
ਬੀਨੂੰ ਢਿੱਲੋਂ ਪੰਜਾਬੀ ਫ਼ਿਲਮਾਂ ਦਾ ਅਜਿਹਾ ਚੇਹਰਾ ਬਣ ਗਏ ਹਨ ਕਿ ਉਹਨਾਂ ਤੋਂ ਬਿਨ੍ਹਾਂ ਫ਼ਿਲਮ ਅਧੂਰੀ ਜਿਹੀ ਲੱਗਦੀ ਹੈ।
ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਪ੍ਰਸਿੱਧ ਅਦਾਕਾਰ ਬੀਨੂੰ ਢਿੱਲੋਂ ਨੂੰ ਅੱਜ ਕੌਣ ਨਹੀਂ ਜਾਣਦਾ। ਬੀਨੂੰ ਢਿੱਲੋਂ ਪੰਜਾਬੀ ਫ਼ਿਲਮਾਂ ਦਾ ਅਜਿਹਾ ਚੇਹਰਾ ਬਣ ਗਏ ਹਨ ਕਿ ਉਹਨਾਂ ਤੋਂ ਬਿਨ੍ਹਾਂ ਫ਼ਿਲਮ ਅਧੂਰੀ ਜਿਹੀ ਲੱਗਦੀ ਹੈ। ਪਾਲੀਵੁੱਡ ਦੇ ‘ਕਾਮੇਡੀ ਕਿੰਗ’ ਅੱਜ ਅਪਣਾ ਜਨਮਦਿਨ ਮਨਾ ਰਹੇ ਹਨ। ਬੀਨੂੰ ਢਿੱਲੋਂ ਦਾ ਜਨਮ 29 ਅਗਸਤ 1975 ਨੂੰ ਧੂਰੀ, ਜ਼ਿਲ੍ਹਾ ਸੰਗਰੂਰ, ਪੰਜਾਬ (ਭਾਰਤ) ‘ਚ ਹੋਇਆ ਹੈ।
Binnu Dhillon
ਬੀਨੂੰ ਢਿੱਲੋਂ ਦਾ ਪੂਰਾ ਨਾਮ ਵਰਿੰਦਰ ਸਿੰਘ ਢਿੱਲੋਂ ਹੈ। ਉਹਨਾਂ ਨੇ ਅਪਣੀ ਸਿੱਖਿਆ “ਸਰਵਹਿਤਕਾਰੀ ਵਿੱਦਿਆ ਮੰਦਿਰ ਸਕੂਲ ਧੁਰੀ” ਤੋਂ ਹਾਸਲ ਕੀਤੀ। ਬੀਨੂੰ ਢਿੱਲੋਂ ਨੇ ਥੀਏਟਰ ਐਂਡ ਟੈਲੀਵਿਜ਼ਨ ਵਿਚ ਅਪਣੀ ਮਾਸਟਰ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1994 ‘ਚ ਹਾਸਲ ਕੀਤੀ।
Binnu Dhillon
ਬੀਨੂੰ ਢਿੱਲੋਂ ਨੇ ਅਪਣੇ ਕੈਰੀਅਰ ਦੀ ਸ਼ੁਰੂਆਤ ਭੰਗੜੇ ਦੀ ਪੇਸ਼ਕਾਰੀ ਰਾਹੀਂ ਕੀਤੀ ਅਤੇ ਅਦਾਕਾਰੀ ਦੇ ਖੇਤਰ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਉਹਨਾਂ ਨੂੰ ਭਾਰਤੀ ਮੇਲੇ ਵਿਚ ਜਰਮਨ ਅਤੇ ਯੂ.ਕੇ ਵਿਚ ਪੇਸ਼ਕਾਰੀ ਕਰਨ ਦਾ ਅਵਸਰ ਮਿਲਿਆ। ਯੂਨੀਵਰਸਿਟੀ ਵਿਚ ਪੜ੍ਹਦਿਆਂ ਹੀ ਉਹਨਾਂ ਨੇ ਨਾਟਕਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਦੱਸ ਦਈਏ ਕਿ ਬੀਨੂੰ ਢਿੱਲੋਂ ਨੇ ਪਾਲੀਵੁੱਡ ਇੰਡਸਟਰੀ ‘ਚ ਬਹੁਤ ਹੀ ਪ੍ਰਸਿੱਧੀ ਹਾਸਿਲ ਕੀਤੀ ਹੈ।
Binnu Dhillon and Kulraj Randhava
ਪਾਲੀਵੁਡ ‘ਚ ਪ੍ਰਸਿੱਧੀ ਖੱਟਣ ਤੋਂ ਬਾਅਦ ਬੀਨੂੰ ਢਿੱਲੋਂ ਨੇ ਬਾਲੀਵੁੱਡ ‘ਚ ਫਿਲਮ ‘ਯਮਲਾ ਪਗਲਾ ਦਿਵਾਨਾ ਫਿਰ ਸੇ’ ‘ਚ ਕੰਮ ਕੀਤਾ ਹੈ। ਬੀਨੂੰ ਢਿੱਲੋਂ ਇਸ ਸਮੇਂ ਪੰਜਾਬੀ ਸਿਨੇਮਾ ਦਾ ਇਕ ਪੂਰੀ ਤਰ੍ਹਾਂ ਤਰਾਸ਼ਿਆ ਹੋਇਆ ਹੀਰਾ ਬਣ ਚੁੱਕਿਆ ਹੈ ਅਤੇ ਇਹ ਵੀ ਉਹਨਾਂ ਦੀ ਕਲਾ ਦਾ ਹੀ ਕਮਾਲ ਹੈ ਕਿ ਬੀਨੂੰ ਤੋਂ ਬਿਨ੍ਹਾਂ ਪੰਜਾਬੀ ਫਿਲਮ ਇੰਡਸਟਰੀ ਅਪਣੇ ਆਪ ਵਿਚ ਮੁਕੰਮਲ ਦਿਖਾਈ ਨਹੀਂ ਦਿੰਦੀ।
Binnu Dhillon, Sargun Mehta
ਕੈਰੀ ਆਨ ਜੱਟਾ, ਮੁੰਡੇ ਯੂ.ਕੇ. ਦੇ, ਸਿੰਘ ਵਰਸਿਜ਼ ਕੌਰ, ਕਾਲਾ ਸ਼ਾਹ ਕਾਲਾ, ਝੱਲੇ, ਅੰਗਰੇਜ਼, ਨੌਕਰ ਵਹੁਟੀ ਦਾ, ਦੁੱਲਾ ਭੱਟੀ, ਚੰਨੋ ਅਤੇ ਕਈ ਹੋਰ ਵਧੀਆਂ ਤੇ ਅਨੇਕਾਂ ਫਿਲਮਾਂ ਦੀ ਬਦੌਲਤ ਅਪਣਾ ਸਿੱਕਾ ਜਮ੍ਹਾ ਚੁੱਕੇ ਬੀਨੂੰ ਢਿੱਲੋਂ ‘ਤੇ ਅੱਜ ਹਰ ਪੰਜਾਬੀ ਨੂੰ ਮਾਣ ਹੈ।