
ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ, ਬਾਕੀ ਦੇ ਕਲਾਕਾਰਾਂ ਵਿਚ ਰੋਸ਼ਨ ਪ੍ਰਿੰਸ...
ਜਲੰਧਰ: ਫ਼ਿਲਮ ‘ਵਾਪਸੀ’, ‘ਰੰਗ ਪੰਜਾਬ’ ਅਤੇ ‘ਯਾਰਾ ਵੇ’ ਬਣਾ ਕੇ ਪਰਦੇ ਤੇ ਪੇਸ਼ ਕਰ ਚੁੱਕੇ ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਹੁਣ ਗਿੱਪੀ ਗਰੇਵਾਲ ਅਤੇ ਬਾਲੀਵੁੱਡ ਅਭਿਨੇਤਰੀ ਨੇਹਾ ਸ਼ਰਮਾ, ਜੋ ਕਿ ਪਾਲੀਵੁੱਡ ‘ਚ ਡੈਬਿਊ ਕਰ ਰਹੀ ਹੈ, ਨੂੰ ਲੈ ਕੇ ਨਵੀਂ ਫ਼ਿਲਮ ‘ਇਕ ਸੰਧੂ ਹੁੰਦਾ ਸੀ’ ਚੰਡੀਗੜ ਵਿਖੇ ਸ਼ੁਰੂ ਕਰ ਦਿੱਤੀ ਹੈ।
Punjabi Movie Ik Sandhu Hunda Si
ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ, ਬਾਕੀ ਦੇ ਕਲਾਕਾਰਾਂ ਵਿਚ ਰੋਸ਼ਨ ਪ੍ਰਿੰਸ, ਬੱਬਲ ਰਾਏ, ਹੌਬੀ ਧਾਲੀਵਾਲ, ਆਦਿ ਦੇ ਨਾਮ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਰਾਕੇਸ਼ ਮਹਿਤਾ ਰਾਜਵੀਰ ਜਵੰਦਾ ਨੂੰ ਲੈ ਕੇ ਫ਼ਿਲਮ ‘ਯਮਲਾ’ ਵੀ ਪੂਰੀ ਕਰ ਚੁੱਕੇ ਹਨ, ਜੋ ਕਿ ਅਜੇ ਰਿਲੀਜ਼ ਹੋਣੀ ਹੈ। ਫ਼ਿਲਮ ‘ਅਰਦਾਸ ਕਰਾਂ’ ਦੀ ਸਫਲਤਾ ਦੇ ਤੁਰੰਤ ਬਾਅਦ ਗਿੱਪੀ ਗਰੇਵਾਲ ਬੜੇ ਜੋਸ਼ ਨਾਲ ਇਸ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝ ਗਏ ਹਨ।
Punjabi Movie Ik Sandhu Hunda Si
ਫ਼ਿਲਮ ਦੇ ਰਿਲੀਜ਼ ਹੋਏ ਪੋਸਟਰ ਨੂੰ ਵੇਖ ਕੇ ਲਗ ਰਿਹਾ ਹੈ ਕਿ ਇਹ ਇਕ ਐਕਸ਼ਨ ਮੂਵੀ ਹੋਵੇਗੀ। ਗਿੱਪੀ ਗਰੇਵਾਲ ਦੀ ਇਕ ਹੋਰ ਐਕਸ਼ਨ ਮੂਵੀ ‘ਡਾਕਾ’ ਵੀ 1 ਨਵੰਬਰ ਨੂੰ ਰਿਲੀਜ਼ ਹੋਈ ਹੈ। ਗੋਲਡਨ ਬ੍ਰਿਜ ਫ਼ਿਲਮਸ ਐਂਡ ਐਂਟਰਟੇਨਮੈਂਟ ਲਿਮਿਟਡ ਦੇ ਬੈਨਰ ਹੇਠ ਡਿਸਟ੍ਰੀਬਿਊਟਰ ਓਮ ਜੀ ਗੁਰੱਪ ਵਲੋਂ ਇਹ ਨਵੀਂ ਫ਼ਿਲਮ ‘ਇਕ ਸੰਧੂ ਹੁੰਦਾ ਸੀ’ 2020 ਵਿਚ ਪਰਦਾਪੇਸ਼ ਹੋਵੇਗੀ।
Punjabi Movie Ik Sandhu Hunda Si
ਲੋਹੜੀ ਦੇ ਖਾਸ ਤਿਉਹਾਰ 'ਤੇ ਗਿੱਪੀ ਗਰੇਵਾਲ ਨੇ ਆਪਣੀ ਫਿਲਮ ਦਾ ਟੀਜ਼ਰ ਰਿਲੀਜ਼ ਕਰਕੇ ਆਪਣੇ ਫੈਨਜ਼ ਨੂੰ ਲੋਹੜੀ ਦਾ ਤੋਹਫਾ ਦਿੱਤਾ ਹੈ। ਟੀਜ਼ਰ ਦੇਖਣ ਤੋਂ ਬਾਅਦ ਲੋਕਾਂ 'ਚ ਗਿੱਪੀ ਦੀ ਇਸ ਫਿਲਮ ਨੂੰ ਲੈ ਕੇ ਉਤਸੁਕਤਾ ਹੋਰ ਵੀ ਵਧ ਗਈ ਹੈ। ਹੁਣ ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Punjabi Movie Ik Sandhu Hunda Si
ਦੱਸਣਯੋਗ ਹੈ ਕਿ ਫਿਲਮ 'ਇਕ ਸੰਧੂ ਹੁੰਦਾ ਸੀ' ਨੂੰ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ। ਇਹ ਫਿਲਮ 28 ਫਰਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ 'ਚ ਗਿੱਪੀ ਗਰੇਵਾਲ ਨਾਲ ਨੇਹਾ ਸ਼ਰਮਾ ਨਜ਼ਰ ਆਵੇਗੀ। ਇਸ ਤੋਂ ਇਲਾਵਾ ਫਿਲਮ 'ਚ ਰੌਸ਼ਨ ਪ੍ਰਿੰਸ, ਬੱਬਲ ਰਾਏ ਤੇ ਧੀਰਜ ਕੁਮਾਰ ਵੀ ਨਜ਼ਰ ਆਉਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।