ਪੰਜਾਬੀ ਫ਼ਿਲਮ 'ਫੁੱਫੜ ਜੀ' ਦਾ ਟ੍ਰੇਲਰ ਹੋਇਆ ਰਿਲੀਜ਼ 
Published : Oct 28, 2021, 1:19 pm IST
Updated : Oct 28, 2021, 1:19 pm IST
SHARE ARTICLE
 'Fuffar Ji'  Trailer Out Now
'Fuffar Ji' Trailer Out Now

ਫਿਲਮ 11 ਨਵੰਬਰ ਨੂੰ ਹੋਵੇਗੀ ਰਿਲੀਜ਼

 

ਚੰਡੀਗੜ੍ਹ - ਆਉਣ ਵਾਲੀ ਪੰਜਾਬੀ ਫਿਲਮ ਫੁੱਫੜ ਜੀ ਦੇ ਟ੍ਰੇਲਰ ਨੇ ਪੰਜਾਬੀ ਫਿਲਮ ਪ੍ਰੇਮੀਆਂ ਵਿਚ ਬਹੁਤ ਉਤਸੁਕਤਾ ਪੈਦਾ ਕਰ ਦਿੱਤੀ ਹੈ। ਟ੍ਰੇਲਰ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਫਿਲਮ ਵਿਚ ਬਿੰਨੂ ਢਿੱਲੋਂ ਵੱਡੇ ਫੁੱਫੜ ਦੇ ਰੂਪ ਵਿਚ ਅਤੇ ਡਾਇਮੰਡ ਬੁਆਏ ਗੁਰਨਾਮ ਭੁੱਲਰ ਛੋਟੇ ਫੁੱਫੜ ਦੇ ਰੂਪ ਵਿਚ ਨਜ਼ਰ ਆਉਣਗੇ, ਉਹਨਾਂ ਦੇ ਨਾਲ ਜੈਸਮੀਨ ਬਾਜਵਾ ਅਤੇ ਸਿਧਿਕਾ ਸ਼ਰਮਾ ਮੁੱਖ ਭੂਮਿਕਾਵਾਂ ਵਿਚ ਹਨ। ਇਹ ਕਾਮੇਡੀ ਡਰਾਮਾ ਫਿਲਮ 19ਵੀਂ ਸਦੀ ਦੀ ਕਹਾਣੀ ਪੇਸ਼ ਕਰੇਗੀ ਕਿ ਕਿਵੇਂ ਸਹੁਰੇ ਜਵਾਈ ਨੂੰ ਇੱਜ਼ਤ ਅਤੇ ਵਿਸ਼ੇਸ਼ ਮਾਣ ਦਿੰਦੇ ਸਨ।

fuffad ji

ਟ੍ਰੇਲਰ ਉਜਾਗਰ ਕਰਦਾ ਹੈ ਕਿ 'ਫੁੱਫਡ ਜੀ' ਵਿੱਚ ਕਾਮੇਡੀ, ਡਰਾਮਾ ਅਤੇ ਮਨੋਰੰਜਨ ਦਾ ਸੰਪੂਰਨ ਸੁਮੇਲ ਹੈ, ਜੋ ਇਸਨੂੰ ਇੱਕ ਸੰਪੂਰਣ ਪਰਿਵਾਰਕ ਫਿਲਮ ਬਣਾਉਂਦਾ ਹੈ! 11 ਨਵੰਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ 'ਚ ਜਿੱਥੇ ਤੁਸੀਂ ਵੱਡੇ ਅਤੇ ਛੋਟੇ ਜਵਾਈ 'ਚ ਨਿੱਕੇ ਨਿੱਕੇ ਝਗੜੇ ਦੇਖੋਗੇ, ਉੱਥੇ ਹੀ ਸਹੁਰੇ ਵਾਲੇ ਵੀ ਦੋਹਾਂ ਦੇ ਗੁੱਸੇ ਨੂੰ ਝੱਲਦੇ ਹੋਏ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਅਤੇ ਸਕਰੀਨਪਲੇਅ ਹੀ ਨਹੀਂ, ਫਿਲਮ ਦੇ ਗੀਤ ਵੀ ਦਰਸ਼ਕਾਂ 'ਚ ਖੂਬ ਸੁਰਖੀਆਂ ਬਟੋਰ ਰਹੇ ਹਨ। ਬਲਾਕਬਸਟਰ ਹਿੱਟ ਪੰਜਾਬੀ ਫਿਲਮ ਬੰਬੂਗਾਠ ਦੇਣ ਤੋਂ ਬਾਅਦ, ਨਿਰਦੇਸ਼ਕ ਪੰਕਜ ਬੱਤਰਾ 11 ਨਵੰਬਰ ਨੂੰ 'ਫੁੱਫੜ ਜੀ' ਰਿਲੀਜ਼ ਕਰਨ ਲਈ ਤਿਆਰ ਹਨ, ਜੋ ਕਿ ਬੰਬੂਗਾਠ ਤੋਂ ਅਗਲੇ ਪੱਧਰ 'ਤੇ ਹੋਣ ਜਾ ਰਿਹਾ ਹੈ।

ਬੰਬੂਗਾਠ ਵਿਚ ਅਸੀਂ ਵੱਡੇ 'ਜੀਜੇ' ਅਤੇ ਛੋਟੇ 'ਜੀਜੇ' ਵਿਚਕਾਰ ਸਬੰਧ ਅਤੇ ਹਉਮੈ ਦੀ ਸੰਤੁਸ਼ਟੀ ਲਈ ਉਹਨਾਂ ਦੀ ਲੜਾਈ ਦੇਖੀ। ਹੁਣ ਫੁੱਫੜ ਜੀ ਵਿਚ ਤੁਸੀਂ ਵੱਡੇ 'ਫੁੱਫੜ' ਅਤੇ ਛੋਟੇ 'ਫੁੱਫੜ' ਵਿਚਕਾਰ ਹਉਮੈ ਦੀ ਸੰਤੁਸ਼ਟੀ ਲਈ ਲੜਾਈ ਦੇ ਗਵਾਹ ਹੋਵੋਗੇ। ਫਿਲਮ 'ਫੁੱਫੜ ਜੀ' ਰਾਜੂ ਵਰਮਾ ਦੁਆਰਾ ਲਿਖੀ ਗਈ ਹੈ ਅਤੇ ਪੰਕਜ ਬੱਤਰਾ ਦੁਆਰਾ ਨਿਰਦੇਸ਼ਤ ਹੈ। ਜ਼ੀ ਸਟੂਡੀਓਜ਼ ਅਤੇ ਕੇ ਕੁਮਾਰ ਦੁਆਰਾ ਨਿਰਮਿਤ, ਇਹ ਫਿਲਮ ਜ਼ੀ ਸਟੂਡੀਓਜ਼ ਅਤੇ ਕੇ ਕੁਮਾਰ ਸਟੂਡੀਓਜ਼ ਦੁਆਰਾ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement