ਬਲਵਿੰਦਰ ਸਫ਼ਰੀ ਨੂੰ ਸਫ਼ਰੀ ਬ੍ਰਦਰਜ਼ ਦੇ ਨਾਮ ਨਾਲ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ।
ਚੰਡੀਗੜ੍ਹ: ਪ੍ਰਸਿੱਧ ਪੰਜਾਬੀ ਗਾਇਕ ਬਲਵਿੰਦਰ ਸਿੰਘ ਸਫ਼ਰੀ ਦਾ 63 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਇਸ ਖ਼ਬਰ ਨਾਲ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਹੈ। ਉਹ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ 20 ਅਪ੍ਰੈਲ 2022 ਨੂੰ ਦਿਲ ਦੀ ਤਕਲੀਫ਼ ਕਾਰਨ ਉਹਨਾਂ ਨੂੰ ਕੈਨੇਡਾ ਦੇ ਹਸਪਤਾਲ ਲਿਜਾਇਆ ਗਿਆ।
ਦੋ ਦਿਨ ਬਾਅਦ ਉਹਨਾਂ ਦਾ ਟ੍ਰਿਪਲ ਕਾਰਡਿਅਕ ਬਾਈਪਾਸ ਹੋਇਆ ਪਰ ਸਮੱਸਿਆਵਾਂ ਕਾਰਨ ਉਹਨਾਂ ਦੀ ਇਕ ਹੋਰ ਸਰਜਰੀ ਕਰਨੀ ਪਈ। ਇਸ ਕਾਰਨ ਗਾਇਕ ਦੇ ਦਿਮਾਗ ਨੂੰ ਨੁਕਸਾਨ ਪਹੁੰਚਿਆ ਅਤੇ ਉਹ ਕੋਮਾ ਵਿਚ ਚਲੇ ਗਏ ਸਨ। ਬਲਵਿੰਦਰ ਸਫ਼ਰੀ ਨੂੰ ਸਫ਼ਰੀ ਬ੍ਰਦਰਜ਼ ਦੇ ਨਾਮ ਨਾਲ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ।