement