
ਆਸਟ੍ਰੇਲੀਆ ਦੇ ਇਕ ਸ਼ੋਅ ਦੌਰਾਨ ਗਾਣੇ ਵਿਚ ਮਾਈ ਭਾਗੋ ਦਾ ਨਾਂਅ ਫਿਰ ਤੋਂ ਲੈਣ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਸਿੱਧੂ ਮੂਸੇਵਾਲੇ ਨੇ ਫਿਰ
ਚੰਡੀਗੜ੍ਹ : ਆਸਟ੍ਰੇਲੀਆ ਦੇ ਇਕ ਸ਼ੋਅ ਦੌਰਾਨ ਗਾਣੇ ਵਿਚ ਮਾਈ ਭਾਗੋ ਦਾ ਨਾਂਅ ਫਿਰ ਤੋਂ ਲੈਣ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਸਿੱਧੂ ਮੂਸੇਵਾਲੇ ਨੇ ਫਿਰ ਇਕ ਵੀਡੀਓ ਜਾਰੀ ਕਰਕੇ ਸਫ਼ਾਈ ਦਿੰਦਿਆਂ ਆਖਿਆ ਹੈ ਕਿ ਉਸ ਨੇ ਗਾਣਾ ਨਹੀਂ ਗਾਇਆ ਬਲਕਿ ਗਾਣਾ ਡੀਜੇ 'ਤੇ ਵੱਜਿਆ ਸੀ। ਇਸ ਤੋਂ ਇਲਾਵਾ ਉਸ ਨੇ ਮੀਡੀਆ 'ਤੇ ਇਲਜ਼ਾਮ ਲਗਾਉਂਦਿਆਂ ਆਖਿਆ ਕਿ ਉਸ ਦੇ ਦੋ ਵੱਖੋ ਵੱਖਰੇ ਸ਼ੋਅ ਦੀਆਂ ਵੀਡੀਓ ਜੋੜ ਕੇ ਵਿਵਾਦ ਵਧਾਇਆ ਜਾ ਰਿਹਾ ਹੈ।
Sidhu Moose Wala
ਹਾਲਾਂਕਿ ਉਸ ਨੇ ਵਿਰੋਧ ਕਰਨ ਵਾਲਿਆਂ ਨੂੰ ਗ਼ਲਤ ਸ਼ਬਦਾਵਲੀ ਬੋਲਣ ਦੀ ਗੱਲ ਸਵੀਕਾਰੀ। ਸਿੱਧੂ ਮੂਸੇਵਾਲੇ ਨੇ ਭਾਵੇਂ ਆਸਟ੍ਰੇਲੀਆ ਦੇ ਸ਼ੋਅ ਵਿਚ ਮਾਈ ਭਾਗੋ ਵਾਲਾ ਗਾਣਾ ਦੁਬਾਰਾ ਗਾਉਣ 'ਤੇ ਆਪਣੀ ਸਫ਼ਾਈ ਪੇਸ਼ ਕਰ ਦਿੱਤੀ ਹੈ ਪਰ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਵੀਡੀਓਜ਼ ਭਾਵੇਂ ਵੱਖੋ ਵੱਖਰੇ ਸ਼ੋਅ ਦੀਆਂ ਹੋ ਸਕਦੀਆਂ ਹਨ।
Sidhu Moose Wala
ਪਰ ਮੂਸੇਵਾਲੇ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਵੱਲੋਂ ਇਹ ਗੱਲ ਕਿਸ ਸੰਦਰਭ ਵਿਚ ਆਖੀ ਗਈ ਸੀ ਕਿ ਉਹ ਕੰਟਰੋਵਰਸੀਆਂ ਅਤੇ ਰੌਲੇ ਰੱਪੇ ਦੀ ਪ੍ਰਵਾਹ ਨਹੀਂ ਕਰਦਾ। ਖ਼ੈਰ ਮੂਸੇਵਾਲੇ ਨੇ ਇਕ ਵਾਰ ਫਿਰ ਤੋਂ ਵੀਡੀਓ ਜਾਰੀ ਕਰਕੇ ਸਫ਼ਾਈ ਪੇਸ਼ ਕਰ ਦਿੱਤੀ ਹੈ। ਦੇਖਣਾ ਹੋਵੇਗਾ ਕਿ ਮੁੜ ਤੋਂ ਭੜਕੀਆਂ ਸਿੱਖ ਜਥੇਬੰਦੀਆਂ ਇਸ ਨੂੰ ਕਿਵੇਂ ਦੇਖਦੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।