ਜੈਮੰਤੀ ਬਖ਼ਸ਼ੀ ਦੀ ਅਗਵਾਈ ਹੇਠ ਟੀਮ ਨੇ ਕੀਤਾ ਆਪ੍ਰੇਸ਼ਨ ਸਰਜਰੀ, ਨਵੀਂ ਪੀੜ੍ਹੀ ਦੀ ਤਕਨਾਲੋਜੀ ਨਾਲ ਸੁਣਨ ਸ਼ਕਤੀ ਬਹਾਲ ਕਰਨ ਵਲ ਵੱਡਾ ਕਦਮ
ਚੰਡੀਗੜ੍ਹ (ਸਤਵਿੰਦਰ ਸਿੰਘ ਧੜਾਕ) ਪੀਜੀਆਈਐਮਈਆਰ ਚੰਡੀਗੜ੍ਹ ਦੇ ਓਟੋਲੈਰਿੰਗੋਲੋਜੀ ਅਤੇ ਸਿਰ ਅਤੇ ਐਂਡ ਗਰਦਣ ਸਰਜਰੀ ਵਿਭਾਗ ਨੇ ਸੁਣਨ ਦੇ ਇਲਾਜ ਦੇ ਖੇਤਰ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ ਹੈ। ਵਿਭਾਗ ਦੀ ਮੁਖੀ ਅਤੇ ਪ੍ਰਮੁੱਖ ਕੋਕਲੀਅਰ ਇੰਪਲਾਂਟ ਸਰਜਨ ਡਾ. ਜੈਮੰਤੀ ਬਖ਼ਸ਼ੀ ਦੀ ਅਗਵਾਈ ਹੇਠ ਟੀਮ ਵੱਲੋਂ ਸਮਾਰਟ ਨਿਊਕਲੀਅਸ ਨੇਕਸਾ ਸੀ. ਐੱਲ 1032 ਸਲਿਮ ਪੈਰੀਮੋਡੀਓਲਰ ਕੋਕਲੀਅਰ ਇੰਪਲਾਂਟ ਸਫਲਤਾਪੂਰਵਕ ਕੀਤਾ ਗਿਆ ਹੈ।
ਇਹ ਟ੍ਰਾਈਸਿਟੀ ਵਿਚ ਆਪਣੀ ਕਿਸਮ ਦਾ ਪਹਿਲਾ ਅਤੇ ਦੱਖਣੀ ਏਸ਼ੀਆ ਦੇ ਸ਼ੁਰੂਆਤੀ ਕੇਸਾਂ ਵਿਚੋਂ ਇਕ ਹੈ। ਇਸ ਸਰਜਰੀ ’ਚ ਐਸੋਸੀਏਟ ਪ੍ਰੋਫੈਸਰ ਡਾ. ਧਰਮ ਵੀਰ ਅਤੇ ਆਡੀਉਲੋਜੀ ਅਤੇ ਸਪੀਚ ਲੈਂਗਵੇਜ ਪੈਥੋਲੋਜੀ ਵਿਭਾਗ ਤੋਂ ਡਾ. ਨੂਰੈਨ ਆਲਮ ਨੇ ਵੀ ਅਹਿਮ ਭੂਮਿਕਾ ਨਿਭਾਈ। ਇਹ ਉਪਲਬਧੀ ਖੇਤਰ ’ਚ ਕੋਕਲੀਅਰ ਇੰਪਲਾਂਟ ਦੀ ਉਪਲਬਧਤਾ ਅਤੇ ਨਵੀਂ ਤਕਨਾਲੋਜੀ ਦੇ ਅਪਨਾਅ ਵੱਲ ਇਕ ਵੱਡਾ ਕਦਮ ਮੰਨੀ ਜਾ ਰਹੀ ਹੈ ਅਤੇ ਸੁਣਨ ਦੀ ਸਮਰੱਥਾ ਬਹਾਲ ਕਰਨ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਦੀ ਹੈ।
