
Sukhan Verma Wedding:ਪਰਮੀਸ਼ ਵਰਮਾ ਨੂੰ ਭਰਾ ਦੇ ਵਿਆਹ ਦਾ ਚੜ੍ਹਿਆ ਗੋਡੇ ਗੋਡੇ ਚਾਅ
Parmish Verma brother wedding ceremonies begin: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕਾਂ ਵਿਚੋਂ ਇੱਕ ਹੈ। ਪਰਮੀਸ਼ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ ਪਰ ਇਸ ਵਾਰ ਪਰਮੀਸ਼ ਵਰਮਾ ਦਾ ਭਰਾ ਸੁਖਨ ਵਰਮਾ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਛਾਵੇਂ ਵੀ ਕਿਉਂ ਨਾ, ਗੱਲ ਹੀ ਖੁਸ਼ੀ ਵਾਲੀ ਹੈ। ਦਰਅਸਲ ਸੁਖਨ ਵਰਮਾ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਉਸ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਇਹ ਵੀ ਪੜ੍ਹੋ: Punjab News: ਵੱਖ-ਵੱਖ ਹਾਦਸਿਆਂ ਵਿਚ ਵਾਹਨਾਂ ਦੀ ਟੱਕਰ ਕਾਰਨ 2 ਔਰਤਾਂ ਦੀ ਹੋਈ ਮੌਤ
ਭਰਾ ਦੇ ਵਿਆਹ ਦਾ ਸਭ ਤੋਂ ਵੱਧ ਚਾਅ ਪਰਮੀਸ਼ ਵਰਮਾ ਨੂੰ ਹੈ। ਹੋਵੇ ਵੀ ਕਿਉਂ ਨਾ, ਸੁਖਨ ਆਪਣਾ ਭਰਾ ਪਰਮੀਸ਼ ਦਾ ਲਾਡਲਾ ਹੈ। ਵਾਇਰਲ ਤਸਵੀਰਾਂ ਵਿਚ ਤੁਸੀ ਵੇਖ ਸਕਦੇ ਹੋ ਪਰਮੀਸ਼ ਆਪਣੇ ਛੋਟੇ ਭਰਾ ਨੂੰ ਹਲਦੀ ਲਗਾਉਂਦਾ ਹੋਇਆ ਵਿਖਾਈ ਦੇ ਰਿਹਾ ਹੈ। ਪਰਮੀਸ਼ ਵਰਮਾ ਨੇ ਵੀ ਹਲਦੀ ਸੈਰੇਮਨੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਵੀਡੀਓ 'ਚ ਤੁਸੀ ਵੇਖ ਸਕਦੇ ਹੋ ਪਰਮੀਸ਼ ਆਪਣੇ ਛੋਟੇ ਭਰਾ ਨੂੰ ਹਲਦੀ ਲਗਾਉਂਦੇ ਹੋਏ ਵਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਪੋਸਟ ਕਰਦਿਆਂ ਪਰਮੀਸ਼ ਨੇ ਕੈਪਸ਼ਨ 'ਚ ਲਿਖਿਆ, 'ਵਾਹਿਗੂਰੁ ਮੇਹਰ ਕਰੇ... ਲਵ ਯੂ ਸੁਖਨ... ਵਧਾਈਆਂ...
ਇਹ ਵੀ ਪੜ੍ਹੋ: Gujarat High Court: ਅਜ਼ਾਨ ਲਈ ਲਾਊਡਸਪੀਕਰ ਦੀ ਵਰਤੋਂ 'ਤੇ ਪਾਬੰਦੀ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ
ਜਿਵੇਂ ਹੀ ਪਰਮੀਸ਼ ਵਰਮਾ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਤਾਂ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪਰਮੀਸ਼ ਨੂੰ ਫੈਨਜ਼ ਦੇ ਨਾਲ-ਨਾਲ ਪੰਜਾਬੀ ਕਲਾਕਾਰ ਵੀ ਕੁਮੈਂਟਸ ਕਰਕੇ ਵਧਾਈਆਂ ਦੇ ਰਹੇ ਹਨ।