Rajvir Jawanda News: 'ਫ਼ੇਕ ਪੋਸਟਾਂ ਪਾ ਕੇ ਲੋਕਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ'
Punjabi singer Rajvir Jawanda News: ਪੰਜਾਬੀ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਬੀਤੇ ਦਿਨੀਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਇਸ ਮਗਰੋਂ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਵਿਚਾਲੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ।
photo
ਰਾਜਵੀਰ ਜਵੰਦਾ ਦੀ ਸਿਹਤ 'ਚ ਸੁਧਾਰ ਬਾਰੇ ਕੁਲਵਿੰਦਰ ਬਿੱਲਾ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਵੀਰ ਜਵੰਦਾ ਦੀ ਸਿਹਤ ਵਿਚ ਸੁਧਾਰ ਹੋਇਆ ਹੈ। ਗਾਇਕ ਨੇ ਲੋਕਾਂ ਨੂੰ ਫ਼ੇਕ ਪੋਸਟਾਂ ਪਾ ਕੇ ਲੋਕਾਂ ਨੂੰ ਗੁੰਮਰਾਹ ਨਾ ਕਰਨ ਦੀ ਅਪੀਲ ਕੀਤੀ ਹੈ।
photo
ਇਸ ਦੇ ਨਾਲ ਹੀ ਪੰਜਾਬੀ ਗਾਇਕ ਤਰਸੇਮ ਜੱਸੜ ਨੇ ਦੱਸਿਆ ਕਿ ਸਾਰਿਆਂ ਦੀਆਂ ਅਸੀਸਾਂ ਨਾਲ ਰਾਜਵੀਰ ਕੱਲ੍ਹ ਨਾਲੋਂ ਥੋੜ੍ਹਾ ਰਿਕਵਰ ਹੋਇਆ ਹੈ। ਜੱਸੜ ਨੇ ਝੂਠੀਆਂ ਖ਼ਬਰਾਂ ਨਾ ਫ਼ੈਲਾਉਣ ਦੀ ਅਪੀਲ ਵੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਰਦਾਸ ਦੀ ਤਾਕਤ ਤੋਂ ਉੱਪਰ ਕੁਝ ਨਹੀਂ ਹੁੰਦਾ, ਇਸ ਲਈ ਸਾਰੇ ਰਾਜਵੀਰ ਦੀ ਤੰਦਰੁਸਤੀ ਲਈ ਅਰਦਾਸ ਕਰੋ।
(For more news apart from “Punjabi singer Rajvir Jawanda News, ” stay tuned to Rozana Spokesman.)
