
ਅਰਾਵਲੀ 'ਚ ਵਸੇ ਪਿੰਡ 'ਸਾਂਪ ਕੀ ਨੰਗਲੀ' 'ਚ ਪ੍ਰਸਿੱਧ ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਫਾਰਮ ਹਾਊਸ 'ਚ ਬਿਨ੍ਹਾਂ ਆਗਿਆ ਦੇ 196 ਦਰੱਖਤ ਕੱਟ ਦਿੱਤੇ ਗਏ।
ਗੁਰੂਗ੍ਰਾਮ : ਅਰਾਵਲੀ 'ਚ ਵਸੇ ਪਿੰਡ 'ਸਾਂਪ ਕੀ ਨੰਗਲੀ' 'ਚ ਪ੍ਰਸਿੱਧ ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਫਾਰਮ ਹਾਊਸ 'ਚ ਬਿਨ੍ਹਾਂ ਆਗਿਆ ਦੇ 196 ਦਰੱਖਤ ਕੱਟ ਦਿੱਤੇ ਗਏ। ਜੰਗਲ ਵਿਭਾਗ ਨੇ ਜਾਂਚ ਤੋਂ ਬਾਅਦ ਫਾਰਮ ਹਾਊਸ ਦੇ ਕੇਅਰ ਟੇਕਰ ਤੋਂ 88,840 ਰੁਪਏ ਜੁਰਮਾਨਾ ਵਸੂਲਿਆ ਹੈ। ਨਾਲ ਹੀ ਇਕ ਦਰੱਖਤ ਦੇ ਬਦਲੇ 'ਚ 10 ਬੂਟੇ ਲਗਾਉਣ ਦਾ ਹੁਕਮ ਦਿੱਤਾ ਹੈ। ਜੰਗਲ ਵਿਭਾਗ ਨੂੰ 20 ਜੂਨ ਨੂੰ ਸੂਚਨਾ ਮਿਲੀ ਸੀ ਕਿ ਪ੍ਰਸਿੱਧ ਗਾਇਕ ਦਲੇਰ ਮਹਿੰਦੀ ਦੇ ਫਾਰਮ ਹਾਊਸ 'ਚ ਕਾਫੀ ਵੱਡੀ ਗਿਣਤੀ 'ਚ ਬਿਨ੍ਹਾਂ ਆਗਿਆ ਦੇ ਦਰੱਖਤ ਕੱਟ ਦਿੱਤੇ ਗਏ ਹਨ।
Daler Mehndi
ਅਧਿਕਾਰੀਆਂ ਨੇ ਉਸੇ ਦਿਨ ਟੀਮ ਬਣਾ ਕੇ ਮੌਕੇ 'ਤੇ ਭੇਜੀ। ਫਾਰਮ ਹਾਊਸ 'ਚ ਕਈ ਦਰੱਖਤ ਕੱਟੇ ਗਏ ਸਨ, ਜਿਸ ਤੋਂ ਬਾਅਦ ਵਿਭਾਗ ਨੇ ਜੁਰਮਾਨੇ ਦੀ ਰਾਸ਼ੀ ਤੈਅ ਕਰ ਦਿੱਤੀ। 21 ਜੂਨ ਨੂੰ ਰਾਸ਼ੀ ਵਸੂਲੀ ਗਈ ਅਤੇ ਨਾਲ ਹੀ ਇਕ ਦਰੱਖਤ ਦੇ ਬਦਲੇ ਘੱਟ ਤੋਂ ਘੱਟ 10 ਬੂਟੇ ਲਗਾਉਣ ਦਾ ਹੁਕਮ ਦਿੱਤਾ। ਬੂਟੇ ਲਗਾਉਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉੱਧਰ ਫਾਰਮ ਹਾਊਸ ਦੇ ਕਰਮਚਾਰੀ ਵੈਜਨਾਥ ਦਾ ਕਹਿਣਾ ਹੈ ਕਿ ਸਾਹਿਬ (ਦਲੇਰ ਮਹਿੰਦੀ) ਨੂੰ ਇਸ ਵਾਰ ਮਾਨਸੂਨ ਦੌਰਾਨ ਵੱਖ-ਵੱਖ ਪ੍ਰਕਾਰ ਦੇ 10 ਹਜ਼ਾਰ ਬੂਟੇ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਲਈ ਜੇ. ਸੀ. ਬੀ. ਨਾਲ ਖੱਡਿਆਂ ਦੀ ਖੋਦਾਈ ਕੀਤੀ ਜਾ ਰਹੀ ਸੀ।
Daler Mehndiਦਿਹਾੜੀ ਜ਼ਿਆਦਾ ਬਣਾਉਣ ਦੇ ਚੱਕਰ 'ਚ ਜੇ. ਸੀ. ਬੀ. ਚਾਲਕ ਨੇ ਕੁਝ ਪੁਰਾਣੇ ਦਰੱਖਤ ਕੱਟ ਦਿੱਤੇ। ਦਲੇਰ ਮਹਿੰਦੀ ਹਰਿਆਲੀ ਨੂੰ ਪਸੰਦ ਕਰਦੇ ਹਨ। ਉਹ ਚਾਹੁੰਦੇ ਹਨ ਕਿ ਫਾਰਮ ਹਾਊਸ 'ਚ ਵੱਖ-ਵੱਖ ਪ੍ਰਕਾਰ ਦੇ ਵੱਡੀ ਗਿਣਤੀ 'ਚ ਬੂਟੇ ਲਗਾਏ ਜਾਣ। ਫਾਰਮ ਹਾਊਸ 'ਚ ਕਾਫੀ ਗਿਣਤੀ 'ਚ ਵਲਾਇਤੀ ਬਬੂਲ ਦੇ ਦਰੱਖਤ ਹਨ। ਉਨ੍ਹਾਂ 'ਚੋਂ 196 ਦਰੱਖਤ ਕੱਟ ਦਿੱਤੇ ਗਏ। ਬਿਨਾਂ ਆਗਿਆ 'ਦੇ ਕਿਤੇ ਵੀ ਦਰੱਖਤ ਕੱਟਣ 'ਤੇ ਪਾਬੰਦੀ ਹੈ। ਦਰੱਖਤ ਕੱਟਣ ਦੀ ਸੂਚਨਾ 'ਤੇ ਵਿਭਾਗ ਨੇ ਕਾਰਵਾਈ ਕਰਦੇ ਹੋਏ ਜੁਰਮਾਨਾ ਵਸੂਲਿਆ ਹੈ।