
ਪੰਜਾਬੀ ਗਾਇਕੀ ਦੇ ਨਾਲ-ਨਾਲ ਪਾਲੀਵੁੱਡ ਸਿਨੇਮਾ ਵਿਚ ਵੀ ਮਸ਼ਹੂਰ......
ਚੰਡੀਗੜ੍ਹ (ਭਾਸ਼ਾ): ਪੰਜਾਬੀ ਗਾਇਕੀ ਦੇ ਨਾਲ-ਨਾਲ ਪਾਲੀਵੁੱਡ ਸਿਨੇਮਾ ਵਿਚ ਵੀ ਮਸ਼ਹੂਰ ਹੋਣਾ ਹਰ ਕਿਸੇ ਲਈ ਸੌਖਾ ਨਹੀਂ ਹੈ। ਪਾਲੀਵੁੱਡ ਸਿਨੇਮਾ ਵਿਚ ਆਉਣ ਲਈ ਕਲ੍ਹਾਂ ਦਾ ਹੋਣਾ ਬਹੁਤ ਜਿਆਦਾ ਜਰੂਰੀ ਹੈ ਜਿਸ ਦੇ ਨਾਲ ਪੰਜਾਬੀ ਲੋਕਾਂ ਦਾ ਦਿਲ ਜਿੱਤਿਆ ਜਾ ਸਕੇ ਪਰ ਪੰਜਾਬੀ ਲੋਕਾਂ ਦਾ ਦਿਲ ਜਿੱਤਣਾ ਏਨ੍ਹਾ ਵੀ ਅਸ਼ਾਨ ਨਹੀਂ ਹੈ। ਗੀਤਾਂ ਦਾ ਰਾਜਾ ਕਿਹਾ ਜਾਣ ਵਾਲਾ ਜਿਸ ਨੇ ‘ਲੈਂਸਰ’ ‘ਤੇ ‘ਬਾਪੂ ਜਿਮੀਂਦਾਰ’ ਵਰਗੇ ਸੁਪਰਹਿੱਟ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਖੰਨਾ ਸ਼ਹਿਰ ਦੇ ਨਾਮੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਦਾ ਅੱਜ ਅਪਣਾ 30ਵਾਂ ਜਨਮ ਦਿਨ ਮਨ੍ਹਾਂ ਰਹੇ ਹਨ।
Jassi Gill
ਉਨ੍ਹਾਂ ਦਾ ਜਨਮ 26 ਨਵੰਬਰ 1988 ਨੂੰ ਪਿੰਡ ਜੰਡਾਲੀ, ਖੰਨਾ, ਜਿਲ੍ਹਾ ਲੁਧਿਆਣਾ ਵਿਖੇ ਪਿਤਾ ਗੁਰਮਿੰਦਰ ਸਿੰਘ ਅਤੇ ਮਾਤਾ ਰਵਿੰਦਰ ਕੌਰ ਦੇ ਘਰ ਜੱਟ ਸਿੱਖ ਕਿਸਾਨ ਪਰਵਾਰ ਵਿਚ ਹੋਇਆ। ਉਨ੍ਹਾਂ ਦਾ ਅਸਲੀ ਨਾਂਅ ਜਸਦੀਪ ਸਿੰਘ ਗਿੱਲ ਹੈ। ਗਾਇਕ ਵਜੋਂ ਅਪਣਾ ਸਫਰ ਸ਼ੁਰੂ ਕਰਨ ਵਾਲੇ ਜਸਦੀਪ ਸਿੰਘ ਗਿੱਲ ਉਰਫ ਜੱਸੀ ਗਿੱਲ ਨੇ ਇਸ ਖੇਤਰ ਵਿਚ ਨਾਂਅ ਖੱਟਣ ਤੋਂ ਬਾਅਦ ਪੰਜਾਬੀ ਫਿਲਮਾਂ ਵੱਲ ਰੁਖ ਕੀਤਾ। ਉਨ੍ਹਾਂ ਨੇ ‘ਮਿਸਟਰ ਐਂਡ ਮਿਸਿਜ਼ 420’, ‘ਮੁੰਡਿਆਂ ਤੋਂ ਬਚ ਕੇ ਰਹੀਂ’ ਅਤੇ ‘ਯਾਰਾ ਐਵੀਂ ਐਵੀਂ ਲੁੱਟ ਗਿਆ’,
Jassi Gill
‘ਚੰਨੋ ਕਮਲੀ ਯਾਰ ਦੀ’, ‘ਹੈਪੀ ਫਿਰ ਭਾਗ ਜਾਏਗੀ’, ‘ਮਿਸਟਰ ਐਂਡ ਮਿਸਿਜ਼ ਰਿਟਰਨਸ’ ਆਦਿ ਪੰਜਾਬੀ ਫਿਲਮਾਂ ਵਿਚ ਵੀ ਕੰਮ ਕਰ ਚੁੱਕੇ ਹਨ। ਦੱਸ ਦਈਏ ਕਿ ਗਾਇਕ ਜੱਸੀ ਗਿੱਲ ਦੇ ਕੁਝ ਸਮੇਂ ਪਹਿਲਾਂ ਆਏ ‘ਨਿਕਲੇ ਕਰੰਟ’ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜੱਸੀ ਗਿੱਲ ਨੇ ਪੰਜਾਬੀ ਸਿਨੇਮਾ ਵਿਚ ਮਸ਼ਹੂਰ ਗਾਇਕ ਅਤੇ ਅਦਾਕਾਰ ਵਜੋਂ ਖਾਸ ਪਛਾਣ ਬਣਾਈ ਹੈ। ਜੱਸੀ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਐਲਬਮ ‘ਬੈਚਮੇਟ’ ਨਾਲ ਕੀਤੀ ਸੀ।
Jassi Gill
ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਅਤੇ ਸ਼ਲਾਘਾ ਕੀਤੀ ਗਈ ਸੀ। ਜੱਸੀ ਗਿੱਲ ਨੇ ਇਸ ਤੋਂ ਬਾਅਦ ਪਿੱਛੇ ਵੱਲ ਮੁੜ ਕੇ ਨਹੀਂ ਦੇਖਿਆ ਅਤੇ ਇਕ ਤੋਂ ਇਕ ਮਸ਼ਹੂਰ ਗੀਤਾਂ ਦੀ ਝੜੀ ਲਾ ਦਿਤੀ। ਗੀਤਾਂ ਨੂੰ ਇਸ ਅੰਦਾਜ਼ ਦੇ ਨਾਲ ਗਾਇਆ ਗਿਆ ਕਿ ਸਰੋਤਿਆਂ ਦਾ ਦਿਲ ਜੱਸੀ ਗਿੱਲ ਉਤੇ ਆ ਗਿਆ।