ਮਾਹਿਰਾਂ ਦੇ ਅਨੁਸਾਰ ਬੱਚਿਆਂ ’ਚ ਸੁਣਨ ਦੀ ਸਮੱਸਿਆ ਅਕਸਰ ਜਨਮ ਦੇ ਪਹਿਲੇ ਮਹੀਨਿਆਂ ’ਚ ਪਤਾ ਨਹੀਂ ਲੱਗਦੀ, ਜਦਕਿ ਇਹ ਸਮਾਂ ਬੋਲਚਾਲ ਅਤੇ ਦਿਮਾਗੀ ਵਿਕਾਸ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਜੇਕਰ ਇਸ ਦੌਰਾਨ ਸਮੇਂ ’ਤੇ ਪਛਾਣ ਅਤੇ ਇਲਾਜ ਕੀਤਾ ਜਾਵੇ ਤਾਂ ਬੋਲਣ, ਭਾਸ਼ਾ, ਸਿੱਖਣ ਅਤੇ ਸਮਾਜਕ ਹੁਨਰਾਂ ’ਚ ਆਉਣ ਵਾਲੀਆਂ ਰੁਕਾਵਟਾਂ ਤੋਂ ਬਚਿਆ ਜਾ ਸਕਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਸਮੇਂ ’ਤੇ ਸੁਣਨ ਦੀ ਉਤਸ਼ਾਹਨਾ ਮਿਲਣ ਨਾਲ ਬੱਚਿਆਂ ’ਚ ਸੁਣਨ ਅਤੇ ਬੋਲਣ ਦੇ ਨਤੀਜੇ ਕਾਫ਼ੀ ਸੁਧਰਦੇ ਹਨ ਅਤੇ ਉਹ ਆਮ ਸਿਖਿਆ ਅਤੇ ਸਮਾਜ ’ਚ ਆਸਾਨੀ ਨਾਲ ਸ਼ਾਮਲ ਹੋ ਸਕਦੇ ਹਨ।
ਕੋਕਲੀਅਰ ਇੰਪਲਾਂਟ ਕੀ ਹੁੰਦਾ ਹੈ?
ਕੋਕਲੀਅਰ ਇੰਪਲਾਂਟ ਇਕ ਉੱਚ ਤਕਨੀਕੀ ਇਲੈਕਟ੍ਰਾਨਿਕ ਸੁਣਨ ਯੰਤਰ ਹੈ ਜੋ ਉਨ੍ਹਾਂ ਲੋਕਾਂ ਲਈ ਬਣਾਇਆ ਗਿਆ ਹੈ ਜਿਨ੍ਹਾਂ ਨੂੰ ਗੰਭੀਰ ਜਾਂ ਬਹੁਤ ਜ਼ਿਆਦਾ ਸੁਣਨ ਦੀ ਸਮੱਸਿਆ ਹੁੰਦੀ ਹੈ ਅਤੇ ਜਿਨ੍ਹਾਂ ਨੂੰ ਆਮ ਹਿਅਰਿੰਗ ਏਡ ਨਾਲ ਪੂਰਾ ਲਾਭ ਨਹੀਂ ਮਿਲਦਾ। ਇਹ ਡਿਵਾਈਸ ਕੰਨ ਦੇ ਨੁਕਸਾਨੀ ਹਿੱਸਿਆਂ ਨੂੰ ਬਾਈਪਾਸ ਕਰਕੇ ਸਿੱਧੇ ਸੁਣਨ ਵਾਲੀ ਨਾੜੀ ਨੂੰ ਬਿਜਲਈ ਸੰਕੇਤ ਭੇਜਦਾ ਹੈ, ਜਿਨ੍ਹਾਂ ਨੂੰ ਦਿਮਾਗ ਆਵਾਜ਼ ਵਜੋਂ ਸਮਝਦਾ ਹੈ। ਇਸ ਤਰ੍ਹਾਂ ਮਰੀਜ਼ ਨੂੰ ਬੋਲਚਾਲ ਅਤੇ ਵਾਤਾਵਰਣ ਦੀਆਂ ਆਵਾਜ਼ਾਂ ਸੁਣਨ ’ਚ ਮਦਦ ਮਿਲਦੀ ਹੈ।
ਪਰਿਵਾਰ ਨੇ ਕਿਉਂ ਚੁਣਿਆ ਨੇਕਸਾ ਸਿਸਟਮ
ਮਰੀਜ਼ ਦੇ ਪਰਵਾਰ ਨੇ ਨੇਕਸਾ ਸਿਸਟਮ ਦੀ ਭਵਿੱਖ-ਤਿਆਰ ਡਿਜ਼ਾਈਨ, ਸਮਾਰਟ ਵਿਸ਼ੇਸ਼ਤਾਵਾਂ ਅਤੇ ਭਰੋਸੇਯੋਗਤਾ ਨੂੰ ਧਿਆਨ ’ਚ ਰਖਦਿਆਂ ਇਸ ਤਕਨਾਲੋਜੀ ਦੀ ਚੋਣ ਕੀਤੀ। ਇੰਪਲਾਂਟ ’ਚ ਸੁਣਨ ਸੈਟਿੰਗਾਂ ਸੰਭਾਲਣ ਦੀ ਸਮਰੱਥਾ ਅਤੇ ਭਵਿੱਖ ’ਚ ਫਰਮਵੇਅਰ ਅਪਗ੍ਰੇਡ ਦੀ ਸੁਵਿਧਾ ਪਰਵਾਰ ਲਈ ਭਰੋਸੇਮੰਦ ਸਾਬਤ ਹੋਈ, ਜਿਸ ਨਾਲ ਬੱਚੇ ਨੂੰ ਆਉਣ ਵਾਲੇ ਸਾਲਾਂ ਤਕ ਉੱਨਤ ਸੁਣਨ ਸਹਾਇਤਾ ਮਿਲ ਸਕੇਗੀ
।ਨਿਊਕਲੀਅਸ ਨੇਕਸਾ ਸਿਸਟਮ ਦੀ ਵਿਸ਼ੇਸ਼ਤਾ
ਕੋਕਲੀਅਰ ਲਿਮਿਟਡ ਵਲੋਂ ਪਿਛਲੇ ਸਾਲ ਵਿਸ਼ਵ ਪੱਧਰ ’ਤੇ ਲਾਂਚ ਕੀਤਾ ਗਿਆ ਨਿਊਕਲਿਅਸ ਨੇਕਸਾ ਕੋਕਲੀਅਰ ਇੰਪਲਾਂਟ ਸਿਸਟਮ ਸੁਣਨ ਦੀ ਤਕਨਾਲੋਜੀ ਦੀ ਨਵੀਂ ਪੀੜ੍ਹੀ ਦਾ ਪ੍ਰਤੀਕ ਹੈ। ਇਹ ਦੁਨੀਆ ਦਾ ਪਹਿਲਾ ਅਤੇ ਇਕੱਲਾ ਸਮਾਰਟ ਕੋਕਲੀਅਰ ਇੰਪਲਾਂਟ ਪਲੇਟਫਾਰਮ ਮੰਨਿਆ ਜਾਂਦਾ ਹੈ। ਇਸ ’ਚ ਉੱਨਤ ਨੇਕਸੋਸ ਚਿਪਸੈੱਟ ਰਾਹੀਂ ਅੱਪਗ੍ਰੇਡ ਹੋਣ ਵਾਲਾ ਫਰਮਵੇਅਰ, ਇੰਪਲਾਂਟ ’ਚ ਹੀ ਸੁਣਨ ਸੈਟਿੰਗਾਂ ਅਤੇ ਮੈਪਸ ਸੰਭਾਲਣ ਦੀ ਸਮਰੱਥਾ ਅਤੇ ਸਮਾਰਟ ਸਿੰਕ ਤਕਨਾਲੋਜੀ ਵਰਗੀਆਂ ਖਾਸੀਅਤਾਂ ਹਨ, ਜਿਸ ਨਾਲ ਨਵਾਂ ਜਾਂ ਅੱਪਗ੍ਰੇਡ ਕੀਤਾ ਸਾਊਂਡ ਪ੍ਰੋਸੈਸਰ ਜਲਦੀ ਕੰਮ ਕਰਨ ਲੱਗਦਾ ਹੈ। ਇਸ ਤੋਂ ਇਲਾਵਾ ਡਾਇਨਾਮਿਕ ਪਾਵਰ ਮੈਨੇਜਮੈਂਟ ਤਕਨਾਲੋਜੀ ਊਰਜਾ ਦੀ ਸਮਰੱਥ ਵਰਤੋਂ ਕਰ ਕੇ ਉਤਕ੍ਰਿਸ਼ਟ ਪ੍ਰਦਰਸ਼ਨ ਯਕੀਨੀ ਬਣਾਉਂਦੀ ਹੈ।
