ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਈ ਮੰਦਭਾਗੀ ਖ਼ਬਰ, ਇਸ ਮਸ਼ਹੂਰ ਗਾਇਕ ਦਾ ਹੋਇਆ ਦੇਹਾਂਤ
Published : Apr 30, 2022, 1:26 pm IST
Updated : Apr 30, 2022, 1:31 pm IST
SHARE ARTICLE
Tarsem Singh
Tarsem Singh

'ਨੱਚਾਂਗੇ ਸਾਰੀ ਰਾਤ' ਗੀਤ ਤੋਂ ਹੋਏ ਸਨ ਮਸ਼ਹੂਰ

 

 ਚੰਡੀਗੜ੍ਹ : ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਤਰਸੇਮ ਸਿੰਘ ਸੈਣੀ ਉਰਫ ਸਟੀਰੀਓ ਨੇਸ਼ਨ ਦਾ ਦਿਹਾਂਤ ਹੋ ਗਿਆ ਹੈ । ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ ।

 

Tarsem Singh Tarsem Singh

ਤਰਸੇਮ ਸਿੰਘ ਉਰਫ ਸਟੀਰੀਓ ਨੇਸ਼ਨ (Taz Stereo Nation)ਦਾ ਹਸਪਤਾਲ ਵਿੱਚ ਦਿਹਾਂਤ (Death) ਹੋ ਗਿਆ ਹੈ, ਉਹਨਾਂ ਦੇ ਪਰਿਵਾਰ ਨੇ ਸ਼ੁੱਕਰਵਾਰ ਇਸ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਇੱਕ ਬਿਆਨ ਜਾਰੀ  ਕੀਤਾ ਹੈ ।

 

Tersem Singh Tersem Singh

 

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਅੱਜ ਵੀ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਕੀਤਾ ਜਾਂਦਾ ਹੈ।  ਤਾਜ ਦੇ ਦਿਹਾਂਤ 'ਤੇ ਗਾਇਕ ਤੇ ਸੰਗੀਤਕਾਰ ਸੁਖਸ਼ਿੰਦਰ ਸ਼ਿੰਦਾ ਨੇ  ਦੁੱਖ ਜ਼ਾਹਰ ਕੀਤਾ ਹੈ। ਆਪਣੇ ਟਵੀਟ ’ਚ ਸ਼ੁਖਸ਼ਿੰਦਰ ਸ਼ਿੰਦਾ ਨੇ ਲਿਖਿਆ, ‘ਇਹ ਜਾਣ ਕੇ ਬੇਹੱਦ ਦੁਖੀ ਹਾਂ ਕਿ ਮੇਰੇ ਭਰਾ ਤੇ ਪੌਪ ਗਾਇਕ ਤਾਜ ਸਟੀਰੀਓ ਨੇਸ਼ਨ ਉਰਫ ਜੌਨੀ ਜ਼ੀ ਦਾ ਅੱਜ ਦਿਹਾਂਤ ਹੋ ਗਿਆ ਹੈ। ਪ੍ਰਮਾਤਮਾ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਬਲ ਬਖਸ਼ੇ।’

 

 

 

ਤਾਜ ਦੇ ਦਿਹਾਂਤ ’ਤੇ ਸਚਿਨ ਆਹੂਜਾ, ਹਨੀ ਸਿੰਘ, ਰੋਚ ਕਿਲਾ, ਜੱਸੀ ਸਿੱਧੂ, ਬੈਲੀ ਸਾਗੂ, ਅਦਨਾਨ ਸਾਮੀ ਤੇ ਅਮਾਲ ਮਲਿਕ ਸਮੇਤ ਕਈ ਗਾਇਕਾਂ ਨੇ ਸ਼ਰਧਾਂਜਲੀ ਦਿੱਤੀ ਹੈ। ਦੱਸ ਦੇਈਏ ਕਿ ਤਰਸੇਮ ਸਿੰਘ ਸੈਣੀ ਉਰਫ ਤਾਜ ਸਟੀਰੀਓ ਨੇਸ਼ਨ ਨੂੰ ਪਹਿਲਾਂ ਜੌਨੀ ਜ਼ੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।

Tarsem Singh Tarsem Singh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement