
ਸਿਮਰਨ ਕੌਰ ਫ਼ਿਲਮਾਂ ਦੇ ਨਾਲ-ਨਾਲ ਮਾਡਲਿੰਗ ਵੀ ਕਰਦੀ ਹੈ।
ਜਲੰਧਰ: ਗੁਰਦਾਸ ਮਾਨ ਦੇ ਪੁੱਤਰ ਗੁਰਿਕ ਮਾਨ ਦੇ ਵਿਆਹ ਦੀਆਂ ਰਸਮਾਂ ਦੀਆਂ ਵੀਡੀਉਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਵਿਆਹ ਦੀਆਂ ਕੁੱਝ ਤਸਵੀਰਾਂ ਅਤੇ ਵੀਡੀਉ ਵਾਇਰਲ ਹੋਈਆਂ ਹਨ ਜਿਸ ਵਿਚ ਗੁਰਦਾਸ ਮਾਨ ਦੇ ਨਾਲ-ਨਾਲ ਉਹਨਾਂ ਦੇ ਪੁੱਤਰ ਗੁਰਿਕ ਮਾਨ ਵੀ ਨਜ਼ਰ ਆ ਰਹੇ ਹਨ।
Photo
ਦਸ ਦਈਏ ਕਿ ਪਿਛਲੇ ਦਿਨੀਂ ਗੁਰਦਾਸ ਮਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਵਿਆਹ ਦਾ ਸੱਦਾ ਦੇਣ ਲਈ ਪਹੁੰਚੇ ਸਨ। ਵਿਆਹ ਵਿਚ ਮੀਕਾ ਸਿੰਘ, ਬਾਦਸ਼ਾਹ ਸਮੇਤ ਕਈ ਹੋਰ ਸਿਤਾਰੇ ਵੀ ਪਹੁੰਚੇ। ਇਸ ਮੌਕੇ ਗੁਰਦਾਸ ਮਾਨ ਨੇ ਵੀ ਅਪਣਾ ਪ੍ਰਸਿੱਧ ਗੀਤ ਸੱਜਣਾ ਵੇ ਸੱਜਣਾ ਗਾਇਆ।
Photo
ਇਸ ਦੇ ਨਾਲ ਹੀ ਸੂਫੀ ਗਾਇਕਾ ਹਰਸ਼ਦੀਪ ਕੌਰ ਵੀ ਪਹੁੰਚੇ ਸਨ ਅਤੇ ਅਪਣੇ ਗੀਤਾਂ ਨਾਲ ਸਾਰਿਆਂ ਦਾ ਦਿਲ ਟੁੰਬਿਆ। ਦਸ ਦਈਏ ਕਿ ਗੁਰਿਕ ਮਾਨ ਨੇ ਪਾਲੀਵੁੱਡ ਤੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਚ ਕੰਮ ਕਰ ਚੁੱਕੀ ਸਿਮਰਨ ਕੌਰ ਮੁੰਡੀ ਦੇ ਨਾਲ ਵਿਆਹ ਕਰਵਾਇਆ ਹੈ।
Photo
ਸਿਮਰਨ ਕੌਰ ਫ਼ਿਲਮਾਂ ਦੇ ਨਾਲ-ਨਾਲ ਮਾਡਲਿੰਗ ਵੀ ਕਰਦੀ ਹੈ। ਗੁਰਿਕ ਤੇ ਸਿਮਰਨ ਦੇ ਵਿਆਹ ਦੀ ਖਾਸ ਗੱਲ ਇਹ ਸੀ ਕਿ ਦੋਵਾਂ ਦੇ ਵਿਆਹ ਚ ਪਿੰਗਲਵਾੜਾ ਆਸ਼ਰਮ ਦੇ ਬੱਚਿਆਂ ਨੂੰ ਵੀ ਸੱਦਿਆ ਗਿਆ ਸੀ ਜਿਹਨਾਂ ਨੇ ਇਸ ਵਿਆਹ ਵਿਚ ਅਪਣੀ ਪਰਫਾਰਮੈਂਸ ਨਾਲ ਸਮਾਂ ਬੰਨਿਆ।
Photo
ਗੁਰਦਾਸ ਮਾਨ ਨੇ ਇਹਨਾਂ ਅਨਾਥ ਅਤੇ ਬੇਸਹਾਰਾ ਬੱਚਿਆਂ ਨੂੰ ਵਿਆਹ ਵਿਚ ਬੁਲਾ ਕੇ ਇਕ ਵੱਖਰੀ ਤੇ ਕਾਬਿਲ-ਏ-ਤਾਰੀਫ਼ ਮਿਸਾਲ ਕਾਇਮ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।