
'ਜੱਟ ਦਾ ਭਰਾ ਹੈ ਸੀਐਮ, ਸਿੱਧੀ ਸਕਿਊਰਟੀ ਮਿਲਣੀ ਹੈ ਮੈਨੂੰ'
ਚੰਡੀਗੜ੍ਹ: ਪੰਜਾਬੀ ਗਾਇਕ ਸ਼ੈਰੀ ਮਾਨ ਦੀ ਗਾਇਕ ਪਰਮੀਸ਼ ਵਰਮਾ ਨਾਲ ਇਕ ਵਾਰ ਫਿਰ ਤੋਂ ਗਰਾਰੀ ਫਸ ਗਈ ਹੈ। ਸ਼ੈਰੀ ਮਾਨ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਆਪਣਾ ਆਪ ਗੁਆ ਬੈਠਾ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਹੋਏ, ਉਸਨੇ ਪਰਮੀਸ਼ ਵਰਮਾ ਦੇ ਖਿਲਾਫ ਰੱਜ ਕੇ ਭੜਾਸ ਕੱਢੀ। ਸ਼ੈਰੀ ਨੇ ਪਰਮੀਸ਼ ਦੇ ਫੈਨਜ਼ ਨੂੰ ਕਿਹਾ ਕਿ ਜਾ ਕੇ ਆਪਣੇ ਪਰਮੀਸ਼ ਨੂੰ ਦੱਸ ਦਿਓ ਕਿ ਸ਼ੈਰੀ ਇੰਡੀਆ ਆ ਰਿਹਾ ਹੈ। ਉਸਨੇ ਜਿਥੇ ਮਿਲਣਾ ਹੋਇਆ ਮੈਨੂੰ ਮਿਲ ਲਵੇ।
ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਮੈਂ ਇੰਡੀਆ ਆਵਾਂਗਾ ਤਾਂ ਦੇਖਾਂਗਾ ਕਿ ਉਹ ਕਿੱਥੇ ਆ ਕੇ ਮੈਨੂੰ ਮਿਲਣਾ ਚਾਹੁੰਦਾ ਹੈ। ਜੱਟ ਦਾ ਭਾਈ ਹੈ ਮੁੱਖ ਮੰਤਰੀ। ਜੱਟ ਨੂੰ ਸਿੱਧੀ ਸਕਿਊਰਟੀ ਮਿਲਣੀ ਹੈ। ਜੇ ਤੂੰ ਸਕਿਊਰਟੀ ਲੈਣੀ ਹੋਈ ਦੱਸ ਦੇਈ'' ਸ਼ੈਰੀ ਨੇ ਕਿਹਾ ਕਿ ਜੇਕਰ ਪਰਮੀਸ਼ ਨੇ ਉਸ ਨਾਲ ਪੰਗਾ ਲਿਆ ਤਾਂ ਪਰਮੀਸ ਨੂੰ ਪਤਾ ਹੈ ਕਿ ਸ਼ੈਰੀ ਕੀ ਕਰ ਸਕਦਾ ਹੈ।