
ਵਿਰੋਧ ਕਰ ਰਹੀਆਂ ਸਿੱਖ ਜਥੇਬੰਦੀਆਂ ਨੇ ਮੰਗ ਕੀਤੀ ਕਿ ਭਗਤ ਪੂਰਨ ਯਾਦਗਾਰੀ...
ਅੰਮ੍ਰਿਤਸਰ: ਅੰਮ੍ਰਿਤਸਰ ਵਿਚ ਸਿੱਖ ਜਥੇਬੰਦੀਆਂ ਵੱਲੋਂ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਕਾਲੇ ਝੰਡੇ ਲੈ ਕੇ ਵਿਰੋਧ ਕੀਤਾ ਗਿਆ। ਦਰਅਸਲ ਗੁਰਦਾਸ ਮਾਨ ਇੱਥੇ ਬੱਸ ਸਟੈਂਡ ਨੇੜੇ ਪਿੰਗਲਵਾੜਾ ਦੇ ਬਾਹਰ ਚੌਂਕ ਵਿਚ ਭਗਤ ਪੂਰਨ ਸਿੰਘ ਯਾਦਗਾਰੀ ਗੇਟ ਦਾ ਉਦਘਾਟਨ ਕਰਨ ਲਈ ਪੁੱਜੇ ਸਨ ਪਰ ਜਿਵੇਂ ਹੀ ਸਿੱਖ ਜਥੇਬੰਦੀਆਂ ਨੂੰ ਗੁਰਦਾਸ ਮਾਨ ਵੱਲੋਂ ਇਸ ਗੇਟ ਦਾ ਉਦਘਾਟਨ ਕੀਤੇ ਜਾਣ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਕਾਲੇ ਝੰਡੇ ਲੈ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
Gurdas Mannਇਸ ਦੌਰਾਨ ਵਿਰੋਧ ਕਰ ਰਹੇ ਸਿੱਖਾਂ ਨੂੰ ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵਿਰੋਧ ਕਰ ਰਹੇ ਸਿੱਖਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਪੁਲਿਸ ਨੇ ਅੱਗੇ ਜਾਣ ਵਾਲੇ ਰਸਤੇ ਨੂੰ ਰੋਕਣ ਲਈ ਬੈਰੀਕੇਡ ਲਗਾ ਦਿੱਤੇ ਅਤੇ ਵਿਰੋਧ ਕਰਨ ਵਾਲਿਆਂ ਨੂੰ ਉਥੇ ਹੀ ਰੋਕ ਦਿੱਤਾ ਗਿਆ।
Gurdas Mannਵਿਰੋਧ ਕਰ ਰਹੀਆਂ ਸਿੱਖ ਜਥੇਬੰਦੀਆਂ ਨੇ ਮੰਗ ਕੀਤੀ ਕਿ ਭਗਤ ਪੂਰਨ ਯਾਦਗਾਰੀ ਗੇਟ ਦਾ ਉਦਘਾਟਨ ਗੁਰਦਾਸ ਮਾਨ ਦੀ ਬਜਾਏ ਕਿਸੇ ਸਿੱਖ ਸਖ਼ਸ਼ੀਅਤ ਤੋਂ ਕਰਵਾਇਆ ਜਾਣਾ ਚਾਹੀਦਾ ਸੀ ਨਾ ਕਿ ਲੱਚਰ ਗੀਤ ਗਾਉਣ ਵਾਲੇ ਕਿਸੇ ਗਾਇਕ ਤੋਂ। ਜਦੋਂ ਪੱਤਰਕਾਰਾਂ ਨੇ ਗੁਰਦਾਸ ਮਾਨ ਨੂੰ ਵਿਰੋਧ ਕਰਨ ਸਬੰਧੀ ਪੁੱਛਿਆ ਤਾਂ ਗੁਰਦਾਸ ਮਾਨ ਨੇ ਕਿਹਾ ਕਿ ਜਿਸ ਨੇ ਵਿਰੋਧ ਕਰਨਾ ਹੈ ਕਰੀ ਜਾਵੇ।
Gurdas Mannਅਸੀਂ ਕਿਹੜਾ ਇੱਥੇ ਵੋਟਾਂ ਮੰਗਣ ਲਈ ਆਏ ਹਾਂ, ਅਸੀਂ ਨਿਸ਼ਕਾਮ ਸੇਵਾ ਕਰਨ ਲਈ ਆਏ ਹਾਂ। ਇਸ ਦੌਰਾਨ ਗੁਰਦਾਸ ਮਾਨ ਨੇ ਯਾਦਗਾਰੀ ਗੇਟ ਦਾ ਉਦਘਾਟਨ ਕਰਨ ਮਗਰੋਂ ਪਿੰਗਲਵਾੜੇ ਦਾ ਦੌਰਾ ਕੀਤਾ ਅਤੇ ਯਾਦਗਾਰੀ ਤਸਵੀਰਾਂ ਵੀ ਦੇਖੀਆਂ। ਦੱਸ ਦਈਏ ਕਿ ਇਸ ਤੋਂ ਪਹਿਲਾਂ ਗੁਰਦਾਸ ਮਾਨ ਉਸ ਸਮੇਂ ਵਿਵਾਦਾਂ ਵਿਚ ਆ ਗਏ ਸਨ ਜਦੋਂ ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਇਕ ਵਿਵਾਦਤ ਬਿਆਨ ਦੇ ਦਿੱਤਾ ਸੀ।
Gurdas mannਇੱਕ ਰੇਡੀਓ ਹੋਸਟ ਨਾਲ ਗੱਲਬਾਤ ਵਿੱਚ ਮਾਨ ਨੂੰ ਹਿੰਦੀ ਬੋਲਣ ਬਾਰੇ ਬਹਿਸ ਬਾਰੇ ਪੁੱਛਿਆ ਗਿਆ, ਜਿਸ ਤੇ ਉਹਨਾਂ ਕਿਹਾ: “ਇਹ ਹੰਗਾਮਾ ਵਟਸਐਪ ਅਤੇ ਸੋਸ਼ਲ ਮੀਡੀਆ‘ ਤੇ ਵਿਹਲੇ ਲੋਕਾਂ ਦੁਆਰਾ ਬਣਾਇਆ ਜਾ ਰਿਹਾ ਹੈ। ਮਾਨ ਨੇ ਕਿਹਾ ਸੀ ਕਿ ਰਾਸ਼ਟਰ ਨੂੰ 'ਹਿੰਦੁਸਤਾਨੀ' ਬੋਲਣੀ ਚਾਹੀਦੀ ਹੈ - "ਉਰਦੂ, ਪੰਜਾਬੀ ਅਤੇ ਹਿੰਦੀ ਦੇ ਆਮ ਸ਼ਬਦਾਂ ਦਾ ਮਿਸ਼ਰਣ।" ਗਾਇਕ ਦੀ ਉਸ ਦੇ ਵਿਚਾਰਾਂ ਲਈ ਸੋਸ਼ਲ ਮੀਡੀਆ 'ਤੇ ਭਾਰੀ ਅਲੋਚਨਾ ਹੋਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।