Satinder Sartaj News: ਮਸ਼ਹੂਰ ਗਾਇਕ ਸਤਿੰਦਰ ਸਰਤਾਜ ਨੂੰ ਕਪੂਰਥਲਾ ਕੋਰਟ ਨੇ ਕੀਤਾ ਤਲਬ
Published : Oct 26, 2024, 7:11 am IST
Updated : Oct 26, 2024, 11:15 am IST
SHARE ARTICLE
Famous singer Satinder Sartaj was summoned by the Kapurthala court
Famous singer Satinder Sartaj was summoned by the Kapurthala court

Satinder Sartaj News ਸਰਕਾਰੀ ਜ਼ਮੀਨ ਨੂੰ ਵਪਾਰਕ ਤੌਰ ’ਤੇ ਵਰਤਣ ਸਬੰਧੀ ਦਾਇਰ ਹੋਈ ਪਟੀਸ਼ਨ

Famous singer Satinder Sartaj was summoned by the Kapurthala court: ਮਸ਼ਹੂਰ ਗਾਇਕ ਸਤਿੰਦਰ ਸਰਤਾਜ ਨੂੰ ਸੀਨੀਅਰ ਜੱਜ ਸਿਵਲ ਡਿਵੀਜ਼ਨ ਕਪੂਰਥਲਾ ਸੁਰੇਸ਼ ਕੁਮਾਰ ਨੇ 30 ਤਰੀਕ ਨੂੰ ਅਦਾਲਤ ਵਿਚ ਤਲਬ ਕੀਤਾ ਹੈ। ਜਾਣਕਾਰੀ ਮੁਤਾਬਕ ਸੀਨੀਅਰ ਵਕੀਲ ਤੇ ਖੇਡ ਪ੍ਰੇਮੀ ਐਸਐਸ ਮੱਲ੍ਹੀ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਉਹ ਹਰ ਰੋਜ਼ ਅਭਿਆਸ, ਯੋਗਾ ਅਤੇ ਖੇਡਾਂ ਲਈ ਗੁਰੂ ਨਾਨਕ ਸਟੇਡੀਅਮ ਜਾਂਦੇ ਹਨ।

ਉੱਥੇ ਹੀ ਸਟੇਡੀਅਮ ਦੇ ਹਾਕੀ ਗਰਾਊਂਡ ਵਿਚ ਰੋਜ਼ਾਨਾ ਕਈ ਖਿਡਾਰੀ ਅਪਣੀ ਪ੍ਰੈਕਟਿਸ ਕਰਨ ਆਉਂਦੇ ਹਨ ਅਤੇ ਕਪੂਰਥਲਾ ’ਚ ਇਸ ਦੇ ਇਲਾਵਾ ਕੋਈ ਹੋਰ ਗਰਾਊਂਡ ਵੀ ਨਹੀਂ ਹੈ ਜਿਸ ਦੇ ਚਲਦੇ ਰੋਜ਼ਾਨਾ ਪ੍ਰੈਕਟਿਸ ਕਰਨ ਵਾਲਿਆਂ ਲਈ ਵੱਡੀ ਮੁਸ਼ਕਲ ਹੋਵੇਗੀ, ਨਾਲ ਹੀ ਲੰਮੇ ਸਮੇਂ ਬਾਅਦ ਅਤੇ ਲੱਖਾਂ ਰੁਪਏ ਖਰਚ ਕੇ ਉਕਤ ਗਰਾਊਂਡ ਨੂੰ ਸਰਕਾਰੀ ਫੰਡਾਂ ਨਾਲ ਬਣਾਇਆ ਗਿਆ ਹੈ, ਅਜਿਹੇ ’ਚ ਇੰਨੇ ਵੱਡੇ ਪ੍ਰੋਗਰਾਮ ਕਾਰਨ ਖਿਡਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੇ ਰੋਜ਼ਾਨਾ ਅਭਿਆਸ ਵਿਚ ਵੀ ਵਿਘਨ ਪੈ ਜਾਵੇਗਾ।

ਇਸ ਮਾਮਲੇ ਵਿਚ ਸਤਿੰਦਰ ਸਰਤਾਜ ਨਾਲ ਉਨ੍ਹਾਂ ਦੀ ਕੰਪਨੀ ਫ਼ਿਰਦੋਸ ਪ੍ਰੋਡਕਸ਼ਨ, ਸਕੱਤਰ ਪੰਜਾਬ ਸਰਕਾਰ, ਡਾਇਰੈਕਟਰ ਸਪੋਰਟਸ ਪੰਜਾਬ, ਡੀਸੀ ਕਪੂਰਥਲਾ, ਕਮਿਸ਼ਨਰ ਨਗਰ ਨਿਗਮ ਕਪੂਰਥਲਾ, ਜ਼ਿਲ੍ਹਾ ਖੇਡ ਅਫ਼ਸਰ, ਐਸਐਸਪੀ ਕਪੂਰਥਲਾ, ਐਸਪੀ ਟਰੈਫ਼ਿਕ ਕਪੂਰਥਲਾ, ਸਕਿਊਰਿਟੀ ਇੰਚਾਰਜ ਕਪੂਰਥਲਾ ਆਦਿ ਨੂੰ ਧਿਰ ਬਣਾਇਆ ਗਿਆ ਹੈ।

ਇਸ ਮਾਮਲੇ ਸਬੰਧੀ ਡੀਸੀ ਅਮਿਤ ਪੰਚਾਲ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਮਨਜ਼ੂਰੀ ਲਈ ਅਰਜ਼ੀ ਆਈ ਸੀ ਜੋ ਕਿ ਐਨਓਸੀ ਲਈ ਸਬੰਧਤ ਵਿਭਾਗਾਂ ਨੂੰ ਭੇਜ ਦਿਤੀ ਗਈ ਸੀ ਪਰ ਹਾਲੇ ਤਕ ਉਨ੍ਹਾਂ ਵਲੋਂ ਕੋਈ ਵੀ ਮਨਜ਼ੂਰੀ ਪੱਤਰ ਜਾਰੀ ਨਹੀਂ ਕੀਤਾ ਗਿਆ। ਇਸ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਹਾਲੇ ਤਕ ਕੋਈ ਇਜਾਜ਼ਤ ਨਹੀਂ ਦਿਤੀ ਗਈ। ਇਸ ਪੂਰੇ ਸੰਕਲਪ ਦੀ ਫਾਈਲ ਡਾਇਰੈਕਟਰ ਸਪੋਰਟਸ ਨੂੰ ਭੇਜ ਦਿਤੀ ਗਈ ਹੈ, ਉਥੋਂ ਇਜਾਜ਼ਤ ਮਿਲਣ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ। 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement