
Punjabi Singer: ਹਸਨ ਨੇ ਅਜਿਹੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ
Punjabi Singer: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਕਲੀਆਂ ਦੇ ਬਾਦਸ਼ਾਹ ਅਖਵਾਉਣ ਵਾਲੇ ਕੁਲਦੀਪ ਮਾਣਕ ਦੇ ਦੋਹਤੇ ਹਸਨ ਮਾਣਕ ਊਰਫ ਮਾਣਕ ਖਾਨ ਵੱਲੋਂ ਦੂਜਾ ਵਿਆਹ ਕਰਵਾ ਲੈਣ ਦੀਆਂ ਖ਼ਬਰਾਂ ਸਾਹਿਣੇ ਆ ਰਹੀਆਂ ਹਨ। ਇਸੇ ਚਰਚਾ ਵਿਚਾਲੇ ਬੰਗਾ ਵਿਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਆ ਜਿੱਥੇ ਖੁਦ ਨੂੰ ਹਸਨ ਮਾਣਕ ਦੀ ਪਹਿਲੀ ਪਤਨੀ ਦੱਸ ਰਹੀ ਮਨਦੀਪ ਕੌਰ ਨਾਮੀ ਔਰਤ ਨੇ ਹਸਨ ਮਾਣਕ 'ਤੇ ਦੂਜਾ ਵਿਆਹ ਕਰਵਾਉਣ ਦਾ ਇਲਜ਼ਾਮ ਲਗਾਇਆ ਹੈ। ਮਨਦੀਪ ਦਾ ਕਹਿਣਾ ਹੈ ਕਿ ਉਸ ਨੂੰ ਤਲਾਕ ਦਿੱਤੇ ਬਿਨਾਂ ਹੀ ਹਸਨ ਨੇ ਦੂਜਾ ਵਿਆਹ ਕਰਵਾ ਲਿਆ ਹੈ। ਜਦੋਂਕਿ ਹਸਨ ਨੇ ਅਜਿਹੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ।
ਪਹਿਲੀ ਪਤਨੀ ਮਨਦੀਪ ਕੌਰ ਨੇ ਕਿਹਾ ਹੈ ਕਿ ਹਸਨ ਮਾਣਕ ਅਕਸਰ ਹੀ ਉਸ ਦੇ ਨਾਲ ਕੁੱਟਮਾਰ ਕਰਦਾ ਸੀ। ਹੁਣ ਉਸ ਨੇ 23 ਤਰੀਕ ਨੂੰ ਨਵਾਂ ਸ਼ਹਿਰ ਦੇ ਬੰਗਾਂ ਵਿੱਚ ਇੱਕ ਗੁਰੂ ਘਰ ’ਚ ਯੂਕੇ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਵਿਆਹ ਕਰਵਾ ਲਿਆ ਹੈ। ਜਿਸ ਕਰ ਕੇ ਉਹਨਾਂ ਨੂੰ ਪਤਾ ਲੱਗਿਆ ਹੈ ਤੇ ਹੁਣ ਉਨਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ।
ਇਸ ਤੋਂ ਬਾਅਦ ਪੁਲਿਸ ਨੇ ਹੁਣ ਦੋਵਾਂ ਧਿਰਾਂ ਨੂੰ ਹੀ ਥਾਣੇ ਦੇ ਵਿੱਚ ਸੱਦਿਆ ਹੈ। ਉੱਥੇ ਹੀ ਇਸ ਮੌਕੇ ਤੇ ਜਦੋਂ ਹਸਨ ਮਾਣਕ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਹੈ ਕਿ ਉਹਨਾਂ ਦਾ ਪਰਿਵਾਰ ਦੇ ਵਿੱਚ ਕਲੇਸ਼ ਚੱਲਿਆ ਆ ਰਿਹਾ ਹੈ। ਜਿਸ ਦੇ ਕਾਰਨ ਪੁਲਿਸ ਨੇ ਇੱਥੇ ਬੁਲਾਇਆ ਹੈ। ਜਦੋਂ ਉਹਨਾਂ ਤੋਂ ਦੂਸਰੇ ਵਿਆਹ ਦੀ ਗੱਲ ਪੁੱਛੀ ਤਾਂ ਉਹਨਾਂ ਨੇ ਕਿਹਾ ਕਿ ਇਹ ਉਨਾਂ ਦੇ ਉੱਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ।