
ਪੰਜਾਬੀ ਸਿਨਮਾ ਦੇ ਜਾਨੇ -ਮਾਨੇ ਅਦਾਕਾਰ ਬੀਨੂ ਢਿੱਲੋਂ ਨੂੰ ਅੱਜ ਕੌਣ ਨਹੀਂ ਜਾਂਣਦਾ। ਬੀਨੂ ਢਿੱਲੋਂ ਹਰ ਪੰਜਾਬੀ ਫ਼ਿਲਮਾਂ ਦਾ ਐਸਾ ਚੇਹਰਾ ਬਣ ਗਏ ਹਨ ਕਿ ਉਹਨਾਂ ਤੋਂ ...
ਪੰਜਾਬੀ ਸਿਨਮਾ ਦੇ ਜਾਨੇ -ਮਾਨੇ ਅਦਾਕਾਰ ਬੀਨੂ ਢਿੱਲੋਂ ਨੂੰ ਅੱਜ ਕੌਣ ਨਹੀਂ ਜਾਂਣਦਾ। ਬੀਨੂ ਢਿੱਲੋਂ ਹਰ ਪੰਜਾਬੀ ਫ਼ਿਲਮਾਂ ਦਾ ਐਸਾ ਚੇਹਰਾ ਬਣ ਗਏ ਹਨ ਕਿ ਉਹਨਾਂ ਤੋਂ ਬਿਨਾਂ ਫ਼ਿਲਮ ਅਧੂਰੀ ਜਿਹੀ ਲੱਗਦੀ ਹੈ। ਪਾਲੀਵੁਡ ਦਾ ‘ਕਾਮੇਡੀ ਕਿੰਗ’ ਅੱਜ ਮਨਾ ਰਿਹੈ ਆਪਣਾ ਜਨਮਦਿਨ। ਬੀਨੂ ਢਿੱਲੋਂ ਦਾ ਜਨਮ 29 ਅਗਸਤ 1975 ਨੂੰ ਧੂਰੀ, ਸੰਗਰੂਰ, ਪੰਜਾਬ (ਭਾਰਤ) ‘ਚ ਹੋਇਆ ਹੈ। ਇਹ ਪੰਜਾਬੀ ਫ਼ਿਲਮਾ ਵਿਚ ਕਾਮੇਡੀਅਨ ਵਜੋਂ ਜਾਣੇ ਜਾਂਦੇ ਹਨ। ਬੀਨੂ ਢਿੱਲੋਂ, ਪੰਜਾਬ ਦੇ ਸੰਗਰੂਰ ਜਿਲੇ ਦੇ ਇਕ ਛੋਟੇ ਜਿਹੇ ਪਿੰਡ ਧੁਰੀ ਤੋਂ ਹਨ, ਜਿੱਥੇ ਉਹਨਾਂ ਨੇ ਆਪਣੀ ਸਿੱਖਿਆ “ਸਰਵਹਿਤਕਾਰੀ ਵਿੱਦਿਆ ਮੰਦਿਰ ਸਕੂਲ ਧੁਰੀ” ਤੋਂ ਹਾਸਲ ਕੀਤੀ।
Binnu Dhillon
ਬੀਨੂੰ ਢਿੱਲੋਂ ਨੇ ਆਪਣੀ ਮਾਸਟਰ ਡਿਗਰੀ ਥੀਏਟਰ ਐਂਡ ਟੈਲੀਵਿਜ਼ਨ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1994 ‘ਚ ਕੀਤੀ। ਬੀਨੂ ਢਿੱਲੋਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਭੰਗੜੇ ਦੀ ਪੇਸ਼ਕਾਰੀ ਰਾਹੀਂ ਕੀਤੀ ਅਤੇ ਆਪਣੀ ਅਦਾਕਾਰੀ ਦੇ ਖੇਤਰ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਉਹਨਾਂ ਨੂੰ ਭਾਰਤੀ ਮੇਲੇ ਵਿੱਚ ਜਰਮਨ ਅਤੇ ਯੂ.ਕੇ ਵਿੱਚ ਪੇਸ਼ਕਾਰੀ ਕਰਨ ਦਾ ਅਵਸਰ ਮਿਲਿਆ। ਯੂਨੀਵਰਸਿਟੀ ਵਿੱਚ ਪੜਦਿਆ ਹੀ ਉਹਨਾਂ ਨੇ ਨਾਟਕਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬੀਨੂੰ ਢਿੱਲੋਂ ਨੇ ਪਾਲੀਵੁਡ ਇੰਡਸਟਰੀ ‘ਚ ਬਹੁਤ ਹੀ ਪ੍ਰਸਿੱਧੀ ਹਾਸਿਲ ਕੀਤੀ ਹੈ।
Happy birthday #BinnuDhillonhttps://t.co/kum4uytbMP
— ETimes (@etimes) August 29, 2018
ਪਾਲੀਵੁਡ ‘ਚ ਪ੍ਰਸਿੱਧੀ ਖੱਟਣ ਤੋਂ ਬਾਅਦ ਬੀਨੂੰ ਢਿੱਲੋਂ ਨੇ ਬਾਲੀਵੁਡ ‘ਚ ਫਿਲਮ ‘ਯਮਲਾ ਪਗਲਾ ਦਿਵਾਨਾ ਫਿਰ ਸੇ’ ‘ਚ ਕੰਮ ਕੀਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬੀਨੂੰ ਢਿੱਲੋਂ ਨੇ ਫਿਲਮ ਜਗਤ ‘ਚ ਬਹੁਤ ਪ੍ਰਸਿੱਧੀ ਹਾਸਿਲ ਕੀਤੀ ਹੈ। ਬੀਨੂੰ ਢਿੱਲੋਂ ਇਸ ਸਮੇਂ ਪੰਜਾਬੀ ਸਿਨੇਮਾ ਦਾ ਇੱਕ ਪੂਰੀ ਤਰ੍ਹਾਂ ਤਰਾਸ਼ਿਆ ਹੋਇਆ ਹੀਰਾ ਬਣ ਚੁੱਕਿਆ ਹੈ ਅਤੇ ਇਹ ਵੀ ਉਹਨਾਂ ਦੀ ਕਲਾ ਦਾ ਹੀ ਕਮਾਲ ਹੈ ਕਿ ਬੀਨੂੰ ਤੋਂ ਬਿਨ੍ਹਾਂ ਪੰਜਾਬੀ ਫਿਲਮ ਇੰਡਸਟਰੀ ਆਪਣੇ ਆਪ ਵਿੱਚ ਮੁਕੰਮਲ ਦਿਖਾਈ ਨਹੀਂ ਦਿੰਦੀ। ਕੈਰੀ ਆਨ ਜੱਟਾ, ਮੁੰਡੇ ਯੂ.ਕੇ. ਦੇ, ਸਿੰਘ ਵਰਸਿਜ ਕੌਰ ਅਤੇ ਕਈ ਹੋਰ ਵਧੀਆਂ ਤੇ ਅਨੇਕਾਂ ਫਿਲਮਾਂ ਦੀ ਬਦੌਲਤ ਆਪਣਾ ਸਿੱਕਾ ਜਮ੍ਹਾ ਚੁੱਕੇ ਬੀਨੂੰ ਢਿੱਲੋਂ ਅੱਜ ਆਪਣਾ ਜਨਮਦਿਨ ਮਨ੍ਹਾ ਰਹੇ ਹਨ।
Binnu Dhillon
ਬੀਨੂੰ ਢਿੱਲੋਂ ਇਸ ਸਮੇਂ ਕਈ ਫਿਲਮਾਂ ਦੀ ਸ਼ੂਟਿੰਗ ਕਰ ਚੁੱਕੇ ਹਨ ਅਤੇ ਕਈ ਉਹਨਾਂ ਨੇ ਸਾਈਨ ਕੀਤੀਆਂ ਹੋਈਆਂ ਹਨ। ਜਾਣਕਾਰੀ ਮੁਤਾਬਿਕ ਸਾਊਥ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਕਾਜਲ ਅਗਰਵਾਲ ਜਲਦੀ ਹੀ ਪੰਜਾਬੀ ਫਿਲਮ ਇੰਡਸਟਰੀ ‘ਚ ਡੈਬਿਊ ਮਤਲਬ ਕਿ ਐਂਟਰੀ ਕਰਨ ਜਾ ਰਹੀ ਹੈ। ਇਕ ਇੰਟਰਵਿਊ ਦੌਰਾਨ ਕਾਜਲ ਅਗਰਵਾਲ ਨੇ ਕਿਹਾ ਸੀ ਕਿ ਉਹਨਾਂ ਨੇ ਇਕ ਪੰਜਾਬੀ ਫਿਲਮ ਸਾਈਨ ਕੀਤੀ ਹੈ, ਜਿਸ ਦਾ ਨਾਂਅ ‘ਕਾਲਾ ਸ਼ਾਹ ਕਾਲਾ’ ਹੈ। ਇਸ ਫਿਲਮ ਦੀ ਸ਼ੂਟਿੰਗ ਜਲਦ ਸ਼ੁਰੂ ਹੋਣ ਵਾਲੀ ਹੈ। ਕਾਜਲ ਪੰਜਾਬੀ ਇੰਡਸਟਰੀ ‘ਚ ਪੰਜਾਬੀ ਫਿਲਮਫੇਅਰ 2018 ਦੇ ਬੈਸਟ ਅਦਾਕਾਰ ਐਵਾਰਡ ਨਾਲ ਸਨਮਾਨਿਤ ਕੀਤੇ ਗਏ ਬੀਨੂੰ ਢਿੱਲੋਂ ਦੇ ਆਪੋਜ਼ਿਟ ਨਜ਼ਰ ਆਵੇਗੀ।