
ਹੁਣ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਪੀੜ੍ਹਤਾਂ ਦੇ ਸੇਵਾ ‘ਚ ਲੱਗੇ ਹੋਏ ਨਜ਼ਰ ਆਏ ਹਨ।
ਜਲੰਧਰ: ਹਰ ਰੋਜ਼ ਹੀ ਕਿਸੇ ਨਾ ਕਿਸੇ ਗਾਇਕ ਅਤੇ ਕਲਾਕਾਰ ਦੀਆਂ ਤਸਵੀਰਾਂ ਹੜ੍ਹ ਪੀੜ੍ਹਤਾਂ ਦੀ ਮਦਦ ਕਰਦੇ ਸਾਹਮਣੇ ਆ ਰਹੀਆਂ ਹਨ। ਜਿੱਥੇ ਵੀ ਕੋਈ ਮੁਸੀਬਤ ‘ਚ ਹੁੰਦਾ ਹੈ ਤਾਂ ਪੰਜਾਬੀ ਉੱਥੇ ਜ਼ਰੂਰ ਪਹੁੰਚਦੇ ਹਨ। ਪਰ ਹੁਣ ਪੰਜਾਬ ਖੁਦ ਆਪ ਪਾਣੀ ਦੀ ਮਾਰ ਝੱਲ ਰਿਹਾ ਹੈ ਤਾਂ ਹਰ ਕੋਈ ਵੱਧ ਚੜ੍ਹ ਕੇ ਅੱਗੇ ਆ ਰਿਹਾ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਮਦਦ ਭੇਜੀ ਜਾ ਰਹੀ ਹੈ। ਪੰਜਾਬੀ ਇੰਡਸਟਰੀ ਵੀ ਪਿੱਛੇ ਨਹੀਂ ਹੈ।
ਹੁਣ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਪੀੜ੍ਹਤਾਂ ਦੇ ਸੇਵਾ ‘ਚ ਲੱਗੇ ਹੋਏ ਨਜ਼ਰ ਆਏ ਹਨ। ਜੀ ਹਾਂ ਆਪਣੀ ਬੇਬਾਕ ਰਾਏ ਦਰਸ਼ਕਾਂ ਅੱਗੇ ਰੱਖਣ ਵਾਲੇ ਰੇਸ਼ਮ ਸਿੰਘ ਅਨਮੋਲ ਪਿੰਡਾਂ ‘ਚ ਬਿਸਤਰੇ ਵੰਡਦੇ ਨਜ਼ਰ ਆ ਰਹੇ ਹਨ। ਉਹਨਾਂ ਨੇ ਇਹ ਵੀਡੀਉ ਸਾਂਝੀ ਕਰ ਕੇ ਲਿਖਿਆ ਹੈ ਕਿ ਕਈ ਦਿਨਾਂ ਤੋਂ ਉਹਨਾਂ ਦੀ ਟੀਮ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਰੂਪ ਨਗਰ ਸੇਵਾ ਵਿਚ ਲੱਗੀ ਹੋਈ ਹੈ। ਪਹਿਲਾਂ ਰੈਸਕਿਊ ਅਪਰੇਸ਼ਨ, ਫਿਰ ਲੰਗਰ, ਬੱਚਿਆਂ ਲਈ ਸਕੂਲ ਬੈਗ ਅਤੇ ਅੱਜ ਬਿਸਤਰੇ ਵੰਡ ਰਹੇ ਹਨ।
ਜਿਸ ਕਿਸੇ ਕੋਲੋਂ ਜਿੰਨੀ ਮਦਦ ਹੋ ਸਕਦੀ ਹੈ ਕਰੋ। ਇਸ ਤੋਂ ਇਲਾਵਾ ਆਰ ਨੇਤ ਨੇ ਵੀ ਅਪਣੀ ਕਲਮ ਰਾਹੀਂ ਪੰਜਾਬ ਦੇ ਮੌਜੂਦਾਂ ਹਾਲਾਤਾਂ ਨੂੰ ਬਿਆਨ ਕੀਤਾ ਹੈ। ਉਨ੍ਹਾਂ ਨੇ ਹੜ੍ਹਾਂ ਦੇ ਕਾਰਨ ਫਸਲਾਂ ਦੇ ਹੋਏ ਨੁਕਸਾਨ ਨੂੰ ਵੀ ਆਪਣੇ ਬੋਲਾਂ ਦੇ ਰਾਹੀਂ ਬਿਆਨ ਕੀਤਾ ਹੈ। ਪੰਜਾਬ ਦੇ ਹੜ੍ਹ ਪੀੜਤਾਂ ਲਈ ਜਿੱਥੇ ਕਈ ਸਮਾਜ ਸੇਵੀ ਸੰਸਥਾਵਾਂ ਕੰਮ ਕਰ ਰਹੀਆਂ ਨੇ ਉੱਥੇ ਹੀ ਪੰਜਾਬੀ ਫ਼ਿਲਮੀ ਜਗਤ ਤੇ ਮਿਊਜ਼ਿਕ ਜਗਤ ਦੇ ਕਈ ਕਲਾਕਾਰਾਂ ਵੱਧ ਚੜ੍ਹ ਕੇ ਵਿੱਤੀ ਤੇ ਮਾਲੀ ਸਹਾਇਤਾ ‘ਚ ਆਪਣਾ ਯੋਗਦਾਨ ਪਾ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।