
ਉਨ੍ਹਾਂ ਦੀ ਦੂਜੀ ਐਲਬਮ 'ਬੈਗਾਨੇ ਤੇ ਬੈਗਾਨੇ ਹੁੰਦੇ ਨੇ' ਰਿਲੀਜ਼ ਹੋਈ ਸੀ
ਪਾਲੀਵੁੱਡ 'ਚ ਆਪਣੇ ਸੰਗੀਤ ਰਾਹੀਂ ਲੋਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਉਣ ਵਾਲੇ ਪ੍ਰੀਤ ਹਰਪਾਲ ਅੱਜ ਆਪਣਾ 43ਵਾਂ ਜਨਮਦਿਨ ਮਨ੍ਹਾ ਰਹੇ ਹਨ। ਪ੍ਰੀਤ ਹਰਪਾਲ ਦਾ ਜਨਮ 31 ਮਾਰਚ ਨੂੰ ਗੁਰਦਾਸਪੁਰ ਵਿਖੇ ਹੋਇਆ। ਪ੍ਰੀਤ ਨੇ ਆਪਣੇ ਸੰਗੀਤ ਕਰੀਅਰ ਦੀ ਸ਼ੁਰੂਆਤ 'ਹਸਲੇ ਵੈਰਨੇ ਹਸਲੇ' ਰਾਹੀਂ ਸਾਲ 1999 ਨੂੰ ਕੀਤੀ ਸੀ।
preet harpal
ਇਸ ਤੋਂ ਬਾਅਦ ਉਨ੍ਹਾਂ ਦੀ ਦੂਜੀ ਐਲਬਮ 'ਬੈਗਾਨੇ ਤੇ ਬੈਗਾਨੇ ਹੁੰਦੇ ਨੇ' ਰਿਲੀਜ਼ ਹੋਈ ਸੀ। ਸੰਗੀਤ 'ਚ ਸਫਲਤਾ ਮਿਲਦੀ ਦੇਖ ਉਨ੍ਹਾਂ ਨੇ ਐਕਟਿੰਗ ਕਰੀਅਰ 'ਚ ਵੀ ਆਪਣਾ ਹੱਥ ਅਜ਼ਮਾਇਆ। ਉਨ੍ਹਾਂ ਨੇ ਫਿਲਮ 'ਸਿਰਫਿਰੇ' 'ਚ ਐਕਟਿੰਗ ਦੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਦੌਰਾਨ 'ਅੱਖ ਲੱਭਦੀ' ਫਿਲਮ 'ਚ ਨੀਰੂ ਬਾਜਵਾ ਨਾਲ ਕੰਮ ਕੀਤਾ, ਜੋ 2010 'ਚ ਰਿਲੀਜ਼ ਹੋਈ।
preet harpal
ਇਸ ਦੌਰਾਨ ਪ੍ਰੀਤ ਹਰਪਾਲ ਨੂੰ ਸਫਲਤਾ ਮਿਲਦੀ ਹੀ ਗਈ ਅਤੇ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਨਹੀਂ ਦੇਖਿਆ। ਪ੍ਰੀਤ ਹਰਪਾਲ ਨੇ 'ਮੁੰਡੇ ਸਰਦਾਰਾਂ ਦੇ', 'ਲਾਕ ਅੱਪ', 'ਬੈਗਾਨੇ ਤੇ ਬੈਗਾਨੇ', 'ਭਗਤ ਸਿੰਘ', 'ਸਰਦਾਰ', ਅਤ ਗੋਰੀਏ', 'ਬਲੈਕ ਸੂਟ', 'ਵਕਤ' ਆਦਿ ਐਲਬਮ ਰਾਹੀਂ ਸਰੋਤਿਆਂ ਦੇ ਦਿਲ ਛੂਹਿਆ।
preet harpal