
ਸਿੱਧੂ ਦੇ ਪਿਤਾ ਦੀ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋ ਰਹੀ ਹੈ। dai
ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਫੈਨਾਂ ਵੱਲੋਂ ਆਪਣੇ ਸਰੀਰਾਂ ਤੇ ਸਿੱਧੂ ਦੇ ਟੈਟੂ ਬਣਵਾਏ ਜਾ ਰਹੇ ਹਨ। ਇਸ ਗਿਣਤੀ ਵਿੱਚ ਹੁਣ ਉਹਨਾਂ ਦੇ ਪਿਤਾ ਬਲਕੌਰ ਸਿੰਘ ਦਾ ਨਾਮ ਵੀ ਜੁੜ ਗਿਆ ਹੈ, ਜਿਹਨਾਂ ਨੇ ਆਪਣੇ ਬੇਟੇ ਦੀ ਯਾਦ ਵਿੱਚ ਆਪਣੀ ਸੱਜੀ ਬਾਂਹ ਤੇ ਸਿੱਧੂ ਮੂਸੇਵਾਲਾ ਦਾ ਟੈਟੂ ਬਣਵਾਇਆ ਹੈ।
Sidhu Moose Wala's Father
ਜਿਸ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਸਿੱਧੂ ਮੂਸੇ ਵਾਲਾ ਦੇ ਪਿਤਾ ਆਪਣੇ ਪੁੱਤ ਦਾ ਟੈਟੂ ਬਣਵਾਉਂਦੇ ਨਜ਼ਰ ਆ ਰਹੇ ਹਨ।
ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਆਪਣੇ ਪੁੱਤ ਦੀ ਉਸ ਤਸਵੀਰ ਦਾ ਟੈਟੂ ਬਣਵਾ ਰਹੇ ਹਨ, ਜੋ ਸਿੱਧੂ ਮੂਸੇ ਵਾਲਾ ਦੇ ਇੰਸਟਾਗ੍ਰਾਮ ਪੇਜ ’ਤੇ ਇਸੇ ਸਾਲ 10 ਮਈ ਨੂੰ ਪੋਸਟ ਕੀਤੀ ਗਈ ਸੀ। ਸਿੱਧੂ ਦੇ ਪਿਤਾ ਦੀ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋ ਰਹੀ ਹੈ।