ਫਿਲਮ 'ਮਾਂ' ਦਾ ਦੂਜਾ ਭਾਵਨਾਤਮਕ ਗੀਤ 'ਹਰ ਜਨਮ' ਹੋਇਆ ਰਿਲੀਜ਼
Published : Apr 27, 2022, 4:07 pm IST
Updated : Apr 27, 2022, 4:07 pm IST
SHARE ARTICLE
Maa Movie
Maa Movie

ਇਸ ਖ਼ੂਬਸੂਰਤ ਗੀਤ ਨੂੰ ਮਸ਼ਹੂਰ ਪੰਜਾਬੀ ਗਇਕ ਕਮਲ ਖਾਨ ਨੇ ਆਵਾਜ਼ ਦਿੱਤੀ ਹੈ।

 

ਚੰਡੀਗੜ੍ਹ: 6 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ਮਾਂ ਦਾ ਦੂਜਾ ਗੀਤ ‘ਹਰ ਜਨਮ’ ਰਿਲੀਜ਼ ਹੋ ਚੁੱਕਾ ਹੈ। ਇਸ ਖ਼ੂਬਸੂਰਤ ਗੀਤ ਨੂੰ ਮਸ਼ਹੂਰ ਪੰਜਾਬੀ ਗਇਕ ਕਮਲ ਖਾਨ ਨੇ ਆਵਾਜ਼ ਦਿੱਤੀ ਹੈ। ਸਾਗਾ ਹਿਟਸ 'ਤੇ ਰਿਲੀਜ਼ ਕੀਤੇ ਗਏ ਇਸ ਗੀਤ ਦੇ ਬੋਲ ਫਤਿਹ ਸ਼ੇਰਗਿੱਲ ਨੇ ਲਿਖੇ ਹਨ ਅਤੇ ਸੰਗੀਤ ਜੇ ਕੇ ਨੇ ਦਿੱਤਾ ਹੈ।

MaaMaa

ਮਾਂ ਦਿਵਸ ਮੌਕੇ ਮਾਂ ਦੀ ਮਹਾਨਤਾ ਨੂੰ ਦਰਸਾਉਂਣ ਲਈ ਹੰਬਲ ਮੋਸ਼ਨ ਪਿਕਚਰਜ਼ ਨੇ ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਆਈਕੋਨਿਕ ਫਿਲਮ 'ਮਾਂ' ਪੇਸ਼ ਕੀਤੀ, ਜੋ ਪਹਿਲਾਂ ਹੀ ਦਰਸ਼ਕਾਂ ਵਿਚ ਉਤਸ਼ਾਹ ਦੀਆਂ ਲਹਿਰਾਂ ਨੂੰ ਸਥਾਪਿਤ ਕਰ ਚੁੱਕੀ ਹੈ। ਇਸ ਫਿਲਮ ਦਾ ਨਿਰਮਾਣ ਰਵਨੀਤ ਕੌਰ ਗਰੇਵਾਲ ਅਤੇ ਗਿੱਪੀ ਗਰੇਵਾਲ ਦੁਆਰਾ ਜਾ ਰਿਹਾ ਹੈ। ਫਿਲਮ ਦੇ ਸਹਿ-ਨਿਰਮਾਤਾ ਭਾਨਾ ਐਲ.ਏ ਅਤੇ ਵਿਨੋਦ ਅਸਵਾਲ ਹਨ।

MaaMaa

ਇਹ ਗੀਤ ਹਰ ਮਾਂ ਦੀਆਂ ਭਾਵਨਾਵਾਂ ਨੂੰ ਮੋਹ ਲਵੇਗਾ। ਇਹ ਗੀਤ ਇਕ ਮਾਂ ਦੀ ਯਾਤਰਾ ਨੂੰ ਦਰਸਾਉਂਦਾ ਹੈ ਜਿਸ ਦੀ ਖੁਸ਼ੀ ਸਿਰਫ ਉਸ ਦੇ ਬੱਚਿਆਂ ਦੀ ਮੁਸਕਾਨ ਹੈ। ਫਿਲਮ ਵਿਚ ਮਾਂ ਦੇ ਕਿਰਦਾਰ ਨੂੰ ਬਹੁਤ ਹੀ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ, ਜਿਸ ਦੀਆਂ ਅੱਖਾਂ ਆਪਣੇ ਪੁੱਤਰਾਂ ਦੇ ਪਿਆਰ ਨਾਲ ਢਕੀਆਂ ਹੋਈਆਂ ਹਨ।

