
ਇਸ ਗੀਤ ਨੂੰ ਗਿੱਪੀ ਗਰੇਵਾਲ ਅਤੇ ਅਫ਼ਸਾਨਾ ਖਾਨ ਨੇ ਆਪਣੀ ਆਵਾਜ਼ ਦਿਤੀ ਹੈ
ਚੰਡੀਗੜ੍ਹ : 'ਪਾਣੀ 'ਚ ਮਧਾਣੀ' ਆਪਣੇ ਦੋ ਸ਼ਾਨਦਾਰ ਗੀਤਾਂ 'ਜੀਨ' ਅਤੇ 'ਪਿੰਡ-ਪਿੰਡ' ਨਾਲ ਪਹਿਲਾਂ ਹੀ ਦਰਸ਼ਕਾਂ ਦਾ ਮਨ ਮੋਹ ਚੁੱਕੀ ਹੈ, ਪਰ ਅੱਜ ਸਵੇਰੇ ਫ਼ਿਲਮ ਨੇ ਆਪਣੇ ਨਵੇਂ ਗੀਤ 'ਵੀ.ਸੀ.ਆਰ.' ਨਾਲ ਸਾਨੂੰ ਹੈਰਾਨ ਕਰਨ ਦਾ ਇੱਕ ਹੋਰ ਮੌਕਾ ਦਿਤਾ ਹੈ।
Paani Ch Madhaani
ਵੀ.ਸੀ.ਆਰ. ਸਿਰਲੇਖ ਵਾਲਾ ਅਗਲਾ ਗੀਤ ਪਤੀ-ਪਤਨੀ ਵਿਚਕਾਰ ਮਿੱਠੀ ਨੋਕ ਝੋਕ ਨੂੰ ਦਰਸਾਉਂਦਾ ਹੈ, ਜਿਸ ਵਿਚ ਪਤਨੀ ਆਪਣੇ ਪਤੀ ਨੂੰ ਫ਼ਿਲਮ ਦੇਖਣ ਲਈ ਵੀ.ਸੀ.ਆਰ. ਖਰੀਦਣ ਦੀ ਬੇਨਤੀ ਕਰਦੀ ਹੈ। ਗੀਤ ਦੇ ਵੀਡੀਉ ਵਿਚ ਇੱਕ ਆਦਮੀ ਅਤੇ ਪਤਨੀ ਦੀ ਅਸਲ ਜ਼ਿੰਦਗੀ ਦਿਖਾ ਰਿਹਾ ਹੈ। ਇਸ ਗੀਤ ਨੂੰ ਗਿੱਪੀ ਗਰੇਵਾਲ ਅਤੇ ਅਫ਼ਸਾਨਾ ਖਾਨ ਨੇ ਆਪਣੀ ਆਵਾਜ਼ ਦਿਤੀ ਹੈ। ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਅਤੇ ਸੰਗੀਤ ਜਤਿੰਦਰ ਸ਼ਾਹ ਨੇ ਦਿਤਾ ਹੈ।
Paani Ch Madhaani
ਜਿਵੇਂ-ਜਿਵੇਂ ਗੀਤ ਰਿਲੀਜ਼ ਹੋ ਰਹੇ ਹਨ, ਇਸ ਫ਼ਿਲਮ ਨੂੰਦੇਖਣ ਲਈ ਦਰਸ਼ਕਾਂ ਦੇ ਮਨਾਂ ਵਿਚ ਹੋਰ ਵੀ ਪਿਆਰ ਅਤੇ ਉਤਸੁਕਤਾ ਪੈਦਾ ਹੋ ਰਹੀ ਹੈ। ਫ਼ਿਲਮ ਦੇ ਪੁਰਾਣੇ ਸ਼ੈਲੀ ਅਤੇ ਸੰਗੀਤ ਨੇ 1980 ਦੇ ਦਹਾਕੇ ਨੇ ਦਰਸ਼ਕਾਂ ਨੂੰ ਮੋਹ ਲਿਆ ਹੈ।
Jatinder Shah
ਫ਼ਿਲਮ ਦੀ ਤਰ੍ਹਾਂ ਇਸ ਗੀਤ ਨੂੰ ਵੀ ਹੰਬਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਗਿੱਪੀ ਕਹਿੰਦੇ ਹਨ, "ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਮੈਂ ਅਜਿਹੇ ਹਾਲਾਤਾਂ ਦਾ ਸਾਹਮਣਾ ਕੀਤਾ ਹੈ ਜਦੋਂ ਮੇਰੀ ਆਮਦਨ ਬਹੁਤ ਘੱਟ ਸੀ।"