
ਚੱਕ 47 ਮਨਸੂਰਾਂ ਲਾਇਲਪੁਰ 'ਚ ਗਿੱਪੀ ਦਾ ਨਿੱਘਾ ਸਵਾਗਤ
ਇਸਲਾਮਾਬਾਦ(ਬਾਬਰ ਜਲੰਧਰੀ)- ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਇਨੀਂ ਦਿਨੀਂ ਪਾਕਿਸਤਾਨ ਗਏ ਹੋਏ ਹਨ ਜਿਥੇ ਉਨ੍ਹਾਂ ਨੇ ਨਨਕਾਣਾ ਸਾਹਿਬ ਮੱਥਾ ਟੇਕਿਆ, ਨਾਲ ਹੀ ਉਨ੍ਹਾਂ ਨੇ ਆਪਣੇ ਪੁਰਾਣੇ ਪਿੰਡ ਚੱਕ 47 ਮਨਸੂਰਾਂ ਲਾਇਲਪੁਰ ਜਿਥੇ ਕਦੇ ਉਨ੍ਹਾਂ ਦੇ ਬਜ਼ੁਰਗ ਰਿਹਾ ਕਰਦੇ ਸਨ,
File Photo
ਉਥੇ ਵੀ ਫੇਰਾ ਪਾਇਆ ਗਿੱਪੀ ਦੇ ਪਰਿਵਾਰ ਦੇ ਇੱਕ ਪਾਕਿਸਤਾਨੀ ਬਜ਼ੁਰਗ ਦੋਸਤ ਨੇ ਉਨ੍ਹਾਂ ਨੂੰ ਸਾਰਾ ਪਿੰਡ ਘੁਮਾਇਆ ਅਤੇ ਉਨ੍ਹਾਂ ਦਾ ਪੁਰਾਣਾ ਘਰ ਵੀ ਦਿਖਾਇਆ। ਦੱਸ ਦਈਏ ਕਿ ਇਸ ਮੌਕੇ ਗਿੱਪੀ ਦੇ ਨਾਲ ਉਨ੍ਹਾਂ ਦੇ ਭਰਾ ਸਿੱਪੀ ਗਰੇਵਾਲ ਵੀ ਮੌਜੂਦ ਸਨ।
File Photo
ਜਿਥੇ ਪੂਰੇ ਸੁਰੱਖਿਆ ਪ੍ਰਬੰਧ ਹੇਠ ਗਿੱਪੀ ਨੂੰ ਉਨ੍ਹਾਂ ਦੇ ਪੁਰਾਣੇ ਪਿੰਡ ਦਾ ਗੇੜਾ ਲਗਵਾਇਆ ਗਿਆ। ਪਿੰਡ ਦੇ ਲੋਕਾਂ ਵਲੋਂ ਗਿਪੀ ਦਾ ਨਿੱਘਾ ਸਵਾਗਤ ਕੀਤਾ ਗਿਆ। ਸੈਲਫੀਆਂ ਲੈਣ ਲਈ ਗਿੱਪੀ ਦੇ ਆਲੇ ਦੁਆਲੇ ਉਨ੍ਹਾਂ ਦੇ ਫੈਨਜ਼ ਦੀ ਭੀੜ ਇਕਠੀ ਹੋ ਗਈ
File Photo
ਜੋ ਕਿ ਵੀਡੀਓ ਵਿਚ ਸਾਫ ਨਜ਼ਰ ਆ ਰਹੀ ਹੈ। ਇਸ ਮੌਕੇ ਗਿੱਪੀ ਗਰੇਵਾਲ ਆਪਣੇ ਕਈ ਹੋਰ ਵੀ ਪਾਕਿਸਤਾਨੀ ਦੋਸਤਾਂ ਨੂੰ ਮਿਲੇ ਅਤੇ ਉਨ੍ਹਾਂ ਕਿਹਾ ਕਿ ਇਹ ਬਹੁਤ ਕੀਮਤੀ ਅਤੇ ਭਾਵੁਕ ਪਲ ਹਨ ਹੁਣ ਗਿੱਪੀ ਨੇ ਪਾਕਿਸਤਾਨ ਦੀ ਧਰਤੀ ਤੇ ਫਿਲਮ ਸ਼ੂਟ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ ਹੈ ਹੁਣ ਦੇਖਣਾ ਇਹ ਹੈ ਕਿ ਗਿੱਪੀ ਆਪਣੇ ਇਹ ਅਰਮਾਨ ਕਦੋਂ ਪੂਰੇ ਕਰ ਸਕਣਗੇ।
انڈین اداکار اور گلوکار گپی گریوال دورہ پاکستان کے دوران اپنے آبائی گاؤں بھی گئے۔ مزید تفصیلات کے لیے وزٹ کریں۔https://t.co/Z58Gf7YaM0@GippyGrewal #GippyGarewal #Pakistan #gurdwaranankanasahib #Faislabad pic.twitter.com/c7rOgmFY1v
— Urdu News (@UrduNewsCom) January 22, 2020