ਫਿਲਮ ਆਪਣੇ ਦਰਸ਼ਕਾਂ ਨੂੰ ਆਪਣੇ ਹਰ ਨਵੇਂ ਗੀਤ ਨਾਲ ਮੋਹ ਲਵੇਗੀ। ਫਿਲਮ ਦੀ ਸਟਾਰ ਕਾਸਟ ਨੇ ਆਪਣੇ ਕਿਰਦਾਰਾਂ ਨੂੰ ਸ਼ਾਨਦਾਰ ਢੰਗ ਨਾਲ ਨਿਭਾਇਆ ਹੈ। 'ਅਰਦਾਸ' ਅਤੇ 'ਅਰਦਾਸ ਕਰਾਂ' ਦੇ ਨਿਰਮਾਤਾਵਾਂ ਵੱਲੋਂ ਇਸ ਫਿਲਮ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ ਹੈ। 'ਮਾਂ' ਨੂੰ ਬਲਜੀਤ ਸਿੰਘ ਦਿਓ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਦੁਨੀਆ ਭਰ ਵਿਚ ਇਹ ਫਿਲਮ 6 ਮਈ 2022 ਨੂੰ ਮਾਂ ਦਿਵਸ ਮੌਕੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪਿਛਲੇ 3 ਮਹੀਨਿਆਂ 'ਚ Punjab ਦੀਆਂ Jail 'ਚੋਂ ਮਿਲੇ 1274 ਫੋਨ, High Court ਹੋਇਆ ਸਖ਼ਤ, ਪੰਜਾਬ ਤੋਂ ਕਾਰਵਾਈ ਦੀ...

16 Apr 2024 2:27 PM

Ludhiana News: ਫਾਂਸੀ ਹੋਣੀ ਚਾਹੀਦੀ ਹੈ ਮੇਰੀ ਧੀ ਦੇ ਕਾਤਲ ਨੂੰ' - ਅਦਾਲਤ ਬਾਹਰ ਫੁੱਟ-ਫੁੱਟ ਰੋ ਪਏ ਮਾਸੂਮ..

16 Apr 2024 1:08 PM

Farmers Protest News: ਕਿਸਾਨਾਂ ਦੇ ਹੱਕ 'ਚ ਨਿੱਤਰਿਆ ਆਨੰਦ ਕਾਰਜ ਨੂੰ ਜਾਂਦਾ ਲਾੜਾ; ਕਿਹਾ - ਕਿਸਾਨਾਂ ਦਾ ਹੀ ਪੁੱਤ

16 Apr 2024 12:20 PM

Big Breaking : AAP ਦੀ ਉਮੀਦਵਾਰਾਂ ਵਾਲੀ ਨਵੀਂ ਸੂਚੀ 'ਚ ਪਵਨ ਟੀਨੂੰ ਤੇ ਪੱਪੀ ਪਰਾਸ਼ਰ ਦਾ ਨਾਂਅ!

16 Apr 2024 11:41 AM

ਭਾਜਪਾ ਦੇ ਅਪਰਾਧਿਕ ਵਿਧਾਇਕਾਂ-ਮੰਤਰੀਆਂ ਨੂੰ ਸੁਪਰੀਮ ਕੋਰਟ ਦੇ ਜੱਜ ਕੁਝ ਨਹੀਂ ਕਹਿੰਦੇ : ਕਾਂਗਰਸ

16 Apr 2024 11:19 AM
Advertisement